ਹੇਜਲਵੁੱਡ ਆਪਣੇ 50ਵੇਂ ਟੈਸਟ ਮੈਚ ''ਚ ਗੁਲਾਬੀ ਗੇਂਦ ਨਾਲ ਗੇਂਦਬਾਜ਼ੀ ਕਰਨ ਨੂੰ ਬੇਤਾਬ

11/26/2019 5:43:45 PM

ਸਪੋਰਟਸ ਡੈਸਕ— ਆਸਟਰੇਲਿਆ ਦੇ ਤੇਜ਼ ਗੇਂਦਬਾਜ ਜੋਸ਼ ਹੇਜ਼ਲਵੁਡ ਆਪਣੇ ਕਰੀਅਰ ਦੇ 50ਵੇਂ ਟੈਸਟ ਮੈਚ 'ਚ ਗੁਲਾਬੀ ਗੇਂਦ ਨਾਲ ਗੇਂਦਬਾਜ਼ੀ ਕਰਨ ਨੂੰ ਲੈ ਕੇ ਕਾਫ਼ੀ ਬੇਤਾਬ ਹਨ। ਪਾਕਿਸਤਾਨ ਖਿਲਾਫ ਸ਼ੁੱਕਰਵਾਰ ਤੋਂ ਸ਼ੁਰੂ ਹੋ ਰਹੇ ਸੀਰੀਜ਼ ਦਾ ਦੂਜਾ ਮੈਚ ਐਡੀਲੇਡ 'ਚ ਡੇਅ-ਨਾਈਟ 'ਚ ਗੁਲਾਬੀ ਗੇਂਦ ਨਾਲ ਖੇਡਿਆ ਜਾਵੇਗਾ। ਹੇਜ਼ਲਵੁਡ ਨੇ ਕਿਹਾ, 'ਮੈਨੂੰ ਲੱਗਦਾ ਹੈ ਕਿ ਐਡੀਲੇਡ ਤੋਂ ਮੈਨੂੰ ਸਭ ਤੋਂ ਜ਼ਿਆਦਾ ਲਗਾਵ ਹੈ। ਮੈਨੂੰ ਉਥੇ ਚੰਗੀ ਸਫਲਤਾ ਮਿਲੀ ਹੈ। ਮੈਨੂੰ ਲੱਗਦਾ ਹੈ ਐਡੀਲੇਡ 'ਚ ਗੁਲਾਬੀ ਗੇਂਦ ਦਾ ਵਰਤਾਓ ਉਸੇ ਤਰ੍ਹਾਂ ਦਾ ਹੁੰਦਾ ਹੈ ਜਿਵੇਂ ਦਾ ਇੱਥੇ ( ਬ੍ਰਿਸਬੇਨ ਦਾ ਗਾਬਾ ਮੈਦਾਨ) ਲਾਲ ਗੇਂਦ ਦਾ ਹੁੰਦਾ ਹੈ।

 

ਆਈ. ਸੀ. ਸੀ. ਗੇਂਦਬਾਜ਼ਾਂ ਦੀ ਰੈਂਕਿੰਗ 'ਚ 13ਵੇਂ ਸਥਾਨ 'ਤੇ ਕਾਬਿਜ ਇਸ ਖਿਡਾਰੀ ਨੇ ਕਿਹਾ, 'ਗੁਲਾਬੀ ਗੇਂਦ ਸ਼ਾਇਦ ਜ਼ਿਆਦਾ ਦੇਰ ਤਕ ਸਵਿੰਗ ਕਰਦੀ ਹੈ ਅਤੇ ਜੇਕਰ ਤੁਹਾਨੂੰ ਰਾਤ 'ਚ ਨਵੀਂ ਗੇਂਦ ਮਿਲ ਜਾਵੇ ਤਾਂ ਤੁਸੀਂ ਕਾਫ਼ੀ ਕੁਝ ਕਰ ਸਕਦੇ ਹੋ। ਮੈਂ ਇਸ ਦੇ ਲਈ ਮੈਦਾਨ 'ਚ ਉਤਰਨ ਨੂੰ ਤਿਆਰ ਹਾਂ। ਮੈਂ ਸ਼੍ਰੀਲੰਕਾ ਖਿਲਾਫ ਪਿਛਲੇ ਸਾਲ ਇੱਥੇ ਖੇਡਣ ਤੋਂ ਖੁੰਝ ਗਿਆ ਸੀ, ਇਸ ਲਈ ਮੈਂ ਗੁਲਾਬੀ ਗੇਂਦ ਤੋਂ ਗੇਂਦਬਾਜ਼ੀ ਕਰਨ ਦਾ ਇੰਤਜ਼ਾਰ ਕਰ ਰਿਹਾ ਹਾਂ। 'ਐਡੀਲੇਡ ਓਵਲ ਮੈਦਾਨ 'ਚ 28 ਸਾਲ ਦੇ ਇਸ ਤੇਜ਼ ਗੇਂਦਬਾਜ ਦਾ ਰਿਕਾਰਡ ਸ਼ਾਨਦਾਰ ਹੈ ਜਿੱਥੇ ਉਨ੍ਹਾਂ ਨੇ ਚਾਰ ਮੈਚਾਂ 'ਚ 20.22 ਦੀ ਔਸਤ ਨਾਲ 22 ਵਿਕਟਾਂ ਲਈ ਹਨ। ਗੁਲਾਬੀ ਗੇਂਦ ਨਾਲ ਉਨ੍ਹਾਂ ਦੀ ਗੇਂਦਬਾਜ਼ੀ ਹੋਰ ਵੀ ਮਾਰਕ ਹੋ ਜਾਂਦੀ ਹੈ ਜਿੱਥੇ ਡੇ-ਨਾਈਟ ਫਾਰਮੈਟ 'ਚ ਖੇਡੇ ਗਏ ਤਿੰਨ ਮੈਚਾਂ 'ਚ ਉਨ੍ਹਾਂ ਨੇ 19.44 ਦੀ ਔਸਤ ਨਾਲ 18 ਵਿਕਟਾਂ ਲਈਆਂ ਹਨ।