IPL ਨੀਲਾਮੀ ਤੋਂ ਪਹਿਲਾਂ ਇਸ ਬੱਲੇਬਾਜ਼ ਨੇ ਕੀਤਾ ਵੱਡਾ ਧਮਾਕਾ, 40 ਗੇਂਦਾਂ 'ਚ ਠੋਕੀਆਂ 121 ਦੌੜਾਂ

12/14/2019 5:07:55 PM

ਸਪੋਰਟਸ ਡੈਸਕ— ਕੁਝ ਹੀ ਦਿਨਾਂ ਬਾਅਦ ਆਈ. ਪੀ. ਐੱਲ. ਦੇ ਆਉਣ ਵਾਲੇ ਸੀਜ਼ਨ ਲਈ ‌ਖਿਡਾਰੀਆਂ 'ਤੇ ਬੋਲੀ ਲਗਾਈ ਜਾਵੇਗੀ। ਜਿਨ੍ਹਾਂ 'ਚੋਂ ਕੁਝ ਖਿਡਾਰੀਆਂ ਨੂੰ ਮੋਟੀ ਰਕਮ ਮਿਲਣ ਦੀ ਉਮੀਦ ਹੈ। ਨੀਲਾਮੀ 19 ਦਸੰਬਰ ਨੂੰ ਕੋਲਕਾਤਾ 'ਚ ਹੋਵੇਗੀ, ਜਿਸ 'ਚ 332 ਖਿਡਾਰੀਆਂ ਦੀ ਕਿਸਮਤ ਦਾ ਫੈਸਲਾ ਹੋਵੇਗਾ। ਆਈ. ਪੀ. ਐੱਲ. ਦੀ ਨੀਲਾਮੀ 'ਚ ਸਿਰਫ ਚਾਰ ਦਿਨ ਬਚੇ ਹੋਏ ਹਨ ਅਤੇ ਇਸ ਤੋਂ ਪਹਿਲਾਂ ਹੀ ਟਾਮ ਬੇਂਟਾਨ ਨੇ ਇਕ ਕ੍ਰਿਕਟ ਲੀਗ 'ਚ ਧਮਾਕੇਦਾਰ ਪਾਰੀ ਖੇਡ ਕੇ ਫ੍ਰੈਂਚਾਇਜ਼ੀਆਂ ਦਾ ਧਿਆਨ ਆਪਣੇ ਵੱਲ ਖਿੱਚਣ 'ਚ ਕਾਫੀ ਸਫਲ ਰਿਹਾ ਹੈ। ਇਸ ਪਾਰੀ ਤੋਂ ਇਕ ਦਿਨ ਪਹਿਲਾਂ ਹੀ ਟਾਮ ਨੂੰ ਦੱਖਣੀ ਅਫਰੀਕਾ ਦੇ ਖਿਲਾਫ ਸੀਰੀਜ਼ ਲਈ ਇੰਗਲੈਂਡ ਦੀ ਟੀਮ 'ਚ ਸ਼ਾਮਲ ਕੀਤਾ ਗਿਆ ਸੀ।
ਟਾਮ ਬੈਂਟਨ ਨੇ ਪਾਰੀ ਦੌਰਾਨ ਲਾਏ 13 ਛੱਕੇ
ਦਰਅਸਲ 17 ਦਸੰਬਰ ਤੋਂ ਬੀਗ ਬੈਸ਼ ਲੀਗ ਦਾ ਆਗਾਜ਼ ਹੋਣ ਵਾਲਾ ਹੈ, ਜਿਸ 'ਚ ਇਹ ਇੰਗਲੈਂਡ ਦਾ ਬੱਲੇਬਾਜ਼ ਟਾਮ ਬੇਂਥਾਨ ਬ੍ਰਿਸਬੇਨ ਹੀਟ ਵਲੋਂ ਮੈਦਾਨ 'ਤੇ ਉਤਰੇਗਾ। ਇਸ ਤੋਂ ਪਹਿਲਾਂ ਕਵੀਂਸਲੈਂਡ ਪ੍ਰੀਮੀਅਰ ਕ੍ਰਿਕਟ ਟੀ-20 'ਚ ਉਸ ਨੇ 40 ਗੇਂਦਾਂ 'ਚ ਤੂਫਾਨੀ ਬੱਲੇਬਾਜ਼ੀ ਕਰਕੇ 121 ਦੌੜਾਂ ਬਣਾ ਦਿੱਤੀਆਂ। ਆਪਣੀ ਇਸ ਪਾਰੀ 'ਚ ਉਸ ਨੇ 13 ਛੱਕੇ ਅਤੇ 8 ਚੌਕੇ ਲਾਏ। ਉਸ ਦੀ ਇਹ ਪਾਰੀ ਇਕ ਤਰ੍ਹਾਂ ਨਾਲ ਬਿੱਗ ਬੈਸ਼ ਲੀਗ ਤੋਂ ਪਹਿਲਾਂ ਵਾਰਮ ਅਪ ਮੰਨੀ ਜਾ ਰਹੀ ਹੈ।
295 ਦਾ ਸਟ੍ਰਾਈਕ ਰੇਟ
ਕਵੀਂਸਲੈਂਡ ਪ੍ਰੀਮੀਅਰ ਕ੍ਰਿਕਟ ਟੀ-20 'ਚ ਟਾਮ ਬੈਂਟਨ ਵੀਨਮ ਟੀਮ ਵਲੋਂ ਤੋਮਬੁ‍ਲ ਖਿਲਾਫ ਮੈਦਾਨ 'ਤੇ ਉਤਰੇ ਸਨ। ਜਿੱਥੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਵੀਨਮ ਟੀਮ ਨੇ ਨਿਰਧਾਰਤ ਓਵਰ 'ਚ 5 ਵਿਕਟਾਂ ਦੇ ਨੁਕਸਾਨ 'ਤੇ 214 ਦੌੜਾਂ ਬਣਾਈਆਂ। ਟਾਮ ਨੇ 295 ਦੀ ਸਟ੍ਰਾਈਕ ਰੇਟ ਨਾਲ ਧਮਾਕੇਦਾਰ ਬੱਲੇਬਾਜ਼ੀ ਕੀਤੀ। ਹਾਲਾਂਕਿ ਉਸ ਤੋਂ ਇਲਾਵਾ ਟੀਮ ਦਾ ਕੋਈ ਹੋਰ ਬੱਲੇਬਾਜ਼ ਚੱਲ ਨਹੀਂ ਸਕਿਆ। ਇਸ ਤੋਂ ਬਾਅਦ ਮੈਕਡੋਨਾਲਡ ਦੀ ਗੇਂਦ 'ਤੇ ਟਾਮ ਬੋਲਡ ਆਊਟ ਹੋ ਗਿਆ। ਜਵਾਬ 'ਚ ਤੋਮਬੁ‍ਲ ਨੇ ਇਕ ਗੇਂਦ ਪਹਿਲਾਂ ਹੀ 9 ਵਿਕਟਾਂ ਦੇ ਨੁਕਸਾਨ 'ਤੇ 216 ਦੌੜਾਂ ਬਣਾ ਕੇ ਟੀਚਾ ਹਾਸਲ ਕਰ ਲਿਆ। ਜਿੱਥੇ ਮੈਟ ਰੇਨਸ਼ਾ ਨੇ 60 ਗੇਂਦਾਂ 'ਚ 139 ਦੌੜਾਂ ਬਣਾਈਆਂ।
ਆਈ. ਪੀ. ਐੱਲ. 'ਚ ਇਕ ਕਰੋੜ ਦਾ ਹੈ ਬੇਸ ਪ੍ਰਾਈਸ
ਆਈ. ਪੀ. ਐੱਲ 'ਚ ਟਾਮ ਬੈਂਟਨ ਦੀ ਕੀਮਤ ਇਕ ਕਰੋੜ ਰੁਪਏ ਹੈ ਅਤੇ ਉਸ ਨੂੰ ਉਮੀਦ ਹੈ ਕਿ ਨੀਲਾਮੀ 'ਚ ਉਨ੍ਹਾਂ ਦੇ ਲਈ ਫ੍ਰੈਂਚਾਇਜ਼ੀਆਂ ਵਿਚਾਲੇ ਦੌੜ ਦੇਖਣ ਨੂੰ ਮਿਲੇਗੀ।