ਮੈਚ ਦੌਰਾਨ ਟੀ-ਸ਼ਰਟ ਉੱਪਰ ਚੁੱਕਣ ਵਾਲੀ ਮਾਡਲ ਜੂਲੀਆ ਬੋਲੀ—56 ਲੱਖ ''ਚ ਖਰੀਦੀ ਸੀ ਟਿਕਟ

11/02/2019 2:29:01 AM

ਨਵੀਂ ਦਿੱਲੀ : ਵਰਲਡ ਸੀਰੀਜ਼ ਗੇਮ 'ਚ ਵਾਸ਼ਿੰਗਟਨ ਨੈਸ਼ਨਲਜ਼ ਅਤੇ ਹਿਊਸਟਨ ਏਸਟਰੋਸ  ਵਿਚਕਾਰ ਖੇਡੇ ਗਏ ਮੈਚ ਦੌਰਾਨ ਆਪਣੀ ਟੀ-ਸ਼ਰਟ ਚੁੱਕ ਕੇ ਚਰਚਾ 'ਚ ਆਈਆਂ ਮਾਡਲਜ਼ ਜੂਲੀਆ ਰੋਜ਼ ਅਤੇ ਲਾਰੇਨ ਸਮਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮੈਚ ਦੌਰਾਨ ਵਿਸ਼ੇਸ਼ ਸੀਟ ਲੈਣ ਲਈ 61 ਹਜ਼ਾਰ ਪੌਂਡ ਯਾਨੀ 56 ਲੱਖ ਰੁਪਏ ਖਰਚੇ ਸਨ। ਜੂਲੀਆ ਨੇ ਕਿਹਾ ਕਿ ਸਾਡਾ ਮਕਸਦ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦਾ ਧਿਆਨ ਖਿੱਚਣਾ ਸੀ, ਇਸ ਲਈ ਅਸੀਂ ਸੀਟ ਉਥੇ ਚੁਣੀ, ਜਿਥੋਂ ਪਿਚਰ ਗੇਰਿਟ ਕੋਲ ਸਾਨੂੰ ਸਿੱਧਾ ਵੇਖ ਸਕਣ ਅਤੇ ਨਾਲ ਹੀ ਨਾਲ ਕੈਮਰੇ ਦਾ ਐਂਗਲ ਵੀ ਸਟੀਕ ਹੋਵੇ। ਜੂਲੀਆ ਨੇ ਇਕ ਮੈਗਜ਼ੀਨ ਦੀ ਖਾਤਿਰ ਆਪਣੀ ਸਹੇਲੀ ਨਾਲ ਇਹ ਕੰਮ ਕੀਤਾ ਸੀ । ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਇਹ ਸਭ ਬਰੈਸਟ ਕੈਂਸਰ ਦੀ ਅਵੇਅਰਨੈੱਸ ਲਈ ਚੈਰਿਟੀ ਇਕੱਠੀ ਕਰਨ ਲਈ ਕੀਤਾ ਹੈ।


ਜੂਲੀਆ ਨੇ ਕਿਹਾ, ''ਅਮਰੀਕਾ 'ਚ ਬੇਸਬਾਲ ਗੇਮ ਨੂੰ ਸਭ ਤੋਂ ਜ਼ਿਆਦਾ ਤਵੱਜੋ ਦਿੱਤੀ ਜਾਂਦੀ ਹੈ । ਤੁਹਾਨੂੰ ਪਤਾ ਹੁੰਦਾ ਹੈ ਕਿ ਇਥੇ ਕੈਮਰੇ ਕਿੱਥੇ ਲੱਗੇ ਹੁੰਦੇ ਹਨ । ਵਿਅਕਤੀਗਤ ਤੌਰ 'ਤੇ ਉਂਝ ਮੈਂ ਇਕ ਵੱਡੀ ਫੁੱਟਬਾਲ ਪ੍ਰਸ਼ੰਸਕ ਹਾਂ ਪਰ ਫੁੱਟਬਾਲ ਮੈਚ ਦੌਰਾਨ ਕੈਮਰੇ 'ਤੇ ਆਉਣਾ ਲੱਗਭਗ ਅਸੰਭਵ ਹੀ ਹੁੰਦਾ ਹੈ।''
ਦੱਸ ਦੇਈਏ ਕਿ ਜੂਲੀਆ ਅਤੇ ਲਾਰੇਨ ਇਸ ਕਾਰਣ ਵੀ ਚਰਚਾ 'ਚ ਆਈਆਂ ਸਨ ਕਿ ਉਨ੍ਹਾਂ ਦੇ  ਕੀਤੇ ਗਏ ਇਸ ਕਾਰਜ ਦੌਰਾਨ ਵਰਲਡ ਗੇਮ ਸੀਰੀਜ਼ ਨੇ ਉਨ੍ਹਾਂ ਨੂੰ ਕਿਸੇ ਵੀ ਬੇਸਬਾਲ ਗੇਮ ਲਈ ਬੈਨ ਕਰ ਦਿੱਤਾ ਸੀ । ਹਾਲਾਂਕਿ ਇਹ ਦੋਵੇਂ ਸਹੇਲੀਆਂ ਅਜੇ ਵੀ ਪਿੱਛੇ ਹਟਣ ਦਾ ਨਾਂ ਨਹੀਂ ਲੈ ਰਹੀਆਂ। ਜੂਲੀਆ ਦਾ ਕਹਿਣਾ ਹੈ ਕਿ ਜੇਕਰ ਸਾਨੂੰ ਬੇਸਬਾਲ ਗੇਮ 'ਚ ਜਾਣ ਤੋਂ ਰੋਕਿਆ ਜਾ ਸਕਦਾ ਹੈ ਤਾਂ ਅਸੀਂ ਹੋਰ ਖੇਡਾਂ ਵੱਲ ਰੁਖ਼ ਕਰ ਸਕਦੀਆਂ ਹਾਂ।

Gurdeep Singh

This news is Content Editor Gurdeep Singh