ਜੂ. ਹਾਕੀ ਮਹਿਲਾ ਟੀਮ ਨੇ ਆਇਰਲੈਂਡ ਨੂੰ 3-1 ਨਾਲ ਹਰਾਇਆ

06/07/2019 7:14:58 PM

ਡਬਲਿਨੋ— ਭਾਰਤੀ ਮਹਿਲਾ ਜੂਨੀਅਰ ਹਾਕੀ ਟੀਮ ਨੇ ਚਾਰ ਦੇਸ਼ਾਂ ਦੇ ਅੰਡਰ-21 ਕੈਂਟੋਰ ਫਿਟਜ਼ਗੇਰਾਲਡ ਸੀਰੀਜ਼ ਦੇ ਆਖਰੀ ਮੁਕਾਬਲੇ ਵਿਚ ਆਇਰਲੈਂਡ ਨੂੰ 3-1 ਨਾਲ ਹਰਾ ਦਿੱਤਾ। ਭਾਰਤੀ ਟੀਮ ਨੇ ਇਸ ਜਿੱਤ ਨਾਲ ਆਪਣੇ ਇਸ ਦੌਰੇ ਦਾ ਅੰਤ ਕੀਤਾ। ਉਸ ਨੇ ਮੰਗਲਵਾਰ ਨੂੰ ਫਾਈਨਲ 'ਚ ਆਇਰਲੈਂਡ ਨੂੰ 1-0 ਨਾਲ ਹਰਾ ਕੇ 4 ਦੇਸ਼ਾਂ ਦਾ ਅੰਡਰ-21 ਅੰਤਰਰਾਸ਼ਟਰੀ ਟੂਰਨਾਮੈਂਟ ਜਿੱਤਿਆ ਸੀ। ਭਾਰਤ ਨੂੰ ਦੂਜੇ ਕੁਆਰਟਰ ਦੇ ਸ਼ੁਰੂ 'ਚ ਪੈਨਲਟੀ ਕਾਰਨਰ ਮਿਲਿਆ ਜਿਸ ਨੂੰ ਲਾਲਰਿੰਡਿਕੀ  ਨੇ ਗੋਲ 'ਚ ਬਦਲ ਦਿੱਤਾ। ਇਸ ਕੁਆਰਟਰ 'ਚ ਮਿਲੇ ਹੋਰ ਪੈਨਲਟੀ ਕਾਰਨਰ 'ਤੇ ਈਸ਼ਿਕਾ ਨੇ ਗੋਲ ਕੀਤਾ। ਇਸ ਤੋਂ ਬਾਅਦ ਤੇਜ਼ ਮੀਂਹ ਕਾਰਨ ਖੇਡ ਨੂੰ ਰੋਕਣਾ ਪਿਆ ਤੇ ਇਕ ਕੁਆਰਟਰ ਦਾ ਸਮਾਂ ਬਚਿਆ ਸੀ। ਆਇਰਲੈਂਡ ਨੇ ਇਸ ਤੋਂ ਬਾਅਦ ਆਪਣਾ ਹਮਲਾ ਤੇਜ਼ ਕੀਤਾ। ਉਸ ਨੂੰ ਲਗਾਤਾਰ 2 ਪੈਨਲਟੀ ਕਾਰਨਰ ਮਿਲੇ ਪਰ ਭਾਰਤੀ ਗੋਲਕੀਪਰ ਨੇ ਗੋਲ ਨਹੀਂ ਹੋਣ ਦਿੱਤੇ। ਆਖਰ 'ਚ ਤੀਜੇ ਪੈਨਲਟੀ ਕਾਰਨਰ 'ਤੇ ਆਇਰਲੈਂਡ ਨੇ ਗੋਲ ਕੀਤਾ। ਮੁਮਤਾਜ ਨੇ ਆਪਣੀ ਵਧੀਆ ਫਾਰਮ ਜਾਰੀ ਰੱਖਦੇ ਹੋਏ ਭਾਰਤ ਵਲੋਂ ਤੀਜਾ ਗੋਲ ਕੀਤਾ। ਭਾਰਤੀ ਟੀਮ ਅਗਲੀ ਸੀਰੀਜ਼ ਲਈ ਬੇਲਾਰੂਸ ਜਾਵੇਗੀ, ਜਿੱਥੇ 9 ਜੂਨ ਤੋਂ ਉਹ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ।

Gurdeep Singh

This news is Content Editor Gurdeep Singh