ਜੋਫਰਾ ਆਰਚਰ ਨੇ ਬਾਰਬਾਡੋਸ ''ਚ ਮਹਿਲਾਵਾਂ ਨਾਲ ਕੀਤਾ ਅਸ਼ਲੀਲ ਡਾਂਸ, ਤਸਵੀਰਾਂ ਵਾਇਰਲ

07/23/2019 5:50:47 PM

ਜਲੰਧਰ : ਇੰਗਲੈਂਡ ਟੀਮ ਨੂੰ ਕ੍ਰਿਕਟ ਵਰਲਡ ਕੱਪ ਜਿਤਾਉਣ 'ਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਤੇਜ਼ ਗੇਂਦਬਾਜ਼ ਜੋਫਰਾ ਆਰਚਰ ਬੀਤੇ ਦਿਨੀ ਬਾਰਬਾਡੋਸ ਵਿਖੇ ਇਕ ਫੈਸਟੀਵਲ ਦੌਰਾਨ ਮਹਿਲਾਵਾਂ ਨਾਲ ਅਸ਼ਲੀਲ ਡਾਂਸ ਕਰਦੇ ਦਿਸੇ।

24 ਸਾਲਾ ਆਰਚਰ ਦੇ ਕਪੜੇ ਇਸ ਫੈਸਟੀਵਲ ਦੌਰਾਨ ਰੰਗ ਨਾਲ ਭਰੇ ਹੋਏ ਸੀ। ਇਸ ਤੋਂ ਇਲਾਵਾ ਆਰਚਰ ਦੇ ਨਾਲ ਵੈਸਟਇੰਡੀਜ਼ ਟੀਮ ਦੇ ਕਪਤਾਨ ਜੇਸਨ ਹੋਲਡਰ ਵੀ ਮੌਜੂਦ ਸਨ। ਦੋਵਾਂ ਨੇ ਕੈਰੇਬੀਅਨ ਆਈਸਲੈਂਡ 'ਤੇ ਹੋਈ ਇਸ ਪਾਰਟੀ ਵਿਚ ਰੱਜ ਕੇ ਜਸ਼ਨ ਮਨਾਇਆ।

ਫੈਸਟੀਵਲ ਦੌਰਾਨ ਆਰਚਰ ਨੇ ਮਹਿਲਾਵਾਂ ਦੇ ਨਾਲ ਰੱਜ ਕੇ ਡਾਂਸ ਕੀਤਾ। ਆਰਚਰ ਦੀਆਂ ਡਾਂਸ ਕਰਦਿਆਂ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਹਨ।

ਆਰਚਰ ਇੰਗਲੈਂਡ ਵੱਲੋਂ ਆਪਣੇ ਪਹਿਲੇ ਹੀ ਵਰਲਡ ਕੱਪ ਵਿਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣ ਗਏ ਹਨ। ਉਸ ਨੇ ਨਿਊਜ਼ੀਲੈਂਡ ਖਿਲਾਫ ਫਾਈਨਲ ਮੈਚ ਵਿਚ ਇੰਗਲੈਂਡ ਲਈ ਸੁਪਰ ਓਵਰ ਸੁੱਟਿਆ ਸੀ।

ਜ਼ਿਕਰਯੋਗ ਹੈ ਕਿ ਆਰਚਰ ਦੇ ਪਿਤਾ ਇੰਗਲੈਂਡ ਅਤੇ ਮਾਂ ਬਾਰਬਾਡੋਸ ਤੋਂ ਹੈ। ਆਰਚਰ ਨੂੰ ਉਸਦੇ ਪਿਤਾ ਬ੍ਰਿਟਿਸ਼ ਹੋਣ ਕਾਰਨ ਹੀ ਇੰਗਲੈਂਡ ਤੋਂ ਖੇਡਣ ਦਾ ਮੌਕਾ ਮਿਲਿਆ। ਆਰਚਰ 2015 ਵਿਚ ਵੈਸਟਇੰਡੀਜ਼ ਟੀਮ ਵੱਲੋਂ ਅੰਡਰ-19 ਕ੍ਰਿਕਟ ਵਰਲਡ ਕੱਪ ਵੀ ਖੇਡ ਚੁੱਕੇ ਹਨ। ਹੁਣ ਆਗਾਮੀ ਮਹੀਨੇ ਇੰਗਲੈਂਡ ਅਤੇ ਆਸਟਰੇਲੀਆ ਵਿਖੇ ਹੋਣ ਜਾ ਰਹੀ ਏਸ਼ੇਜ਼ ਸੀਰੀਜ਼ ਵਿਚ ਵੀ ਉਸ 'ਤੇ ਨਜ਼ਰਾਂ ਰਹਿਣਗੀਆਂ। ਬੀਤੇ ਦਿਨੀ ਬਾਟਲ ਕੈਪ ਚੈਲੰਜ ਨੂੰ ਪੂਰਾ ਕਰ ਕੇ ਵੀ ਆਰਚਰ ਚਰਚਾ ਆਏ ਸੀ।