ਆਸਟਰੇਲੀਆ ਦੇ ਸੀਰੀਜ਼ ਹਾਰਨ ਦੇ ਬਾਅਦ ਜੋਂਸ ਨੇ ਕੱਢੀ ਭੜਾਸ, ਤੋੜ ਦਿੱਤੇ ਟੀ.ਵੀ.ਅਤੇ ਲੈਪਟਾਪ

09/26/2017 2:35:09 PM

ਨਵੀਂ ਦਿੱਲੀ, (ਬਿਊਰੋ)— ਆਲਰਾਊਂਡਰ ਹਾਰਦਿਕ ਪੰਡਯਾ ਨੇ ਫਿਰ ਜ਼ਰੂਰਤ ਦੇ ਸਮੇਂ ਵਧੀਆ ਅਰਧ ਸੈਂਕੜੇ ਵਾਲੀ ਪਾਰੀ ਖੇਡੀ ਜਿਸ ਨਾਲ ਭਾਰਤ ਨੇ ਤੀਜੇ ਇਕ ਰੋਜ਼ਾ ਕੌਮਾਂਤਰੀ ਕ੍ਰਿਕਟ ਮੈਚ 'ਚ ਇੱਥੇ ਆਸਟਰੇਲੀਆ ਨੂੰ ਪੰਜ ਵਿਕਟਾਂ ਨਾਲ ਹਰਾ ਕੇ 5 ਮੈਚਾਂ ਦੀ ਸੀਰੀਜ਼ 'ਚ 3-0 ਦੀ ਅਜੇਤੂ ਬੜ੍ਹਤ ਹਾਸਲ ਕਰਨ ਦੇ ਨਾਲ ਹੀ ਆਈ.ਸੀ.ਸੀ. ਟੀਮ ਰੈਂਕਿੰਗ 'ਚ ਨੰਬਰ ਇਕ ਸਥਾਨ ਹਾਸਲ ਕੀਤਾ ਹੈ। ਇਸ ਸੀਰੀਜ਼ 'ਚ ਉਨ੍ਹਾਂ ਦੇ ਪ੍ਰਦਰਸ਼ਨ ਨੂੰ ਦੇਖ ਕੇ ਆਸਟਰੇਲੀਆਈ ਪ੍ਰਸ਼ੰਸਕਾਂ ਦੇ ਨਾਲ ਕਈ ਦਿੱਗਜ ਆਸਟਰੇਲੀਆਈ ਕ੍ਰਿਕਟਰ ਵੀ ਨਾਰਾਜ਼ ਹਨ।

ਸੂਤਰਾਂ ਦੇ ਮੁਤਾਬਕ ਕੁਮੈਂਟਰੀ ਟੀਮ 'ਚ ਸ਼ਾਮਲ ਡੀਨ ਜੋਂਸ ਅਤੇ ਬ੍ਰੈਡ ਹਾਗ ਨੇ ਟੀਮ ਇੰਡੀਆ ਦੇ ਖਿਲਾਫ ਇੰਦੌਰ 'ਚ ਸੀਰੀਜ਼ ਗੁਆਉਣ 'ਤੇ ਟੀ.ਵੀ., ਲੈਪਟਾਪ ਅਤੇ ਕੰਪਿਊਟਰ ਤੋੜ ਦਿੱਤੇ। ਦਰਅਸਲ, ਇੰਦੌਰ ਵਨਡੇ 'ਚ ਹਾਰ ਦੇ ਬਾਅਦ ਡੀਨ ਜੋਂਸ ਅਤੇ ਬ੍ਰੈਡ ਹਾਗ ਇੱਥੋਂ ਦੇ ਭੜਾਸ ਕੈਫੇ 'ਚ ਮੌਜੂਦ ਸਨ, ਇਸ ਕੈਫੇ 'ਚ ਲੋਕਾਂ ਨੂੰ ਆਪਣੀ ਭੜਾਸ ਕੱਢਣ ਦੀ ਪੂਰੀ ਛੂਟ ਹੈ। ਕੈਫੇ 'ਚ ਟੀ.ਵੀ., ਕੰਪਿਊਟਰ ਜਿਹੇ ਕਈ ਇਲੈਕਟ੍ਰਾਨਿਕ ਉਪਕਰਨ ਰੱਖੇ ਜਾਂਦੇ ਹਨ, ਤਾਂ ਜੋ ਲੋਕ ਉਨ੍ਹਾਂ ਨੂੰ ਤੋੜ ਕੇ ਆਪਣੇ ਗੁੱਸੇ 'ਤੇ ਕਾਬੂ ਰੱਖ ਸਕਣ ਅਤੇ ਡੀਨ ਜੋਂਸ ਵੀ ਖ਼ੁਦ ਨੂੰ ਰੋਕ ਨਹੀਂ ਸਕੇ ਅਤੇ ਮਜ਼ਾਕ 'ਚ ਇੱਥੇ ਰੱਖੇ ਇਲੈਕਟ੍ਰਾਨਿਕ ਉਪਕਰਨਾਂ ਨੂੰ ਆਪਣਾ ਨਿਸ਼ਾਨਾ ਬਣਾਇਆ। ਜ਼ਿਕਰਯੋਗ ਹੈ ਕਿ ਆਸਟਰੇਲੀਆ ਲਗਾਤਾਰ ਵਨਡੇ 'ਚ ਆਪਣਾ ਚੰਗਾ ਪ੍ਰਦਰਸ਼ਨ ਨਹੀਂ ਕਰ ਰਹੀ ਹੈ।