10 ਮਹੀਨੇ ਦੀ ਬੱਚੀ ਨੂੰ ਲੈ ਕੇ ਹਾਫ ਮੈਰਾਥਨ ''ਚ ਭੱਜੀ ਜੂਲੀਆ, ਬਣਾਇਆ ਵਰਲਡ ਰਿਕਾਰਡ

12/07/2019 1:41:06 PM

ਨਵੀਂ ਦਿੱਲੀ : ਸੁਪਰ ਮੌਮ ਦਾ ਜਲਵਾ ਅਕਸਰ ਹੀ ਖੇਡ ਦੀ ਦੁਨੀਆ ਵਿਚ ਦੇਖਣ ਨੂੰ ਮਿਲਦਾ ਹੈ। ਬਾਕਸਿੰਗ ਰਿੰਗ ਵਿਚ ਭਾਰਤ ਦੀ ਸਟਾਰ ਮੁੱਕੇਬਾਜ਼ ਮੈਰੀਕਾਮ ਤਾਂ ਟੈਨਿਸ ਕੋਰਟ ਵਿਚ ਸੇਰੇਨਾ ਵਿਲੀਅਮਜ਼ ਨੇ ਆਪਣਾ ਦਮ ਦਿਖਾਇਆ ਹੈ। ਇਸੇ ਤਰ੍ਹਾਂ ਅਮਰੀਕਾ ਦੀ ਇਕ ਹੋਰ ਸੁਪਰ ਮੌਮ ਨੇ ਹਾਫ ਮੈਰਾਥਨ ਵਿਚ ਗੋਲਡ ਜਿੱਤ ਕੇ ਇਤਿਹਾਸ ਰਚਿਆ ਹੈ। ਅਮਰੀਕਾ ਦੀ ਜੂਲੀਆ ਵੇਬ ਨੇ ਆਪਣੀ 10 ਮਹੀਨੇ ਦੀ ਬੱਚੀ ਨੂੰ ਸਕਰੋਲਰ ਵਿਚ ਬਿਠਾ ਕੇ ਹਾਫ ਮੈਰਾਥਨ ਵਿਚ ਦੌੜ ਲਾਈ ਅਤੇ ਸੋਨ ਤਮਗਾ ਜਿੱਤਿਆ।

ਉਸ ਨੇ ਸਕ੍ਰੋਲਰ ਨੂੰ ਧੱਕਾ ਦਿੰਦਿਆਂ ਸਭ ਤੋਂ ਜ਼ਲਦੀ ਹਾਫ ਮੈਰਾਥਨ ਪੂਰੀ ਕਰਨ ਦੀ ਕੈਟੇਗਰੀ ਵਿਚ ਵਰਲਡ ਰਿਕਾਰਡ ਲਈ ਦਾਅਵੇਦਾਰੀ ਪੇਸ਼ ਕੀਤੀ ਹੈ। ਦੂਜੇ ਨੰਬਰ 'ਤੇ ਰਹਿਣ ਵਾਲੀ ਖਿਡਾਰਨ ਨੇ ਜੂਲੀਆ ਤੋਂ ਇਹ ਦੌੜ ਪੂਰੀ ਕਰਨ ਲਈ 2 ਮਿੰਟ ਵੱਧ ਲਏ। ਪੂਰੀ ਦੌੜ ਦੇ ਦੌਰਾਨ ਜੂਲੀਆ ਦੇ ਪਤੀ ਨੇ ਉਸ ਦੀ ਤਸਵੀਰਾਂ ਲਈਆਂ ਅਤੇ ਵੀਡੀਓ ਬਣਾਈ।

ਗਿਨੀਜ਼ ਵਰਲਡ ਰਿਕਾਰਡ ਲਈ ਭੇਜੀ ਵੀਡੀਓ

ਪਤੀ ਐਲਨ ਵੇਬ ਨੇ ਜੂਲੀਆ ਦੀ ਵੀਡੀਓ ਨੂੰ ਗਿਨੀਜ਼ ਵਰਲਡ ਰਿਕਾਰਡ ਲਈ ਭੇਜ ਦਿੱਤਾ ਹੈ। ਵਰਲਡ ਰਿਕਾਰਡ ਕਮੇਟੀ ਜੂਲੀਆ ਵੇਬ ਦੀ ਵੀਡੀਓ ਨੂੰ ਦੇਖਣ ਤੋਂ ਬਾਅਦ 12 ਹਫਤਿਆਂ 'ਚ ਫੈਸਲਾ ਕਰੇਗੀ। ਮੌਜੂਦਾ ਵਰਲਡ ਰਿਕਾਰਡ ਇਕ ਘੰਟੇ 27 ਮਿੰਟ 34 ਸੈਕੰਡ ਦਾ ਹੈ। ਇਹ ਬ੍ਰਿਟੇਨ ਦੀ ਲਿੰਡਸੇ ਜੇਮਸ ਨੇ 2016 ਵਿਚ ਬਣਾਇਆ ਸੀ। ਜੂਲੀਆ ਦੀ 4 ਅਤੇ 7 ਸਾਲ ਦੀ 2 ਬੇਟੀ ਹੈ। ਜੂਲੀਆ ਹੁਣ ਅਮਰੀਕਾ ਦੀ ਓਲੰਪਿਕ ਟੀਮ ਦੇ ਟ੍ਰਾਇਲ ਲਈ ਤਿਆਰੀ ਕਰੇਗੀ।