ਜਸਪ੍ਰੀਤ ਨੇ ਗੇਂਦਬਾਜ਼ੀ ਐਕਸ਼ਨ ''ਚ ਕੀਤਾ ਬਦਲਾਅ, NCA ਕੋਚ ਬੋਲੇ-ਇਸ ਲਈ ਪਈ ਲੋੜ

08/20/2023 11:24:50 AM

ਨਵੀਂ ਦਿੱਲੀ—ਜਸਪ੍ਰੀਤ ਬੁਮਰਾਹ ਨੂੰ ਸੱਟ ਕਾਰਨ ਫਿਰ ਤੋਂ ਭਾਰਤੀ ਟੀਮ ਦੀ ਜਰਸੀ ਪਹਿਨਣ ਲਈ 10 ਮਹੀਨੇ 23 ਦਿਨ ਇੰਤਜ਼ਾਰ ਕਰਨਾ ਪਿਆ ਪਰ ਇਸ ਤੇਜ਼ ਗੇਂਦਬਾਜ਼ ਨੇ ਆਇਰਲੈਂਡ ਖ਼ਿਲਾਫ਼ ਪਹਿਲੇ ਟੀ-20 'ਚ ਸ਼ਾਨਦਾਰ ਗੇਂਦਬਾਜ਼ੀ ਕਰ ਕੇ ਦਿਖਾਈ ਕਿ ਉਹ ਆਉਣ ਵਾਲੇ ਵਨਡੇ ਵਿਸ਼ਵ ਕੱਪ 'ਚ ਭਾਰਤੀ ਤੇਜ਼ ਗੇਂਦਬਾਜ਼ੀ ਹਮਲੇ ਦੀ ਅਗਵਾਈ ਕਰਨ ਲਈ ਤਿਆਰ ਹੈ।  ਇਸ ਦੌਰਾਨ ਬੁਮਰਾਹ ਨੂੰ ਹੋਰ ਸੱਟ ਤੋਂ ਬਚਣ ਲਈ ਲੰਬੇ 'ਰਨ-ਅੱਪ' ਅਤੇ ਲੰਬੇ 'ਫਾਲੋ ਥਰੂ' (ਗੇਂਦ ਸੁੱਟਣ ਤੋਂ ਬਾਅਦ ਸਰੀਰ ਦੀ ਮੂਵਮੈਂਟ) ਦੀ ਵਰਤੋਂ ਕਰਦੇ ਦੇਖਿਆ ਗਿਆ। ਹਾਲਾਂਕਿ ਭਾਰਤੀ ਕ੍ਰਿਕਟ ਮਾਹਰਾਂ ਦਾ ਮੰਨਣਾ ਹੈ ਕਿ ਟੀਮ ਪ੍ਰਬੰਧਨ ਨੂੰ ਬੁਮਰਾਹ ਨੂੰ ਬਹੁਤ ਸਾਵਧਾਨੀ ਨਾਲ ਸੰਭਾਲਣ ਦੀ ਲੋੜ ਹੋਵੇਗੀ।
ਬੁਮਰਾਹ ਨੂੰ ਹਾਲਾਂਕਿ ਆਪਣੇ ਸਰੀਰ ਨੂੰ ਲੈ ਕੇ ਜ਼ਿਆਦਾ ਜਾਣਕਾਰੀ ਹੈ ਅਤੇ ਬਿਹਤਰ ਪ੍ਰਬੰਧਨ ਨਾਲ ਭਵਿੱਖ 'ਚ ਤਿੰਨੋਂ ਫਾਰਮੈਟਾਂ 'ਚ ਖੇਡਣਾ ਜਾਰੀ ਰੱਖ ਸਕਦੇ ਹਨ। ਆਇਰਲੈਂਡ ਖ਼ਿਲਾਫ਼ 4 ਓਵਰਾਂ 'ਚ 24 ਦੌੜਾਂ ਦੇ ਕੇ 2 ਵਿਕਟਾਂ ਲੈਣ ਵਾਲੇ ਬੁਮਰਾਹ ਨੂੰ ਗੇਂਦਬਾਜ਼ੀ ਕਰਦੇ ਦੇਖਣਾ ਭਾਰਤੀ ਟੀਮ ਪ੍ਰਬੰਧਨ ਦੇ ਲਈ ਰਾਹਤ ਦੀ ਖ਼ਬਰ ਹੋਵੇਗੀ। ਉਨ੍ਹਾਂ ਨੇ ਬੰਗਲੁਰੂ 'ਚ ਐੱਨ.ਸੀ.ਏ. (ਨੈਸ਼ਨਲ ਕ੍ਰਿਕਟ ਅਕੈਡਮੀ) 'ਚ ਮੁੜ ਵਸੇਬੇ ਅਤੇ (ਸੱਟ ਤੋਂ ਉਭਰਣ ਦੀ ਪ੍ਰਕਿਰਿਆ) ਅਤੇ 'ਖੇਡ 'ਚ ਵਾਪਸੀ' ਦੀ ਇਕ ਮੁਸ਼ਕਲ ਪ੍ਰਕਿਰਿਆ ਅਪਣਾਈ।

ਇਹ ਵੀ ਪੜ੍ਹੋ- ਧੋਨੀ ਦੀ ਟੀਮ ਨੇ ਰਚਿਆ ਇਤਿਹਾਸ, IPL 'ਚ ਇਹ ਮੁਕਾਮ ਹਾਸਲ ਕਰਨ ਵਾਲੀ ਪਹਿਲੀ ਟੀਮ ਬਣੀ CSK
ਐੱਨਸੀਏ ਦੇ ਇਕ ਕੋਚ ਨੇ ਕਿਹਾ ਕਿ ਉਨ੍ਹਾਂ ਦੇ 'ਸਟ੍ਰੈਸ ਫ੍ਰੈਕਚਰ' (ਸਰੀਰ ਦੇ ਕਿਸੇ ਇਕ ਥਾਂ ਹੀ ਹੱਡੀ 'ਤੇ ਪੈਣ ਵਾਲੇ ਦਬਾਅ ਕਾਰਨ ਹੋਣ ਵਾਲੇ ਫ੍ਰੈਕਚਰ) ਤੋਂ ਪਹਿਲਾਂ ਬੁਮਰਾਹ ਦੀ ਗੇਂਦਬਾਜ਼ੀ ਵੀਡੀਓ ਨੂੰ ਨੇੜਿਓਂ ਦੇਖੋਗੇ, ਤਾਂ ਉਹ ਪਹਿਲੇ ਛੇ ਤੋਂ ਸੱਤ ਕਦਮ ਬਹੁਤ ਤੇਜ਼ੀ ਨਾਲ ਚੱਲਦੇ ਸਨ ਅਤੇ ਫਿਰ ਆਪਣੇ ਸੱਤਵੇਂ ਕਦਮ 'ਤੇ ਗੇਂਦਬਾਜ਼ੀ ਕਰੀਜ਼ ਦੇ ਕੋਲ ਪਹੁੰਚ ਕੇ ਗੇਂਦ ਸੁੱਟਦੇ ਸਨ। ਉਨ੍ਹਾਂ ਨੇ ਕਿਹਾ ਕਿ ਆਇਰਲੈਂਡ ਦੇ ਖ਼ਿਲਾਫ਼ ਇਹ ਦੇਖਿਆ ਗਿਆ ਕਿ ਉਨ੍ਹਾਂ ਨੇ ਆਪਣੇ ਰਨ-ਅੱਪ ਨੂੰ ਦੋ-ਤਿੰਨ ਕਦਮ ਵਧ ਗਿਆ। ਰਨ-ਅੱਪ ਦੇ ਨਾਲ ਉਨ੍ਹਾਂ ਨੇ ਆਪਣੇ ਫੋਲੋ-ਥਰੂ ਨੂੰ ਵੀ ਵਧਾਇਆ ਹੈ। ਉਨ੍ਹਾਂ ਨੇ ਗੇਂਦਬਾਜ਼ੀ ਐਕਸ਼ਨ 'ਚ ਜ਼ਿਆਦਾ ਬਦਲਾਅ ਨਹੀਂ ਕੀਤਾ ਹੈ ਪਰ ਲੰਬੇ ਸਮੇਂ ਦੀ ਸੱਟ ਤੋਂ ਆਪਣੇ ਆਪ ਨੂੰ ਬਚਾਉਣ ਲਈ ਮਾਮੂਲੀ ਸੁਧਾਰ ਕੀਤਾ ਹੈ।

 

Comeback in style... ✅👏

Jasprit Bumrah went 𝐁𝐎𝐎𝐌 𝐁𝐎𝐎𝐌 💥 in the 1st #IREvIND T20I 😍

Watch the 🇮🇳 skipper once again in the 2nd T20I on August 20 - LIVE on #Sports18 and streaming FREE on #JioCinema 🏏 pic.twitter.com/0yBD97ou4S

— JioCinema (@JioCinema) August 19, 2023

ਇਹ ਵੀ ਪੜ੍ਹੋ- ਰਿੰਕੂ ਸਿੰਘ 'ਤੇ ਨਹੀਂ ਹੈ ਆਇਰਲੈਂਡ 'ਚ ਪਰਫਾਰਮ ਕਰਨ ਦਾ ਦਬਾਅ, ਪਰ ਅੰਗਰੇਜ਼ੀ ਨੇ ਇਸ ਲਈ ਕੀਤਾ ਪਰੇਸ਼ਾਨ
ਬੁਮਰਾਹ ਨੂੰ ਆਪਣੀ ਰਨ-ਅੱਪ ਕਿਉਂ ਵਧਾਉਣੀ ਪਈ, ਇਹ ਪੁੱਛੇ ਜਾਣ 'ਤੇ ਕੋਚ ਨੇ ਕਿਹਾ ਕਿ ਰਫ਼ਤਾਰ ਵਧਾਉਣ ਲਈ ਗੇਂਦਬਾਜ਼ਾਂ ਨੂੰ ਇਸ ਦੀ ਜ਼ਰੂਰਤ ਹੈ। ਬੁਮਰਾਹ ਪਹਿਲੇ ਲੜਾਕੂ ਜਹਾਜ਼ ਵਾਂਗ ਸੀ। ਛੋਟੇ ਰਨ-ਅੱਪ ਨਾਲ ਵੀ ਆਪਣੀ ਰਫ਼ਤਾਰ ਗਤੀ ਹਾਸਲ ਕਰ ਲੈਂਦੇ ਸਨ। ਹਾਲਾਂਕਿ ਇਸ ਨਾਲ ਉਨ੍ਹਾਂ ਦੇ ਮੋਢਿਆਂ ਅਤੇ ਪਿੱਠ 'ਤੇ ਬਹੁਤ ਜ਼ਿਆਦਾ ਦਬਾਅ ਪੈਂਦਾ ਸੀ। ਉਨ੍ਹਾਂ ਨੂੰ ਆਪਣੇ ਰਨ-ਅੱਪ ਤੋਂ ਕੋਈ ਗਤੀ ਨਹੀਂ ਮਿਲਦੀ ਸੀ, ਇਸ ਲਈ ਉਨ੍ਹਾਂ ਦਾ ਜ਼ਖਮੀ ਹੋਣਾ ਲਾਜ਼ਮੀ  ਸੀ। ਇਸ ਕੋਚ ਨੇ ਕਿਹਾ ਕਿ ਸੱਟ ਤੋਂ ਉਭਰਨ ਤੋਂ ਬਾਅਦ ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੇ ਆਪਣਾ ਰਨ-ਅੱਪ ਦੋ-ਤਿੰਨ ਕਦਮ ਵਧਾ ਲਿਆ ਹੈ। ਉਸ ਨੇ ਆਪਣਾ ਫਾਲੋ-ਥਰੂ ਵੀ ਵਧਾਇਆ ਹੈ ਤਾਂ ਜਿਸ ਨਾਲ ਪਿੱਠ 'ਤੇ ਜ਼ਿਆਦਾ ਜ਼ੋਰ ਨਾ ਪਵੇ। ਮੈਨੂੰ ਲੱਗਦਾ ਹੈ ਕਿ ਇਹ ਉਨ੍ਹਾਂ ਨੂੰ ਭਵਿੱਖ 'ਚ ਸੱਟ ਲੱਗਣ ਤੋਂ ਬਚਾਏਗਾ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Aarti dhillon

This news is Content Editor Aarti dhillon