ਛੇਤੀ ਸ਼ੁਰੂ ਹੋਵੇਗੀ ਨਵੀਂ ਕਬੱਡੀ ਲੀਗ

08/29/2018 9:19:29 AM

ਮੁੰਬਈ— ਗੈਰ ਮਾਨਤਾ ਪ੍ਰਾਪਤ ਕਬੱਡੀ ਸੰਘ 'ਨਿਊ ਕਬੱਡੀ ਫੈਡਰੇਸ਼ਨ ਆਫ ਇੰਡੀਆ' ਨੇ ਇਕ ਨਵੀਂ ਲੀਗ ਸ਼ੁਰੂ ਕਦਰਨ ਦਾ ਐਲਾਨ ਕੀਤਾ ਹੈ ਜਿਸ 'ਚ ਭਾਰਤੀ ਅਤੇ ਕੌਮਾਂਤਰੀ ਖਿਡਾਰੀ ਖੇਡਣਗੇ। ਮੀਡੀਆ ਲਈ ਜਾਰੀ ਇਕ ਬਿਆਨ 'ਚ ਕਿਹਾ ਗਿਆ ਹੈ ਕਿ 'ਇੰਡੋ ਇੰਟਰਨੈਸ਼ਨਲ ਪ੍ਰੀਮੀਅਰ ਕਬੱਡੀ ਲੀਗ' 'ਚ 8 ਟੀਮਾਂ ਹੋਣਗੀਆਂ ਅਤੇ ਡੇਢ ਮਹੀਨੇ ਤੋਂ ਜ਼ਿਆਦਾ ਸਮੇਂ ਤੱਕ ਚੱਲਣ ਵਾਲੀ ਲੀਗ 'ਚ 62 ਮੈਚ ਖੇਡੇ ਜਾਣਗੇ।

ਹਰ ਟੀਮ 'ਚ ਤਿੰਨ ਤੋਂ ਚਾਰ ਵਿਦੇਸ਼ੀ ਖਿਡਾਰੀ ਖੇਡਣਗੇ। ਐੱਨ.ਕੇ.ਐੱਫ.ਆਈ. ਦੇ ਇਕ ਅਧਿਕਾਰੀ ਨੇ ਕਿਹਾ ਕਿ ਲੀਗ ਦਸੰਬਰ 'ਚ ਸ਼ੁਰੂ ਹੋਣ ਦੀ ਉਮੀਦ ਹੈ। ਐੱਨ.ਕੇ.ਐੱਫ.ਆਈ. ਦੇ ਪ੍ਰਧਾਨ ਸਰਵੇਸ਼ ਕੁਮਾਰ ਨੇ ਕਿਹਾ,  ''ਇਸ ਲੀਗ ਦੀ ਸ਼ੁਰੂਆਤ ਦੇ ਨਾਲ ਸਾਨੂੰ ਉਮੀਦ ਹੈ ਕਿ ਭਾਰਤ 'ਚ ਖੇਡ ਦੇ ਰੂਪ 'ਚ ਕਬੱਡੀ ਨੂੰ ਉਤਸ਼ਾਹ ਮਿਲੇਗਾ।''