ਇੰਦੌਰ ਦੀ ਟੀਮ ਨੂੰ ਹਰਾ ਜੇ. ਡੀ. ਕਬੱਡੀ ਅਕੈਡਮੀ ਨੇ ਜਿੱਤਿਆ ਟੂਰਨਾਮੈਂਟ

01/14/2019 4:19:23 PM

ਨਵੀਂ ਦਿੱਲੀ : ਗ੍ਰੇਟਰ ਨੋਇਡਾ ਦੀ ਜੇ ਡੀ ਕਬੱਡੀ ਅਕੈਡਮੀ ਦੇ ਮੱਧ-ਪ੍ਰਦੇਸ਼ ਵਿਚ 9 ਤੋਂ 12 ਜਨਵਰੀ ਤੱਕ ਹੋਏ ਆਲ ਇੰਡੀਆ ਕਬੱਡੀ ਟੂਰਨਾਮੈਂਟ ਜਿੱਤ ਲਿਆ ਹੈ। ਜੇਡੀ ਕਬੱਡੀ ਅਕੈਡਮੀ ਦੀ ਟੀਮ ਨੇ ਫਾਈਨਲ ਮੁਕਾਬਲੇ ਵਿਚ ਇੰਦੌਰ ਦੀ ਟੀਮ ਨੂੰ 36-27 ਅੰਕਾਂ ਨਾਲ ਹਰਾਇਆ। ਜੇਤੂ ਟੀਮ ਦੇ ਖਿਡਾਰੀ ਆਸ਼ੀਸ਼ ਨਾਗਰ ਨੂੰ ਬੈਸਟ ਡਿਫੈਂਡਰ ਅਤੇ ਸਚਿਨ ਕੁਮਾਰ ਨੂੰ ਬੈਸਟ ਰੇਡਰ ਦਾ ਖਿਤਾਬ ਮਿਲਿਆ। ਜੇਡੀ ਕਬੱਡੀ ਅਕੈਡਮੀ ਦੇ ਕੋਚ ਬਬਲੂ ਨਾਗਰ ਅਤੇ ਰਵੀ ਰਾਣਾ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿਚ 34 ਟੀਮਾਂ ਨੇ ਹਿੱਸਾ ਲਿਆ ਸੀ।