ਮੁਠੱਡਾ ਕਲਾਂ ਦੇ 15ਵੇਂ ਇੰਟਰਨੈਸ਼ਨਲ ਕਬੱਡੀ ਕੱਪ ਲਈ ਅੱਜ ਚੋਟੀ ਦੀਆਂ ਅੱਠ ਟੀਮਾਂ ਦੇ ਹੋਣਗੇ ਭੇੜ

02/19/2017 5:55:51 PM

ਗੁਰਾਇਆ, (ਮੁਨੀਸ਼)— ਨਜ਼ਦੀਕੀ ਪਿੰਡ ਮੁਠੱਡਾ ਕਲਾਂ ''ਚ ਸਤਿਗੁਰੂ ਰਾਮ ਸਿੰਘ ਸਟੇਡੀਅਮ ''ਚ ਆਜ਼ਾਦ ਕਬੱਡੀ ਕਲੱਬ, ਸਮੂਹ ਪ੍ਰਵਾਸੀ ਭਾਰਤੀਆਂ, ਪਿੰਡ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ 35ਵੇਂ ਖੇਡ ਮੇਲੇ ਤੇ 15ਵੇਂ ਇੰਟਰਨੈਸ਼ਨਲ ਕਬੱਡੀ ਕੱਪ ਦੇ ਦੂਜੇ ਦਿਨ ਦਰਸ਼ਕਾਂ ਨੂੰ 70 ਕਿਲੋ ਅਤੇ ਓਪਨ ਪਿੰਡ ਪੱਧਰ ਦੇ ਫਸਵੇਂ ਮੁਕਾਬਲੇ ਦੇਖਣ ਨੂੰ ਮਿਲੇ, ਜਿਸ ਵਿਚ 70 ਕਿਲੋ ''ਚ ਮੁਠੱਡਾ ਕਲਾਂ ਜੇਤੂ ਰਹੀ ਤੇ ਜੰਡਿਆਲਾ ਮੰਜਕੀ ਉਪ ਜੇਤੂ ਰਹੀ, ਜਦਕਿ ਕਬੱਡੀ ਓਪਨ ਪਿੰਡ ਪੱਧਰ ਦਾ ਫਾਈਨਲ ਮੁਕਾਬਲਾ ਗਰੇਵੀਅੰਟ ਧਨੌਰੀ ਤੇ ਮੁਠੱਡਾ ਕਲਾਂ ਵਿਚਕਾਰ ਖੇਡਿਆ ਗਿਆ। ਜੇਤੂ ਵਿਚ ਗਰੇਵੀਅੰਟ ਧਨੌਰੀ ਦੇ 15 ਅੰਕ ਅਤੇ ਮੁਠੱੱਡਾ ਕਲਾਂ ਦੇ 9 ਅੰਕ ਰਹੇ। 
ਜੇਤੂ ਟੀਮ ਨੂੰ ਕੱਪ ਅਤੇ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਬੈਸਟ ਰੇਡਰ ਰਾਜੂ ਅਤੇ ਬੈਸਟ ਜਾਫੀ ਮਨੀ ਧਨੌਰੀ ਨੂੰ ਐੱਲ. ਸੀ. ਡੀ. ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਦਰਸ਼ਕਾਂ ਦੇ ਮਨੋਰੰਜਨ ਲਈ ਪੰਜਾਬ ਦੇ ਮਸ਼ਹੂਰ ਕਲਾਕਾਰ ਗੈਰੀ ਸੰਧੂ, ਮੁਹੰਮਦ ਸਦੀਕ ਦੀ ਦੋਗਾਣਾ ਜੋੜੀ, ਮਹਿਬੂਬ ਆਦਿ ਕਲਾਕਾਰਾਂ ਵਲੋਂ ਖੁੱਲ੍ਹਾ ਅਖਾੜਾ ਲਾਇਆ ਗਿਆ। ਇਸ ਮੌਕੇ ਸੱਤਾ ਮੁਠੱਡਾ, ਜੈਸ਼ ਕੈਨੇਡਾ ਅਤੇ ਸਮੂਹ ਪ੍ਰਬੰਧਕਾਂ ਨੇ ਦੱਸਿਆ ਕਿ ਉਨ੍ਹਾਂ ਅਤੇ ਦਾਰਾ ਕੈਨੇਡਾ ਦੇ ਯਤਨਾਂ ਸਦਕਾ ਇਸ ਵਾਰ ਕਬੱਡੀ ਕੱਪ ਦੇ ਪਹਿਲੇ ਇਨਾਮ ਦੋ ਲੱਖ ਰੁਪਏ ਲਈ 19 ਫਰਵਰੀ ਨੂੰ ਪੰਜਾਬ ਕਬੱਡੀ ਐਸੋਸੀਏਸ਼ਨ ਦੀਆਂ ਚੋਟੀ ਦੀਆਂ ਅੱਠ ਟੀਮਾਂ ਦੇ ਭੇੜ ਹੋਣਗੇ, ਜਦਕਿ ਦੂਸਰਾ ਇਨਾਮ 125000 ਰੁਪਏ ਹੋਵੇਗਾ। 19 ਫਰਵਰੀ ਨੂੰ ਸਿੱਪੀ ਗਿੱਲ, ਮਨਕੀਰਤ ਔਲਖ, ਜੱਸ ਬਾਜਵਾ, ਹਰਫ ਚੀਮਾ, ਅੰਮ੍ਰਿਤ ਸੰਘੂ, ਮਾਸ਼ਾ ਅਲੀ, ਬਲਦੇਵ ਔਜਲਾ ਵਲੋਂ ਅਖਾੜਾ ਲਾਇਆ ਜਾਵੇਗਾ। ਟੂਰਨਾਮੈਂਟ ''ਚ ਖਿਡਾਰੀਆਂ ਦੀ ਹੌਸਲਾ-ਅਫਜ਼ਾਈ ਲਈ ਐੱਨ. ਆਰ. ਆਈ. ਬੂਟਾ ਸਿੰਘ ਆਇਰਲੈਂਡ, ਪ੍ਰਸਿੱਧ ਕੁਮੈਂਟੇਟਰ ਭਿੰਦਾ ਮੁਠੱਡਾ, ਰਛਪਾਲ ਸਿੰਘ ਪਾਲਾ ਯੂ. ਕੇ. ਬੜਾ ਪਿੰਡ, ਨੇਕੀ ਮੁਠੱਡਾ ਯੂ. ਕੇ., ਗੋਖਾ ਮੁਠੱਡਾ ਯੂ. ਕੇ., ਗੁਰਜੀਤ ਸਿੰਘ ਕੈਨੇਡਾ, ਕੁਲਵਿੰਦਰ ਬੜਾ ਪਿੰਡ, ਇੰਗਲੈਂਡ ਕਬੱਡੀ ਫੈੱਡਰੇਸ਼ਨ ਦੇ ਪ੍ਰਧਾਨ ਸਤਿੰਦਰ ਗੋਲਡੀ, ਕਾਂਤਾ ਸਾਧਵਾਂ ਪਹੁੰਚ ਚੁੱਕੇ ਹਨ। 
ਇਸ ਮੌਕੇ ਗੁਰਮੇਸ਼ ਗਾਬਾ ਸੀਨੀਅਰ ਮੀਤ ਪ੍ਰਧਾਨ ਨਗਰ ਕੌਂਸਲ ਗੁਰਾਇਆ, ਮਹਿੰਦਰ ਸਿੰਘ ਨਾਮਧਾਰੀ, ਸਤਨਾਮ ਸਿੰਘ, ਬਹਾਦਰ ਸਿੰਘ, ਅਜੀਤ ਸਿੰਘ, ਮੱਖਣ ਸਿੰਘ ਕੈਨੇਡਾ, ਨਿਰਮਲ ਸਿੰਘ ਨਾਮਧਾਰੀ, ਤਰਸੇਮ ਸਿੰਘ ਬੀਸਲਾ, ਮਨਮੋਹਣ ਸ਼ਰਮਾ, ਹਰਭਜਨ ਸਿੰਘ, ਪ੍ਰੇਮ ਸਿੰਘ, ਗੁਰਨਾਮ ਸਿੰਘ ਫੌਜੀ, ਮੱਖਣ ਸਿੰਘ, ਰਮੇਸ਼ ਸੈਂਹਬੀ, ਹਰਕਮਲ ਸਿੰਘ, ਕਪੂਰ ਚੰਦ, ਦੀਪਕ ਕੁਮਾਰ ਪੰਚ, ਮਨਜੀਤ ਪੰਚ,  ਅਮਰੀਕ ਸਿੰਘ ਨੰਬਰਦਾਰ, ਹਰਵਿੰਦਰਪਾਲ ਸਿੰਘ, ਸੁਰਿੰਦਰਪਾਲ ਸਿੰਘ, ਦਿਲਬਾਗ ਸਿੰਘ, ਪਰਮਜੀਤ ਪੰਮਾ, ਉਪਕਾਰ ਸਿੰਘ, ਸੋਢੀ ਸਿੰਘ ਬੂਰਾ, ਸਤਨਾਮ ਲਾਲ ਬਲਾਕ ਸੰਮਤੀ ਮੈਂਬਰ, ਮਨਜੀਤ ਪੰਚ, ਪ੍ਰੇਮ ਲਾਲ ਮਹਿਮੀ, ਬਲਵੀਰ ਸਿੰਘ ਨੰਬਰਦਾਰ ਤੋਂ ਇਲਾਵਾ ਮੋਹਤਬਰ ਹਾਜ਼ਰ ਸਨ।