ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਨੇ ਆਸਟਰੇਲੀਆ ਨਾਲ ਖੇਡਿਆ ਡ੍ਰਾ ਮੈਚ

12/05/2019 6:52:53 PM

ਸਪੋਰਸਟ ਡੈਸਕ— ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਨੇ ਆਸਟਰੇਲੀਆ 'ਚ ਖੇਡੇ ਜਾ ਰਹੇ ਤਿੰਨ ਦੇਸ਼ਾਂ ਦੇ ਟੂਰਨਾਮੈਂਟ 'ਚ ਮੇਜ਼ਬਾਨ ਆਸਟਰੇਲੀਆ ਨੂੰ ਵੀਰਵਾਰ ਨੂੰ 1-1 ਦੇ ਡਰਾ 'ਤੇ ਰੋਕ ਲਿਆ। ਆਸਟਰੇਲੀਆ ਨੇ ਮੈਚ ਦੇ 25ਵੇਂ ਮਿੰਟ 'ਚ ਸਕੋਨੇਲ ਕੋਟਰਨੀ ਦੇ ਮੈਦਾਨੀ ਗੋਲ ਦੀ ਬੜ੍ਹਤ ਬਣਾਈ ਜਦੋਂ ਕਿ ਗਗਨਦੀਪ ਕੌਰ ਨੇ 52ਵੇਂ ਮਿੰਟ 'ਚ ਪੈਨੇਲਟੀ ਸਟ੍ਰੋਕ 'ਤੇ ਭਾਰਤ ਲਈ ਬਰਾਬਰੀ ਦਾ ਗੋਲ ਕੀਤਾ।  ਭਾਰਤੀ ਟੀਮ ਨੇ ਇਸ ਤੋਂ ਪਹਿਲਾਂ ਨਿਊਜ਼ੀਲੈਂਡ ਨੂੰ 2-0 ਨਾਲ ਹਰਾਇਆ ਸੀ ਅਤੇ ਭਾਰਤ ਦੀ ਜਿੱਤ 'ਚ ਲਾਲਰਿੰਡਕੀ ਅਤੇ ਪ੍ਰਭਲੀਨ ਕੌਰ ਨੇ ਗੋਲ ਕੀਤੇ ਸਨ। ਭਾਰਤੀ ਟੀਮ ਹੁਣ ਸ਼ਨੀਵਾਰ ਨੂੰ ਆਪਣੇ ਤੀਜੇ ਮੈਚ 'ਚ ਨਿਊਜ਼ੀਲੈਂਡ ਨਾਲ ਭਿੜੇਗੀ।