ਪੱਲੀਕਲ ਨੂੰ ਹਰਾ ਕੇ ਜੋਸ਼ਨਾ ਚੀਨ ਓਪਨ ਦੇ ਮੁੱਖ ਡਰਾਅ ''ਚ

08/31/2017 2:14:48 AM

ਸ਼ੰਘਾਈ— ਜੋਸ਼ਨਾ ਚਿਨੱਪਾ ਭਾਰਤੀ ਟੀਮ ਦੀ ਆਪਣੀ ਸਾਥਣ ਦੀਪਿਕਾ ਪੱਲੀਕਲ ਨੂੰ ਹਰਾ ਕੇ ਅੱਜ ਇਥੇ 1 ਲੱਖ ਡਾਲਰ ਦੀ ਇਨਾਮੀ ਰਾਸ਼ੀ ਵਾਲੇ ਪੀ. ਐੱਸ. ਏ. ਚੀਨ ਓਪਨ ਸਕੁਐਸ਼ ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਦੇ ਮੁੱਖ ਡਰਾਅ ਵਿਚ  ਜਗ੍ਹਾ ਬਣਾਉਣ 'ਚ ਸਫਲ ਰਹੀ। ਇਨ੍ਹਾਂ ਦੋ ਸਟਾਰ ਖਿਡਾਰਨਾਂ ਵਿਚਾਲੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸਖਤ ਮੁਕਾਬਲਾ ਦੇਖਣ ਨੂੰ ਮਿਲਿਆ। ਪਿਛਲੇ ਹਫਤੇ ਆਪਣਾ 15ਵਾਂ ਮਹਿਲਾ ਸਿੰਗਲਜ਼ ਰਾਸ਼ਟਰੀ ਖਿਤਾਬ ਜਿੱਤਣ ਵਾਲੀ ਜੋਸ਼ਨਾ ਨੇ ਪੱਲੀਕਲ ਨੂੰ ਆਖਰੀ ਕੁਆਲੀਫਾਇੰਗ ਰਾਊਂਡ 'ਚ 7-11, 11-5, 11-6, 7-11, 11-8 ਨਾਲ ਹਰਾਇਆ। ਜੋਸ਼ਨਾ ਨੇ ਇਸ ਸਾਲ ਏਸ਼ੀਆਈ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਵੀ ਪੱਲੀਕਲ ਨੂੰ ਹਰਾਇਆ ਸੀ।