ਜੋ ਰੂਟ ਦੇ ਸੈਂਕੜੇ ਲਗਾਉਣ ''ਤੇ ਸਹਿਵਾਗ-ਗਾਂਗੁਲੀ ਨੇ ਕੀਤੀ ਸਲਾਮ

11/17/2018 10:21:56 AM

ਨਵੀਂਦਿੱਲੀ— ਇੰਗਲੈਂਡ ਦੇ ਕਪਤਾਨ ਜੋ ਰੂਟ ਨੇ ਸ਼੍ਰੀਲੰਕਾ ਖਿਲਾਫ ਕੈਂਡੀ 'ਚ ਖੇਡੇ ਜਾ ਰਹੇ ਦੂਜੇ ਟੈਸਟ 'ਚ ਸ਼ਾਨਦਾਰ ਸੈਂਕੜਾ ਲਗਾਇਆ। ਜੋ ਰੂਟ ਦੇ ਕਰੀਅਰ ਦੇ 15ਵੇਂ ਸੈਂਕੜੇ ਦੀ ਮਦਦ ਨਾਲ ਇੰਗਲੈਂਡ ਨੇ ਤੀਜੇ ਦਿਨ ਸ਼ੁੱਕਰਵਾਰ ਨੂੰ ਆਪਣੀ ਦੂਜੀ ਪਾਰੀ 'ਚ ਨੌ ਵਿਕਟਾਂ 'ਤੇ 324 ਦੌੜਾਂ ਦਾ ਸਕੋਰ ਬਣਾ ਲਿਆ। ਇੰਗਲੈਂਡ ਕੋਲ ਹੁਣ ਤੱਕ 278 ਦੌੜਾਂ ਨਾਲ ਬੜਤ ਬਣਾ ਚੁੱਕੀ ਹੈ ਜਦਕਿ ਪਹਿਲੀ ਪਾਰੀ 'ਚ 336 ਦੌੜਾਂ 'ਤੇ ਆਲਆਊਟ ਕਰ ਦਿੱਤਾ ਸੀ। ਇੰਗਲੈਂਡ ਦੀ ਟੀਮ ਇਸ ਤਰ੍ਹਾਂ ਪਹਿਲੀ ਪਾਰੀ ਦੇ ਆਧਾਰ 'ਤੇ 46 ਦੌੜਾਂ ਨਾਲ ਪਿੱਛੇ ਸੀ।

ਜੋ ਰੂਟ ਦਾ ਇਹ ਸੈਂਕੜਾ ਬਹੁਤ ਹੀ ਖਾਸ ਹੈ ਕਿਉਂਕਿ ਕੈਂਡੀ ਦੀ ਪਿਚ 'ਤੇ ਗੇਂਦ ਕਾਫੀ ਸਪਿਨ ਹੋ ਰਹੀ ਸੀ। ਅਖਿਲਾ ਧੰਨਰਾਜ ਵੀ ਜ਼ਬਰਦਸਤ ਗੇਂਦਬਾਜ਼ੀ ਕਰ ਰਹੇ ਸਨ ਪਰ ਰੂਟ ਡਟੇ ਰਹੇ ਅਤੇ ਆਪਣੀ ਟੀਮ ਨੂੰ ਮਜ਼ਬੂਤ ਸਕੋਰ ਤੱਕ ਪਹੁੰਚਾਇਆ। ਰੂਟ ਦੀ ਇਹ ਬੱਲੇਬਾਜ਼ੀ ਦੇਖ ਗਾਂਗੁਲੀ ਅਤੇ ਸਹਿਵਾਗ ਨੇ ਵੀ ਰੂਟ ਨੂੰ ਸਲਾਮ ਕੀਤਾ।
 

 

ਵੈਸੇ ਤੀਜੇ ਦਿਨ ਇੰਗਲੈਂਡ ਦੀ ਸ਼ੁਰੂਆਤ ਖਰਾਬ ਰਹੀ ਸੀ। ਤੀਜੇ ਦਿਨ ਇਸਨੂੰ ਜੈਕ ਲੀਚ (1) ਦੇ ਰੁਪ 'ਚ ਤੀਜੇ ਓਵਰ 'ਚ ਹੀ ਪਹਿਲਾ ਝਟਕਾ ਲੱਗਾ। ਇਸ ਤੋਂ ਬਾਅਦ ਰੋਰੀ ਬਰਨਜ਼ (59) ਨੇ ਕੀਟਨ ਜੋਨਿੰਗਸ (26) ਨਾਲ ਦੂਜੇ ਵਿਕਟ ਲਈ 73 ਦੌੜਾਂ ਦੀ ਸਾਂਝੇਦਾਰੀ ਕਰ ਕੇ ਇੰਗਲੈਂਡ ਨੂੰ ਸੰਕਟ ਤੋਂ ਬਾਹਰ ਕੱਢਿਆ। ਜੋਨਿੰਗਸ ਦੇ ਆਊਟ ਹੋਣ ਤੋਂ ਬਾਅਦ ਬਰਮਜ਼ ਵੀ 108 ਦੇ ਸਕੋਰ 'ਤੇ ਚੱਲਦੇ ਬਣੇ। ਉਨ੍ਹਾਂ ਨੇ 66 ਗੇਂਦਾਂ ਦੀ ਪਾਰੀ 'ਚ ਸੱਤ ਚੌਕੇ ਲਗਾਏ। ਬੇਨ ਸਟੋਕਸ (0) ਵੀ ਅਗਲੇ ਹੀ ਓਵਰ 'ਚ ਆਊਟ ਹੋ ਗਏ। ਇੱਥੇ ਫਿਰ ਰੂਟ ਨੇ ਜੋਸ ਬਟਲਰ (34) ਨਾਲ ਪੰਜਵੇਂ ਵਿਕਟ ਲਈ 74 ਦੌੜਾਂ ਦੀ ਸਾਂਝੇਦਾਰੀ ਨੂੰ ਇੰਗਲੈਂਡ ਨੂੰ ਮਜ਼ਬੂਤੀ ਦਿੱਤੀ। ਇੰਗਲੈਂਡ ਨੇ ਆਪਣਾ 6ਵਾਂ ਵਿਕਟ ਮੋਇਨ ਅਲੀ (10) ਦੇ ਰੂਪ 'ਚ ਗੁਆਇਆ।

 

 

suman saroa

This news is Content Editor suman saroa