ਕਬੱਡੀ ਖਿਡਾਰੀ ਡੋਪ ਟੈਸਟ 'ਚ ਫੇਲ, ਸਿਹਤ ਵਿਭਾਗ ਅਤੇ ਪ੍ਰਸ਼ਾਸਨ ਨੇ ਲੁਕਾਏ ਅੰਕੜੇ

10/17/2018 1:49:02 PM

ਨਵੀਂ ਦਿੱਲੀ— ਸਿਹਤਮੰਦ ਪੰਜਾਬ ਮਿਸ਼ਨ ਦੇ ਤਹਿਤ ਕਰਾਈ ਜਾ ਰਹੀ ਗਲੋਬਲ ਕਬੱਡੀ ਲੀਗ 'ਚ ਮੰਗਲਵਾਰ ਨੂੰ ਕੁਝ ਖਿਡਾਰੀ ਡੋਪ ਟੈਸਟ 'ਚ ਫੇਲ ਹੋ ਗਏ ਹਨ। ਖਿਡਾਰੀਆਂ ਦੇ ਯੂਰੀਅਨ ਸੈਂਪਲ ਸੋਮਵਾਰ ਨੂੰ ਹੋਏ ਮੈਚ ਦੇ ਤੁਰੰਤ ਬਾਅਦ ਲਏ ਗਏ ਸਨ। ਸੈਂਪਲ ਪਾਜ਼ੀਵਿਟ ਪਾਏ ਜਾਣ ਤੋਂ ਬਾਅਦ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਚੁੱਪ ਹੈ। ਮੰਗਲਵਾਰ ਨੂੰ ਆਈ ਰਿਪੋਰਟ 'ਚ ਇਹ ਸਪੱਸ਼ਟ ਹੋ ਗਿਆ ਸੀ। ਇਕ ਖਿਡਾਰੀ ਨੇ ਪ੍ਰਤੀਬੰਧਿਤ ਦਵਾਈ ਦਾ ਸੇਵਨ ਕੀਤਾ ਸੀ, ਪਰ ਅਜੇ ਵੀ ਸਿਹਤ ਵਿਭਾਗ ਇਹ ਨਹੀਂ ਦੱਸ ਰਿਹਾ ਕਿ ਕੁਲ ਕਿੰਨੇ ਖਿਡਾਰੀ ਪਾਜ਼ੀਟਿਵ ਪਾਏ ਗਏ ਹਨ ਅਤੇ ਉਨ੍ਹਾਂ ਨੇ ਕਿਹੜੀ ਪ੍ਰਤੀਬੰਧਿਤ ਦਵਾਈ ਖਾਦੀ ਸੀ। ਡੋਪ ਟੈਸਟ 'ਚ ਯੂਰੀਨ ਸੈਂਪਲ ਨੂੰ 10 ਵੱਖ ਵੱਖ ਸੈਂਸੇਟਿਵ ਰੈਪਿਡ ਕਿਟਾਂ 'ਤੇ ਪਰਖਿਆ ਜਾਂਦਾ ਹੈ। ਇਕ ਵੀ ਕਿਟ ਦਾ ਨਤੀਜਾ ਜੇਕਰ ਪਾਜ਼ੀਟਿਵ ਆਉਂਦਾ ਹੈ ਤਾਂ ਖਿਡਾਰੀ ਨੂੰ ਟੈਸਟ 'ਚ ਫੇਲ ਮੰਨਿਆ ਜਾਂਦਾ ਹੈ।

ਸਰਕਾਰ ਵੱਲੋਂ ਕੱਬਡੀ ਲੀਗ ਦੀਆਂ ਤਿਆਰੀਆਂ ਲਈ ਲਗਾਏ ਏ.ਡੀ.ਸੀ. ਇਕਬਾਲ ਸਿੰਘ ਸੰਧੂ ਨੇ ਕਿਹਾ ਕਿ ਉਨ੍ਹਾਂ ਨੇ ਅਜਿਹੀਆਂ ਕਈ ਕਾਲਸ ਤਾਂ ਆਈਆਂ ਪਰ ਇਸ 'ਤੇ ਅਧਿਕਾਰਿਕ ਤੌਰ 'ਤੇ ਕੋਈ ਟਿੱਪਣੀ ਨਹੀਂ ਕਰ ਸਕਦੇ। ਜਾਣਕਾਰੀ ਲੀਗ ਦੇ ਆਯੋਜਕ ਹੀ ਦੇ ਸਕਦੇ ਹਨ। ਉਧਰ ਲੀਗ ਦੇ ਆਯੋਜਕ ਰਣਬੀਰ ਸਿੰਘ ਟੁਟ ਨੇ ਦੱਸਿਆ ਕਿ ਉਨ੍ਹਾਂ ਨੂੰ ਪਤਾ ਲੱਗਿਆ ਹੈ ਕਿ ਕੋਈ ਖਿਡਾਰ ਪਾਜ਼ੀਟਿਵ ਆਇਆ ਹੈ। ਜੇਕਰ ਜਾਣਬੁੱਝ ਕੇ ਨਸ਼ਾ ਕੀਤਾ ਹੈ ਤਾਂ ਉਸਨੂੰ ਅਗਲੇ ਕਿਸੇ ਵੀ ਟੂਰਨਾਮੈਂਟ 'ਚ ਖੇਡਣ ਨਹੀਂ ਦਿੱਤਾ ਜਾਵੇਗਾ। ਉਹ ਤਾਂ ਟੂਰਨਾਮੈਂਟ ਨਸ਼ੇ ਖਿਲਾਫ ਮਾਹੌਲ ਬਣਾਉਣ ਲਈ ਕਰਵਾ ਰਹੇ ਹਨ। ਪੰਜਾਬ ਨੂੰ ਨਸ਼ਾ ਮੁਕਤ ਕਰਵਾਉਣ ਲਈ ਸਖਤੀ ਨਾਲ ਪੇਸ਼ ਆਉਂਣਗੇ।

ਰਿਪੋਰਟ ਬੁੱਧਵਾਰ ਨੂੰ ਸਰਵਜਨਿਕ ਕੀਤੀ ਜਾਵੇਗੀ:

ਸਿਵਲ ਸਰਜਨਸਿਵਲ ਸਰਜਨ ਦਫਤਰ ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਹੀ ਆਪਣੀ ਮੈਡੀਕਲ ਟੀਮਾਂ ਸਟੇਡੀਅਮ 'ਚ ਭੇਜ ਦਿੰਦਾ ਹੈ। ਟੀਮਾਂ ਖੇਡ ਤੋਂ ਪਹਿਲਾਂ ਜਾਂ ਖੇਡ ਤੋਂ ਬਾਅਦ ਕਦੀ ਵੀ ਘੱਟ ਤੋਂ ਘੱਟ ਦੋ ਖਿਡਾਰੀਆਂ ਦਾ ਯੂਰੀਅਨ ਸੈਂਪਲ ਲੈਂਦੀ ਹੈ। ਇਸ ਤੋਂ ਬਾਅਦ ਇਨ੍ਹਾਂ ਸੈਂਪਲਸ ਦਾ ਟੈਸਟ ਕੀਤਾ ਜਾਂਦਾ ਹੈ। ਰਿਪੋਰਟ ਸਿਵਲ ਸਰਜਨ ਨੂੰ ਭੇਜੀ ਜਾਂਦੀ ਹੈ। ਮੈਡੀਕਲ ਸੁਪਰੀਟੇਂਡੈਂਟ ਕਾਰਜਕਾਰੀ ਸਿਵਲ ਸਰਜਨ ਡਾਂ, ਜਸਮੀਤ ਕੋਰ ਬਾਵਾ ਨੇ ਵੀ ਮਾਮਲੇ 'ਤੇ ਚੁੱਪੀ ਥਾਰ ਰੱਖੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸਦੀ ਕੋਈ ਜਾਣਕਾਰੀ ਨਹੀਂ ਹੈ। ਜੋ ਵੀ ਰਿਪੋਰਟ ਹੈ, ਉਹ ਬੁੱਧਵਾਰ ਸਵੇਰੇ ਸਰਵਜਨਿਕ ਕੀਤੀ ਜਾਵੇਗੀ।