ਜੋਫਰਾ ਆਰਚਰ ਖੇਡ ਸਕਦੇ ਹਨ IPL, ਰਾਜਸਥਾਨ ਰਾਇਲਸ ਨੇ ਕੀਤਾ ਇਹ ਟਵੀਟ

02/07/2020 10:35:57 AM

ਸਪੋਰਟਸ ਡੈਸਕ— ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੀ ਫ੍ਰੈਂਚਾਈਜ਼ੀ-ਰਾਜਸਥਾਨ ਰਾਇਲਸ ਨੂੰ ਉਮੀਦ ਹੈ ਕਿ ਸੱਟ ਦਾ ਸ਼ਿਕਾਰ ਹੋਏ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੋਫਰਾ ਆਰਚਰ ਆਈ. ਪੀ. ਐੱਲ. 2020 ਤਕ ਠੀਕ ਹੋ ਜਾਣਗੇ ਅਤੇ ਟੀਮ ਲਈ ਖੇਡਣਗੇ। ਰਾਜਸਥਾਨ ਰਾਇਲਸ ਨੇ ਟਵੀਟ 'ਚ ਲਿਖਿਆ, ''ਅਸੀਂ ਇੰਗਲੈਂਡ ਐਂਡ ਵੇਲਸ ਕ੍ਰਿਕਟ ਬੋਰਡ (ਈ. ਸੀ. ਬੀ.) ਦੇ ਨਾਲ ਕੰਮ ਕਰ ਰਹੇ ਹਾਂ ਤਾਂ ਜੋ ਜੋਫਰਾ ਆਰਚਰ ਛੇਤੀ ਫਿੱਟ ਹੋਣ ਅਤੇ ਅਸੀਂ ਉਨ੍ਹਾਂ ਨੂੰ ਇਸ ਸੀਜ਼ਨ ਰਾਇਲਸ ਦੀ ਜਰਸੀ 'ਚ ਦੇਖੀਏ।'' ਇਸ ਤੋਂ ਇਲਾਵਾ ਆਰਚਰ ਨੇ ਵੀ ਟਵੀਟ ਕੀਤਾ, ''ਮੈਂ ਛੇਤੀ ਵਾਪਸੀ ਕਰਾਂਗਾਂ।''

ਆਰਚਰ ਦੀ ਸੱਜੀ ਕੂਹਣੀ 'ਤੇ ਸੱਟ ਲੱਗੀ ਹੈ ਅਤੇ ਇਹ ਸੱਟ ਉਨ੍ਹਾਂ ਨੂੰ ਪਿਛਲੇ ਮਹੀਨੇ ਦੱਖਣੀ ਅਫਰੀਕਾ ਦੇ ਖਿਲਾਫ ਖੇਡੇ ਗਏ ਪਹਿਲੇ ਟੈਸਟ ਮੈਚ 'ਚ ਲੱਗੀ ਸੀ। ਇੰਗਲੈਂਡ ਐਂਡ ਵੇਲਸ ਕ੍ਰਿਕਟ ਬੋਰਡ (ਈ. ਸੀ. ਬੀ.) ਨੇ ਇਕ ਬਿਆਨ 'ਚ ਕਿਹਾ ਕਿ ਆਰਚਰ ਨੇ ਬੁੱਧਵਾਰ ਨੂੰ ਆਪਣੀ ਕੂਹਣੀ ਦਾ ਸਕੈਨ ਕਰਾਇਆ ਜਿਸ 'ਚ ਪਤਾ ਲਗਦਾ ਹੈ ਕਿ ਉਨ੍ਹਾਂ ਨੂੰ ਲੋ ਗ੍ਰੇਡ ਦਾ ਫ੍ਰੈਕਚਰ ਹੈ। ਬਿਆਨ ਮੁਤਾਬਕ, ''ਹੁਣ ਉਹ ਈ. ਸੀ. ਬੀ. ਦੀ ਮੈਡੀਕਲ ਟੀਮ ਦੇ ਨਾਲ ਸੱਟ 'ਤੇ ਕੰਮ ਕਰਨਗੇ। ਇੰਗਲੈਂਡ ਨੂੰ ਸ਼੍ਰੀਲੰਕਾ ਦੌਰੇ 'ਤੇ ਦੋ ਟੈਸਟ ਮੈਚਾਂ ਦੀ ਸੀਰੀਜ਼ ਖੇਡਣੀ ਹੈ। ਸੀਰੀਜ਼ ਦਾ ਪਹਿਲਾ ਟੈਸਟ 19 ਮਾਰਚ ਤੋਂ ਸ਼ੁਰੂ ਹੋ ਰਿਹਾ ਹੈ। ਇਸ ਤੋਂ ਬਾਅਦ 28 ਮਾਰਚ ਤੋਂ ਆਈ. ਪੀ. ਐੱਲ. ਸ਼ੁਰੂ ਹੋ ਰਿਹਾ ਹੈ। ਆਈ. ਪੀ. ਐੱਲ. 'ਚ ਆਰਚਰ ਰਾਜਸਥਾਨ ਰਾਇਲਸ ਲਈ ਖੇਡਦੇ ਹਨ।

Tarsem Singh

This news is Content Editor Tarsem Singh