ਗਾਖਲ ਵਿਖੇ ਕਬੱਡੀ ਟੂਰਨਾਮੈਂਟ ਸ਼ੁਰੂ

05/25/2018 1:00:28 PM

ਜਲੰਧਰ— ਬਾਬਾ ਬਹਾਦਰ ਸਿੰਘ ਸਪੋਰਟਸ ਕਲੱਬ ਗਾਖਲ, ਐੱਨ. ਆਰ. ਆਈਜ਼, ਗ੍ਰਾਮ ਪੰਚਾਇਤ ਅਤੇ ਪਿੰਡ ਦੇ ਸਹਿਯੋਗ ਨਾਲ ਗੁਰਦੁਆਰਾ ਬਾਬਾ ਬਹਾਦਰ ਸਿੰਘ ਜੀ ਪਿੰਡ ਗਾਖਲ ਵਿਖੇ ਕਬੱਡੀ ਟੂਰਨਾਮੈਂਟ ਅੱਜ ਸ਼ੁਰੂ ਹੋ ਗਿਆ। ਇਸ ਮੌਕੇ ਪ੍ਰਬੰਧਕ ਕਮੇਟੀ ਅਤੇ ਪਿੰਡ ਦੇ ਮੋਹਤਬਰਾਂ ਵੱਲੋਂ ਟੂਰਨਾਮੈਂਟ ਦਾ ਉਦਘਾਟਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਕਤ ਟੂਰਨਾਮੈਂਟ ਕਰਵਾਉਣ ਦਾ ਮਕਸਦ ਨੌਜਵਾਨਾਂ ਅਤੇ ਬੱਚਿਆਂ ਵਿਚ ਖੇਡ ਭਾਵਨਾ ਪੈਦਾ ਕਰਨਾ ਹੈ ਤਾਂ ਜੋ ਦੇਸ਼ ਨੂੰ ਚੰਗੇ ਖਿਡਾਰੀ ਮਿਲ ਸਕਣ। ਉਨ੍ਹਾਂ ਕਿਹਾ ਕਿ ਉਕਤ ਟੂਰਨਾਮੈਂਟ ਦੌਰਾਨ ਕਿਸੇ ਤਰ੍ਹਾਂ ਦੇ ਨਸ਼ੇ ਦੀ ਪੂਰਨ ਪਾਬੰਦੀ ਹੈ।

ਇਸ ਮੌਕੇ ਸਮਾਜ ਸੇਵਕ ਹਰਭਜਨ ਸਿੰਘ ਕੋਚ ਤੇ ਨੱਥਾ ਸਿੰਘ ਗਾਖਲ ਨੇ ਦੱਸਿਆ ਕਿ ਅੱਜ 45 ਅਤੇ 60 ਕਿਲੋ ਭਾਰ ਦੇ ਕਬੱਡੀ ਮੁਕਾਬਲੇ ਕਰਵਾਏ ਗਏ, ਜਦਕਿ 70 ਕਿਲੋ ਭਾਰ ਦੇ ਪਿੰਡ ਪੱਧਰੀ ਮੁਕਾਬਲੇ 25 ਨੂੰ ਕਰਵਾਏ ਜਾਣਗੇ, ਜਿਸ ਵਿਚ ਟੀਮ ਸਿਰਫ 2 ਖਿਡਾਰੀ ਬਾਹਰੋਂ ਆਪਣੀ ਟੀਮ ਵਿਚ ਸ਼ਾਮਲ ਕਰ ਸਕਦੀ ਹੈ। 

ਇਸ ਮੌਕੇ ਹਜ਼ੂਰਾ ਸਿੰਘ, ਐੱਨ. ਆਰ. ਆਈ. ਅਮੋਲਕ ਸਿੰਘ ਗਾਖਲ, ਸਾਬਕਾ ਬਲਾਕ ਸੰਮਤੀ ਚੇਅਰਮੈਨ ਜਸਵੰਤ ਸਿੰਘ ਪੱਪੂ ਗਾਖਲ, ਰਘੁਬੀਰ ਸਿੰਘ ਯੂ. ਐੱਸ. ਏ., ਕੁਲਵੰਤ ਸਿੰਘ ਬਿੱਟੂ, ਗੁਰਚਰਨ ਸਿੰਘ, ਦਲਜੀਤ ਸਿੰਘ, ਰਣਜੀਤ ਸਿੰਘ ਜੀਤਾ, ਗੁਰਪ੍ਰੀਤ ਸਿੰਘ, ਤਰਸੇਮ ਸਿੰਘ, ਗੁਰਦੀਪ ਸਿੰਘ, ਮੱਖਣ ਸਿੰਘ ਤੇ ਬਾਬਾ ਤਰਲੋਕ ਸਿੰਘ ਆਦਿ ਹਾਜ਼ਰ ਸਨ।