ਕੰਬਾਲਾ ਦੌੜਾਕ ਗੌੜਾ ਨੇ ਸਾਈ ਦੇ ਟਰਾਇਲ ''ਚ ਹਿੱਸਾ ਲੈਣ ਤੋਂ ਕੀਤਾ ਮਨ੍ਹਾ

02/17/2020 8:47:17 PM

ਨਵੀਂ ਦਿੱਲੀ— ਕੰਬਾਲਾ (ਮੱਝਾਂ ਦੀ ਪ੍ਰੰਪਰਾਗਤ ਦੌੜ) 'ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸੋਸ਼ਲ ਮੀਡੀਆ 'ਤੇ ਚਰਚਾਂ ਵਾਲੇ ਦੌੜਾਕ ਸ਼੍ਰੀਨਿਵਾਸ ਗੌੜਾ ਨੇ ਬੈਂਗਲੁਰੂ ਸਥਿਤ ਭਾਰਤੀ ਖੇਡ ਅਥਾਰਟੀ (ਸਾਈ) 'ਚ ਟਰਾਇਲ ਦੇਣ ਤੋਂ ਮਨ੍ਹਾ ਕਰ ਦਿੱਤਾ ਹੈ। ਕਰਨਾਟਕ ਦੇ ਗੌੜਾ ਨੇ ਇਸ ਪ੍ਰਤੀਯੋਗਿਤਾ ਦੇ ਦੌਰਾਨ ਸਿਰਫ 13.62 ਸੈਕੰਡ 'ਚ 145 ਮੀਟਰ ਦੀ ਦੌੜ ਲਗਾਈ ਜਿਸ ਤੋਂ ਬਾਅਦ ਇਹ ਦਾਅਵਾ ਕੀਤਾ ਗਿਆ ਕਿ ਉਨ੍ਹਾਂ ਨੇ ਸਿਰਫ 9.55 ਸੈਕੰਡ 'ਚ 100 ਮੀਟਰ ਦੀ ਦੂਰੀ ਤੈਅ ਕੀਤੀ। ਓਸੈਨ ਬੋਲਟ ਦਾ 100 ਮੀਟਰ ਦੌੜ ਨੂੰ 9.58 ਸੈਕੰਡ 'ਚ ਪੂਰਾ ਕਰਨ ਦਾ ਵਿਸ਼ਵ ਰਿਕਾਰਡ ਹੈ। ਸੋਸ਼ਲ ਮੀਡੀਆ 'ਚ ਇਸ ਦੇ ਵਾਇਰਲ ਹੋਣ ਤੋਂ ਬਾਅਦ ਖੇਡ ਮੰਤਰੀ ਕਿਰੇਨ ਰੀਜੀਜੂ ਨੇ ਸਾਈ ਦੇ ਚੋਟੀ ਦੇ ਕੋਚਾਂ ਦੀ ਦੇਖ ਰੇਖ 'ਚ ਟਰਾਇਲ ਕਰਵਾਉਣ ਦਾ ਨਿਰਦੇਸ਼ ਦਿੱਤਾ ਸੀ। ਸਾਈ ਦੇ ਅਨੁਸਾਰ ਗੌੜਾ ਨੇ ਟਰਾਇਲ ਦੇਣ ਤੋਂ ਮਨ੍ਹਾ ਕਰ ਦਿੱਤਾ।  

Gurdeep Singh

This news is Content Editor Gurdeep Singh