ਇਸ ਵਜ੍ਹਾ ਕਰਕੇ ਇੰਗਲੈਂਡ ਨੂੰ ਖਿਡਾਰੀਆਂ ਦੀ ਚੋਣ ਕਰਨ ''ਚ ਹੋ ਰਹੀ ਪਰੇਸ਼ਾਨੀ

11/13/2018 5:13:51 PM

ਨਵੀਂ ਦਿੱਲੀ— ਇੰਗਲੈਂਡ ਦੇ ਸਾਹਮਣੇ ਜੋਸ ਬਟਲਰ ਨੂੰ ਲੈ ਕੇ ਚੋਣ ਦੀ ਦੁਵਿਧਾ ਹੈ, ਜਿਸਦਾ ਹਲ ਉਸਨੂੰ ਬੁੱਧਵਾਰ ਤੋਂ ਸ਼੍ਰੀਲੰਕਾ ਖਿਲਾਫ ਸ਼ੁਰੂ ਹੋ ਰਹੇ ਦੂਜੇ ਟੈਸਟ ਤੋਂ ਪਹਿਲਾਂ ਕੱਢਣਾ ਹੋਵੇਗਾ। ਪਹਿਲੀ ਦੁਵਿਧਾ ਤਾਂ ਇਹ ਹੈ ਕਿ ਜੌਨੀ ਬੇਅਰਸਟੋ ਦੇ ਫਿਟ ਹੋਣ ਤੋਂ ਬਾਅਦ ਵਿਕਟਕੀਪਰ ਦੀ ਭੂਮਿਕਾ ਕੋਣ ਨਿਭਾਵੇਗਾ, ਜਦਕਿ ਵਿਕਲਪ ਦੇ ਤੌਰ 'ਤੇ ਖੇਡੇ ਬੇਨ ਫੋਕਸ ਨੇ ਟੈਸਟ ਡੈਬਿਊ ਕਰਦੇ ਹੋਏ ਪਹਿਲੇ ਟੈਸਟ 'ਚ ਸ਼ਾਨਦਾਰ ਸੈਂਕੜਾ ਲਗਾਇਆ। ਇੰਗਲੈਂਡ ਨੂੰ ਤੀਜੇ ਨੰਬਰ 'ਤੇ ਨਿਯਮਿਤ ਬੱਲੇਬਾਜ਼ ਦੀ ਜ਼ਰੂਰਤ ਹੈ ਅਤੇ ਬਟਲਰ ਇਸ ਸਥਾਨ ਲਈ ਵੀ ਦਾਅਵੇਦਾਰ ਹਨ। ਟੈਸਟ ਸੀਰੀਜ਼ ਤੋਂ ਪਹਿਲਾਂ ਹੋਈ ਇਕ ਦਿਨਾਂ ਸੀਰੀਜ਼ ਦੌਰਾਨ ਬੇਅਰਸਟੋ ਦੇ ਗਿੱਟੇ 'ਚ ਸੱਚ ਲੱਗ ਗਈ ਸੀ, ਪਰ ਹੁਣ ਉਹ ਇਸ ਤੋਂ ਉਬਰ ਚੁੱਕੇ ਹਨ। ਸੀਮਿਤ ਓਵਰਾਂ 'ਚ ਵਿਕਟਕੀਪਿੰਗ ਦੀ ਜ਼ਿੰਮੇਦਾਰੀ ਨਿਭਾਉਣ ਵਾਲੇ ਬਟਲਰ ਲਈ ਇਹ ਯਕੀਨੀ ਨਹੀਂ ਹੈ ਕਿ ਉਹ ਬੁੱਧਵਾਰ ਤੋਂ ਹੋਣ ਵਾਲੇ ਮੈਚ 'ਚ ਕੌਣ ਵਿਕਟਕੀਪਿੰਗ ਦੀ ਜ਼ਿੰਮੇਦਾਰੀ ਸੰਭਾਲਣਗੇ।

ਉਨ੍ਹਾਂ ਕਿਹਾ ਕਿ ਫੋਐਕਸ ਨੂੰ ਬਾਹਰ ਕਰਨਾ ਸਖਤ ਫੈਸਲਾ ਹੋਵੇਗਾ, ਜਿਨਾਂ ਨੇ ਪਹਿਲੇ ਟੈਸਟ 'ਚ ਜਿੱਤ ਦੌਰਾਨ 107 ਦੌੜਾਂ ਦੀ ਪਾਰੀ ਖੇਡੀ। ਗਾਲ 'ਚ ਪਿੱਛਲੇ ਹਫਤੇ ਪਹਿਲੇ ਟੈਸਟ 'ਚ 211 ਦੌੜਾਂ ਦੀ ਜਿੱਤ 'ਚ ਫੋਐਕਸ ਦੀ ਭੂਮਿਕਾ ਦੀ ਤਾਰੀਫ ਕਰਦੇ ਹੋਏ ਬਟਲਰ ਨੇ ਕਿਹਾ,' ਕੁਝ ਵਿਕਲਪ ਹਨ। ਗਾਲ 'ਚ ਉਨ੍ਹਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। 'ਦਿਨ ਲੰਚ ਤੱਕ ਉਹ ਸੈਂਕੜਾ ਲਗਾਉਣ ਤੋਂ ਇਲਾਵਾ ਇਕ ਕੈਚ ਅਤੇ ਇਕ ਸਟੰਪਿੰਗ ਵੀ ਕਰ ਚੁੱਕੇ ਸਨ। ਬੇਨ ਆਈ ਅਤੇ ਉਨ੍ਹਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ, ਪਰ ਤੁਹਾਨੂੰ ਯਾਦ ਰੱਖਣਾ ਹੋਵੇਗਾ ਕਿ ਜੌਨੀ ਕਿੰਨਾ ਸ਼ਾਨਦਾਰ ਖਿਡਾਰੀ ਹੈ, ਇੰਗਲੈਂਡ ਦੇ ਸਭ ਤੋਂ ਵਧੀਆ ਖਿਡਾਰੀਆਂ 'ਚੋਂ ਇਕ ਹੈ।

suman saroa

This news is Content Editor suman saroa