ਇਟਲੀ ਸੇਰੀ-ਏ ਲੀਗ ''ਚ ਜੁਵੇਂਤਮ ਨੇ ਚਿਏਵੋ ਨੂੰ ਹਰਾਇਆ

09/11/2017 1:14:56 AM

ਤੁਰਿਨ— ਮੌਜੂਦਾ ਜੇਤੂ ਜੁਵੇਂਤਸ ਨੇ ਇਟਲੀ ਸੇਰੀ-ਏ ਲੀਗ ਦੇ ਤੀਸਰੇ ਦੌਰੇ 'ਚ ਖੇਡੇ ਗਏ ਮੈਚ 'ਚ ਚਿਏਵੋ ਨੂੰ 3-0 ਨਾਲ ਹਰਾ ਦਿੱਤਾ। ਹੇਤੇਮਾਜ ਨੇ ਇਸ ਮੈਚ ਦੇ ਪਹਿਲੇ ਹਾਫ 'ਚ 17ਵੇਂ ਮਿੰਟ 'ਚ ਆਪਣੇ ਹੀ ਪਾਲੇ 'ਚ ਗੋਲ ਕਰਨ ਦੀ ਗਲਤੀ ਕੀਤੀ ਅਤੇ ਜੁਵੇਂਤਸ ਦਾ ਖਾਤਾ ਖੋਲ ਦਿੱਤਾ। ਇਸ ਤੋਂ ਬਾਅਦ ਦੂਸਰੇ ਹਾਫ 'ਚ ਜੁਵੇਂਤਸ ਨੇ ਆਪਣੇ ਖੇਡ ਨੂੰ ਮਜ਼ਬੂਤ ਕਰਦੇ ਹੋਏ ਚਿਏਵੋ ਨੂੰ ਗੋਲ ਦਾ ਕੋਈ ਵੀ ਮੌਕਾ ਦਿੱਤੇ ਬਿਨ੍ਹਾ 2 ਗੋਲ ਹੋਰ ਕੀਤੇ ਅਤੇ 3-0 ਨਾਲ ਜਿੱਤ ਹਾਸਲ ਕੀਤੀ। ਜੁਵੇਂਤਸ ਦੇ ਲਈ ਦੂਸਰੇ ਹਾਫ 'ਚ ਗੋਂਜਾਲੋ ਹਿਗੁਏਨ (58ਵੇਂ ਮਿੰਟ) ਅਤੇ ਪਾਉਲੋ ਡੇਬਾਲਾ (83ਵੇਂ ਮਿੰਟ) ਨੇ ਗੋਲ ਕੀਤਾ। ਇਸ ਜਿੱਤ ਦੇ ਨਾਲ 9 ਅੰਕ ਹਾਸਲ ਕਰਦੇ ਹੋਏ ਜੁਵੇਂਤਸ ਨੇ ਸੇਰੀ-ਏ ਲੀਗ ਸੂਚੀ 'ਚ ਚੋਟੀ ਸਥਾਨ ਹਾਸਲ ਕੀਤਾ ਅਤੇ ਚਿਏਵੋ 11ਵੇਂ ਸਥਾਨ 'ਤੇ ਹੈ।