ਮੈਲਬੋਰਨ ''ਚ ਕਬੱਡੀ ਵਰਲਡ ਕੱਪ 22 ਤੋਂ

04/12/2018 1:56:59 AM

ਜਲੰਧਰ— ਆਸਟਰੇਲੀਆ ਕਬੱਡੀ ਫੈੱਡਰੇਸ਼ਨ ਵਲੋਂ 2018 ਦਾ ਪਨਵੈਕ ਕਬੱਡੀ ਵਰਲਡ ਕੱਪ 22 ਅਪ੍ਰੈਲ ਤੋਂ ਮੈਲਬੋਰਨ ਦੇ ਅਲਬਰਟ ਪਾਰਕ ਏਰੀਏ 'ਚ ਸਥਿਤ ਲੇਕਸਾਈਡ ਸਟੇਡੀਅਮ 'ਚ ਕਰਵਾਇਆ ਜਾਵੇਗਾ, ਜਿਸ 'ਚ 8 ਦੇਸ਼ਾਂ (ਆਸਟਰੇਲੀਆ, ਅਮਰੀਕਾ, ਕੈਨੇਡਾ, ਇੰਗਲੈਂਡ, ਭਾਰਤ, ਈਰਾਨ, ਨਿਊਜ਼ੀਲੈਂਡ ਅਤੇ ਪਾਕਿਸਤਾਨ) ਦੀਆਂ ਟੀਮਾਂ ਸ਼ਾਮਿਲ ਹੋਣਗੀਆਂ। ਮੈਚ ਸਵੇਰੇ 9.30 ਵਜੇ ਸ਼ੁਰੂ ਹੋਵੇਗਾ। ਪੰਜਾਬੀ ਗਾਇਕ ਜੈਜ਼ੀ ਬੀ ਤੇ ਮਿਸ ਪੂਜਾ ਆਪਣੀ ਪ੍ਰਫਾਰਮੈਂਸ ਦੇਣਗੇ।
ਇਸ ਸਬੰਧੀ ਕੁਲਦੀਪ ਸਿੰਘ ਬਾਸੀ ਅਤੇ ਸਰਬਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਵਰਲਡ ਕੱਪ 'ਚ ਵਿਸ਼ਵ ਪੱਧਰ ਦੇ ਖਿਡਾਰੀ ਹਿੱਸਾ ਲੈਣਗੇ। ਇਸ ਦੌਰਾਨ ਆਏ ਦਰਸ਼ਕਾਂ ਲਈ ਫੂਡ ਸਟਾਲ ਵੀ ਲਾਏ ਜਾਣਗੇ। 9 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਐਂਟਰੀ ਫ੍ਰੀ ਹੋਵੇਗੀ।