ਜਿਤੇਂਦਰ ਨੂੰ ਏਸ਼ੀਆਈ ਚੈਂਪੀਅਨਸ਼ਿਪ ''ਚ ਚਾਂਦੀ ਤਮਗਾ

02/23/2020 8:09:24 PM

ਨਵੀਂ ਦਿੱਲੀ— ਭਾਰਤੀ ਪਹਿਲਵਾਨ ਜਿਤੇਂਦਰ ਕੁਮਾਰ ਐਤਵਾਰ ਨੂੰ ਇੱਥੇ ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ ਦੇ 74 ਕਿ. ਗ੍ਰਾ. ਵਰਗ ਦੇ ਫਾਈਨਲ 'ਚ ਕਜ਼ਾਕਿਸਤਾਨ ਦੇ ਪਿਛਲੇ ਚੈਂਪੀਅਨ ਦਾਨਿਯਾਨ ਕੈਸਾਨੋਵ ਤੋਂ ਹਾਰ ਗਏ ਜਿਸ ਨਾਲ ਉਸ ਨੂੰ ਚਾਂਦੀ ਤਮਗੇ ਨਾਲ ਸੰਤੋਸ਼ ਕਰਨਾ ਪਿਆ। ਫਾਈਨਲ 'ਚ ਪਹੁੰਚ ਕੇ ਕੁਆਲੀਫਾਈਰ ਦੇ ਲਈ ਭਾਰਤੀ ਟੀਮ 'ਚ ਸਥਾਨ ਪੱਕਾ ਕਰਨ ਵਾਲੇ ਜਿਤੇਂਦਰ ਕੇਡੀ ਜਾਧਵ ਇੰਡੋਰ ਸਟੇਡੀਅਮ 'ਚ ਕੈਸਾਨੋਵ ਤੋਂ 1-3 ਨਾਲ ਹਾਰ ਮਿਲੀ। ਜਿਤੇਂਦਰ ਨੇ ਆਪਣਾ ਕੁਆਲੀਫਿਕੇਸ਼ਨ ਮੁਕਾਬਲਾ ਆਸਾਨੀ ਨਾਲ ਜਿੱਤ ਲਿਆ। ਇਸ ਤੋਂ ਬਾਅਦ ਉਨ੍ਹਾਂ ਨੇ ਈਰਾਨ ਦੇ ਮੁਸਤਫਾ ਮੋਹਾਬਾਲੀ ਹੁਸੇਨਖਾਨੀ (2-2) ਤੇ ਮੰਗੋਲੀਆ ਦੇ ਸੁਮਿਯਾਬਜਾਰ ਜਾਂਦਨਬਡ (2-1) ਨੂੰ ਹਰਾਇਆ।

 

Gurdeep Singh

This news is Content Editor Gurdeep Singh