ਬੁਮਰਾਹ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਮਚਾ ਰਹੀ ਹੈ ਤਹਿਲਕਾ, ਕੁੜੀ ਨੇ ਕਿਹਾ- OMG, ਪਾਗਲ ਹੋ ਜਾਵਾਂਗੀ

11/18/2017 11:12:11 AM

ਨਵੀਂ ਦਿੱਲੀ, (ਬਿਊਰੋ)— ਟੀਮ ਇੰਡੀਆ ਦੇ ਡੈਥ ਓਵਰ ਸਪੈਸ਼ਲਿਸਟ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਜਿਸ ਤਰ੍ਹਾਂ ਆਪਣੀ ਗੇਂਦਬਾਜ਼ੀ ਨਾਲ ਬੱਲੇਬਾਜ਼ਾਂ ਦੇ ਛੱਕੇ ਛੁਡਾ ਦਿੰਦੇ ਹਨ। ਉਸੇ ਤਰ੍ਹਾਂ ਸ਼ੁੱਕਰਵਾਰ ਨੂੰ ਉਨ੍ਹਾਂ ਨੇ ਸੋਸ਼ਲ ਮੀਡੀਆ ਉੱਤੇ ਇੱਕ ਅਜਿਹੀ ਤਸਵੀਰ ਪੋਸਟ ਕੀਤੀ ਹੈ ਕਿ ਉਹ ਟਰੈਂਡਿੰਗ ਵਿੱਚ ਆ ਗਏ। ਬੁਮਰਾਹ ਨੇ ਟਵਿੱਟਰ ਅਤੇ ਇੰਸਟਾਗਰਾਮ ਉੱਤੇ ਆਪਣੀ ਸਿਕਸ ਪੈਕ ਦੀ ਤਸਵੀਰ ਪੋਸਟ ਕਰਦੇ ਹੋਏ ਲਿਖਿਆ ਕਿ ਆਪਣੇ ਆਪ ਨੂੰ ਲਗਾਤਾਰ ਬਿਹਤਰ ਕਰਨ ਲਈ ਉਤਸ਼ਾਹਤ ਕਰਨ ਅਤੇ ਸਖਤ ਮਿਹਨਤ ਦੀ ਜ਼ਰੂਰਤ ਪੈਂਦੀ ਹੈ। ਹਮੇਸ਼ਾ ਫਿਟ ਰਹੋ ਅਤੇ ਆਪਣੇ ਪੱਧਰ ਨੂੰ ਵਧਾਉਂਦੇ ਰਹੋ। ਬੁਮਰਾਹ ਅਕਸਰ ਟੀਮ ਦੇ ਨਾਲ ਵਾਲੀਆਂ ਤਸਵੀਰਾਂ ਹੀ ਪੋਸਟ ਕਰਦੇ ਰਹੇ ਹਨ, ਪਰ ਇਸ ਵਾਰ ਉਨ੍ਹਾਂ ਨੇ ਫਿੱਟ ਬਾਡੀ ਅਤੇ ਸਿਕਸ ਪੈਕ ਦੀ ਤਸਵੀਰ ਪੋਸਟ ਕੀਤੀ ਹੈ। ਆਪਣੀ ਫਿੱਟਨੈਸ ਨੂੰ ਵਿਖਾਉਣ ਦਾ ਚਲਨ ਲਗਭਗ ਸਾਰੇ ਕਰਿਕਟਰਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ।  
 


ਬੁਮਰਾਹ ਵੱਲੋਂ ਤਸਵੀਰ ਪੋਸਟ ਕਰਨ ਦੇ ਬਾਅਦ ਕਈ ਯੂਜਰਸ ਨੇ ਆਪਣੀਆਂ ਪ੍ਰਤਿਕਿਰਿਆਵਾਂ ਦਿੱਤੀਆਂ।  ਕੁਝ ਫੀਮੇਲ ਯੂਜਰਜ਼ ਨੇ ਫੋਟੋ ਉੱਤੇ ਰਿਪਲਾਈ ਕਰਦੇ ਹੋਏ ਲਿਖਿਆ ਕਿ ਓਹ ਮਾਈ ਗਾਡ, ਮੈਂ ਤਾਂ ਪਾਗਲ  ਹੋ ਜਾਵਾਂਗੀ। ਜਦਕਿ ਕੁਝ ਨੇ ਉਨ੍ਹਾਂ ਨੂੰ ਜਸਪ੍ਰੀਤ ਦੀ ਜਗ੍ਹਾ ਐੱਬਸਪ੍ਰੀਤ ਦਾ ਟੈਗ ਦਿੱਤਾ।  ਬੁਮਰਾਹ ਵੱਲੋਂ ਅਚਾਨਕ ਬਦਲਿਆ ਇਹ ਨਵਾਂ ਅਵਤਾਰ ਵੇਖਕੇ ਹਰ ਕੋਈ ਹੈਰਾਨ ਰਹਿ ਗਿਆ ਹੈ। 
 


ਜ਼ਿਕਰਯੋਗ ਹੈ ਕਿ ਟੀਮ ਇੰਡੀਆ ਦੇ ਲਗਭਗ ਸਾਰੇ ਖਿਡਾਰੀ ਫਿੱਟਨੈਸ ਉੱਤੇ ਕਾਫ਼ੀ ਧਿਆਨ ਦਿੰਦੇ ਹਨ। ਤਾਂਜੋ ਫੀਲਡ ਉੱਤੇ ਸਟੈਮਿਨਾ ਵਧਾਉਣ ਅਤੇ ਸੱਟ ਦਾ ਸ਼ਿਕਾਰ ਹੋਣ ਤੋਂ ਬਚਿਆ ਜਾ ਸਕੇ।  ਭਾਰਤੀ ਕ੍ਰਿਕਟ ਟੀਮ ਦੇ ਟਰੇਨਰ ਸ਼ੰਕਰ ਬਸੁ ਸਾਰੇ ਖਿਡਾਰੀਆਂ ਦੀ ਫਿੱਟਨੈਸ ਉੱਤੇ ਖਾਸਾ ਧਿਆਨ ਦਿੰਦੇ ਹਨ।  2019 ਵਰਲਡ ਕੱਪ ਨੂੰ ਧਿਆਨ ਵਿੱਚ ਰੱਖਦੇ ਹੋਏ ਭਾਰਤੀ ਕਰਿਕਟਰਾਂ ਨੇ ਨਾ ਸਿਰਫ ਚੰਗੀ ਫ਼ਾਰਮ ਉੱਤੇ ਸਗੋਂ ਫਿੱਟਨੈਸ ਉੱਤੇ ਵੀ ਜ਼ੋਰ ਦੇਣਾ ਸ਼ੁਰੂ ਕਰ ਦਿੱਤਾ ਹੈ।  
 


ਬੁਮਰਾਹ ਨੇ ਇੱਕ ਵੀਡੀਓ ਵੀ ਟਵਿੱਟਰ ਉੱਤੇ ਪੋਸਟ ਕਰਦੇ ਹੋਏ ਲਿਖਿਆ ਹੈ ਕਿ 'ਤੁਹਾਡੀ ਸਮਰੱਥਾ ਕੁਝ ਹੀ ਪਲਾਂ ਵਿੱਚ ਵੱਧ ਜਾਂਦੀ ਹੈ, ਜਦੋਂ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅੱਗੇ ਵੱਧ ਰਹੇ ਹੋ।  ਅੱਜ ਜਿਮ ਵਿੱਚ ਕਾਫ਼ੀ ਚੰਗਾ ਸੈਸ਼ਨ ਗੁਜ਼ਰਿਆ।'