ਭਾਰਤੀ ਜੂਨੀਅਰ ਹਾਕੀ ਟੀਮ ਨੇ ਸਕਾਟਲੈਂਡ ਨੂੰ ਹਰਾਇਆ

07/23/2016 6:04:28 PM

ਮਾਰਲਾ— ਭਾਰਤੀ ਜੂਨੀਅਰ ਪੁਰਸ਼ ਹਾਕੀ ਟੀਮ ਨੇ ਇੰਗਲੈਂਡ ਦੌਰੇ ਦੇ ਪਹਿਲੇ ਮੈਚ ''ਚ ਅੱਜ ਸਕਾਟਲੈਂਡ ਦੀ ਸੀਨੀਅਰ ਟੀਮ ਨੂੰ 2-1 ਨਾਲ ਹਰਾਇਆ। ਭਾਰਤ ਦੀ ਸ਼ੁਰੂਆਤ ਵਧੀਆ ਰਹੀ ਅਤੇ ਨੀਲਕਾਂਤ ਨੇ ਪੈਨਲਟੀ ਕਾਰਨਰ ''ਤੇ ਪਹਿਲਾ ਗੋਲ ਕੀਤਾ। ਮੀਂਹ ਕਾਰਨ ਦੂਜਾ ਹਾਫ ਦੇਰ ਨਾਲ ਸ਼ੁਰੂ ਹੋਇਆ। ਦੂਜੇ ਹਾਫ ''ਚ ਸਕਾਟਲੈਂਡ ਨੂੰ ਪੈਨਲਟੀ ਕਾਰਨਰ ਮਿਲਿਆ ਪਰ ਕ੍ਰਿਸ਼ਨਾ ਪਾਠਕ ਨੇ ਉਸ ਨੂੰ ਗੋਲ ''ਚ ਬਦਲਣ ਨਹੀਂ ਦਿੱਤਾ। ਭਾਰਤ ਨੇ ਸਿਮਰਨਜੀਤ ਦੇ ਗੋਲ ਦੀ ਬਦੌਲਤ ਬੜਤ ਦੁਗਣੀ ਕਰ ਲਈ ਪਰ ਸਕਾਟਲੈਂਡ ਲਈ ਵਿਲੀਅਮ ਮਾਰਸ਼ਲ ਨੇ ਆਖਰੀ ਮਿੰਟਾਂ ''ਚ ਇੱਕ ਗੋਲ ਕਰ ਦਿੱਤਾ।