ਦਰਬਾਰ ਬਾਬਾ ਮਾਲੇਸ਼ਾਹ ਜੀ ਦਾ ਸਾਲਾਨਾ ਜੋੜ ਮੇਲਾ ਤੇ ਕਬੱਡੀ ਕੱਪ ਯਾਦਗਾਰੀ ਹੋ ਨਿੱਬੜਿਆ

06/13/2017 11:06:04 AM

ਮਹਿਤਪੁਰ, (ਛਾਬੜਾ)— ਨਜ਼ਦੀਕੀ ਪਿੰਡ ਪਰਜੀਆਂ ਕਲਾਂ ਵਿਖੇ ਦਰਬਾਰ ਬਾਬਾ ਮਾਲੇਸ਼ਾਹ ਤੇ ਬਾਬਾ ਬੁੱਧੂ ਸ਼ਾਹ ਜੀ ਦਾ ਸਾਲਾਨਾ ਜੋੜ ਮੇਲਾ ਅਤੇ ਕਬੱਡੀ ਟੂਰਨਾਮੈਂਟ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਮੁੱਖ ਸੇਵਾਦਾਰ ਬਾਬਾ ਜੀਤ ਰਾਮ ਜੀ ਦੀ ਅਗਵਾਈ ਹੇਠ ਕਰਵਾਇਆ ਗਿਆ। 
ਇਸ ਮੌਕੇ ਪਹਿਲੇ ਦਿਨ ਦਰਬਾਰ 'ਤੇ ਝੰਡੇ ਅਤੇ ਚਾਦਰ ਦੀ ਰਸਮ ਅਦਾ ਕੀਤੀ ਗਈ। ਉਪਰੰਤ ਸੱਭਿਆਚਾਰਕ ਮੇਲਾ ਕਰਵਾਇਆ ਗਿਆ, ਜਿਸ ਵਿਚ ਬੀ. ਐੱਸ. ਬੱਲੀ ਕੱਵਾਲ ਪਾਰਟੀ, ਗਾਇਕਾਂ ਅਮਰੀਕ ਮਾਈਕਲ, ਪ੍ਰੀਤ ਕੰਠ, ਕੁਲਵੀਰ ਨੰਗਲ, ਹਾਕਮ ਬਤਖੜੀ ਵਾਲਾ ਤੇ ਮੈਡਮ ਦਲਜੀਤ ਕੌਰ ਤੋਂ ਇਲਾਵਾ ਕਾਮੇਡੀ ਕਲਾਕਾਰ ਭੋਟੂ ਸ਼ਾਹ ਐਂਡ ਮੈਡਮ ਕਵਿਤਾ ਭੱਲਾ ਨੇ ਹਾਸਿਆਂ ਨਾਲ ਦਰਸ਼ਕਾਂ ਦੇ ਢਿੱਡੀ ਪੀੜਾਂ ਪਾਈਆਂ। ਇਸ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਜਸਵਿੰਦਰ ਸਿੰਘ ਤੇ ਸਰਪੰਚ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਨਿਭਾਈ। ਇਸ ਮੌਕੇ ਲੰਗਰ ਅਤੁੱਟ ਵਰਤਾਇਆ ਗਿਆ। ਸ਼ਾਮ ਨੂੰ ਕਬੱਡੀ ਦੇ ਮੁਕਾਬਲਿਆਂ 'ਚ 65 ਕਿਲੋ ਭਾਰ ਵਰਗ ਵਿਚ ਮਾਲੇਸ਼ਾਹ ਕਲੱਬ ਪਰਜੀਆਂ ਕਲਾਂ ਦੀ ਟੀਮ ਪਹਿਲੇ ਤੇ ਸੁਰਖਪੁਰ ਦੀ ਟੀਮ ਦੂਜੇ ਸਥਾਨ 'ਤੇ ਰਹੀ। ਕਬੱਡੀ ਓਪਨ ਦੇ ਮੁਕਾਬਲਿਆਂ ਵਿਚ ਸੀਚੇਵਾਲ ਦੀ ਟੀਮ ਨੇ ਪਹਿਲਾ ਅਤੇ ਮਾਲੂਪੁਰ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 
ਇਸ ਮੌਕੇ ਕੁਮੈਂਟਰੀ ਦੀ ਭੂਮਿਕਾ ਤਾਰਾ ਕਿਸ਼ਨਪੁਰ ਨੇ ਨਿਭਾਈ। ਸ਼ਾਮ ਨੂੰ ਛਿੰਞ ਮੇਲਾ ਵੀ ਕਰਵਾਇਆ ਗਿਆ। ਪਟਕੇ ਦੀ ਕੁਸ਼ਤੀ ਅਮਰੀਕ ਬਾਲੋਕੀ ਤੇ ਮਜੀਦਾ ਸ਼ਾਹਕੋਟ ਵਿਚ ਬਰਾਬਰ ਰਹੀ। ਮੇਲੇ ਨੂੰ ਕਾਮਯਾਬ ਕਰਨ ਵਿਚ ਤੂਰ ਪਰਿਵਾਰ, ਸਮੂਹ ਨਗਰ ਨਿਵਾਸੀ, ਸੁਖਦੇਵ ਸਿੰਘ ਇਟਲੀ, ਪਲਵਿੰਦਰ ਸਿੰਘ , ਰਵਿੰਦਰ ਸਿੰਘ ਗਿੱਲ, ਟੂਰਨਾਮੈਂਟ ਪ੍ਰਬੰਧਕ ਕਮੇਟੀ ਤੋਂ ਇਲਾਵਾ ਪ੍ਰਵਾਸੀ ਵੀਰਾਂ ਨੇ ਅਹਿਮ ਯੋਗਦਾਨ ਪਾਇਆ। ਪ੍ਰਵਾਸੀ ਵੀਰਾਂ ਨੇ ਸੋਨੂੰ ਖਿਡਾਰੀ ਦਾ ਮੋਟਰਸਾਈਕਲ ਨਾਲ ਸਨਮਾਨ ਕੀਤਾ।