ਧਵਨ ਨੇ ਬੇਟੇ ਨਾਲ ਲਿਆ ਪੰਗਾ, ਅਗਲੀ ਹੀ ਗੇਂਦ ''ਤੇ ਜੋਰਾਵਰ ਨੇ ਕੀਤਾ ਬੋਲਡ (Video)
04/23/2020 1:42:12 PM
ਨਵੀਂ ਦਿੱਲੀ : ਕੋਰੋਨਾ ਵਾਇਰਸ ਮਹਮਾਰੀ ਕਾਰਨ ਦੁਨੀਆ ਵਿਚ ਕ੍ਰਿਕਟ ਗਤੀਵਿਧੀਆਂ ਹਾਲਾਂਕਿ ਬੰਦ ਹੋ ਗਈਆਂ ਹਨ ਪਰ ਭਾਰਤੀ ਕ੍ਰਿਕਟ ਟੀਮ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਪਰਿਵਾਰ ਦੇ ਨਾਲ ਇਨਡੋਰ ਬੱਲੇਬਾਜ਼ੀ ਦੀ ਪ੍ਰੈਕਟਿਸ ਕਰ ਰਹੇ ਹਨ। ਧਵਨ ਨੇ ਹਾਲ ਹੀ 'ਚ ਆਪਣੀ ਇਕ ਵੀਡੀਓ ਪੋਸਟ ਕੀਤੀ ਜਿਸ ਵਿਚ ਉਹ ਬੇਟੇ ਜੋਰਾਵਰ ਦੇ ਨਾਲ ਘਰ ਵਿਚ ਹੀ ਕ੍ਰਿਕਟ ਖੇਡ ਰਹੇ ਹਨ।
View this post on InstagramQuarantine Premier League ka sabse gripping moment 😅 Dhawan vs Dhawan 💪🏻😈
A post shared by Shikhar Dhawan (@shikhardofficial) on
ਇਸ ਵੀਡੀਓ ਵਿਚ ਜੋਰਾਵਰ ਆਪਣੇ ਪਿਤਾ ਨੂੰ ਗੇਂਦਬਾਜ਼ੀ ਕਰ ਰਹੇ ਹਨ ਅਤੇ ਖੱਬੇ ਹੱਥ ਦੇ ਬੱਲੇਬਾਜ਼ ਧਵਨ ਗੇਂਦ ਨੂੰ ਸਾਈਡ 'ਤੇ ਡਿਫੈਂਸ ਕਰ ਦਿੰਦੇ ਹਨ। ਅਗਲੀ ਹੀ ਗੇਂਦ ਉਹ ਆਫ ਸਾਈਡ 'ਤੇ ਡ੍ਰਾਈਵ ਕਰ ਦਿੰਦੇ ਹਨ। ਇਸ ਤੋਂ ਬਾਅਦ ਧਵਨ ਤੇ ਜੂਨੀਅਰ ਧਵਨ ਵਿਚਾਲੇ ਗਰਮਾ-ਗਰਮੀ ਹੁੰਦੀ ਵੀ ਦਿਸਦੀ ਹੈ। ਧਵਨ 99 ਦੇ ਸਕੋਰ 'ਤੇ ਜੂਨੀਅਰ ਧਵਨ ਹੱਥੋਂ ਆਊਟ ਹੁੰਦੇ ਹਨ।
34 ਸਾਲਾ ਧਵਨ ਨੇ ਇਸ ਵੀਡੀਓ ਦੀ ਕੈਪਸ਼ਨ 'ਤੇ ਲਿਖਿਆ ਕਿ ਕੁਆਰੰਟੀਨ ਪ੍ਰੀਮੀਅਰ ਲੀਗ ਦਾ ਸਭ ਤੋਂ ਰੋਮਾਂਚਕ ਪਲ। ਧਵਨ ਬਨਾਮ ਧਵਨ।