ਜੀਵ ਨੇ ਅੱਠ ਅੰਡਰ 64 ਦਾ ਸਕੋਰ ਬਣਾਇਆ, ਜੇ. ਸੀ. ਬੀ. ਚੈਂਪੀਅਨਸ਼ਿਪ ’ਚ ਦੂਜੇ ਸਥਾਨ ’ਤੇ

07/31/2022 3:14:59 PM

ਓਤੋਕਸੇਟਰ (ਇੰਗਲੈਂਡ), (ਭਾਸ਼ਾ)- ਪਿਛਲੇ ਹਫਤੇ ਸੀਨੀਅਰ ਓਪਨ ਵਿਚ ਕੱਟ ਤੋਂ ਖੁੰਝਣ ਵਾਲੇ ਭਾਰਤ ਦੇ ਧਾਕੜ ਗੋਲਫਰ ਜੀਵ ਮਿਲਖਾ ਸਿੰਘ ਨੇ ਇੱਥੇ ਜੇ. ਸੀ. ਬੀ. ਚੈਂਪੀਅਨਸ਼ਿਪ ਦੇ ਪਹਿਲੇ ਦੌਰ ਵਿਚ ਅੱਠ ਅੰਡਰ 64 ਦਾ ਸ਼ਾਨਦਾਰ ਸਕੋਰ ਕੀਤਾ, ਜਿਸ ਨਾਲ ਉਹ ਦੂਜੇ ਸਥਾਨ ’ਤੇ ਕਾਬਜ਼ ਹੈ।

ਜੀਵ ਦੱਖਣੀ ਅਫਰੀਕਾ ਦੇ ਜੇਮਸ ਕਿੰਗਸਟਨ ਤੋਂ ਦੋ ਸ਼ਾਟਾਂ ਪਿੱਛੇ ਹੈ। ਕਿੰਗਸਟਨ ਨੇ ਜੀਵ ਦੀ ਤਰ੍ਹਾਂ ਕੋਈ ਬੋਗੀ ਨਹੀਂ ਕੀਤੀ। ਉਸ ਨੇ ਅੱਠ ਬਰਡੀਆਂ ਤੇ ਇਕ ਈਗਲ ਬਣਾਇਆ।  ਯੂ. ਐੱਸ.ਓਪਨ ਵਿਚ ਦੋ ਵਾਰ ਦਾ ਜੇਤੂ ਰੇਟੀਫ ਗੁਸੈਨ (66) ਤੀਜੇ ਸਥਾਨ ’ਤੇ ਹੈ। ਜੀਵ ਨੇ ਦੋ ਪਾਰ ਸਕੋਰ ਨਾਲ ਸ਼ੁਰੂਆਤ ਕੀਤੀ ਤੇ ਫਿਰ ਤੀਜੇ ਹੋਲ ਵਿਚ ਬਰਡੀ ਬਣਾਈ। ਇਸ ਤੋਂ ਬਾਅਦ ਉਸ ਨੇ ਦੋ ਬਰਡੀਆਂ ਤੇ ਈਗਲ ਬਣਾਇਆ। ਨੌਵੇਂ ਹੋਲ ਵਿਚ ਬਰਡੀ ਬਣਾਉਣ ਨਾਲ ਉਸਦਾ ਸਕੋਰ ਛੇ ਅੰਡਰ ’ਤੇ ਪਹੁੰਚ ਗਿਆ। ਇਸ ਤੋਂ ਬਾਅਦ ਉਸ ਨੇ 10ਵੇਂ ਤੇ 15ਵੇਂ ਹੋਲ ਵਿਚ ਵੀ ਬਰਡੀ ਬਣਾਈ।

Tarsem Singh

This news is Content Editor Tarsem Singh