ਬੁਮਰਾਹ ਦੀ ਇਸ ਖਤਰਨਾਕ ਯਾਰਕਰ ਦੇ ਅੱਗੇ ਸ਼ਾਕਿਬ ਹੋਏ ਫੇਲ : ਦੇਖੋ ਵੀਡੀਓ

05/29/2019 1:15:58 PM

ਸਪੋਰਟ ਡੈਸਕ— ਭਾਰਤ 'ਤੇ ਬੰਗਲਾਦੇਸ਼ ਵਿਚਕਾਰ ਆਈ. ਸੀ. ਸੀ. ਕ੍ਰਿਕਟ ਵਿਸ਼ਵ ਕੱਪ ਤੋਂ ਪਹਿਲਾਂ ਵਾਰਮ ਅਪ ਮੈਚ ਖੇਡਿਆ ਗਿਆ। ਵਾਰਮ-ਅਪ ਮੈਚ ਪੜਾਅ 'ਚ ਭਾਰਤੀ ਟੀਮ ਨੇ ਪਹਿਲਾਂ ਮੈਚ ਦੀ ਹਾਰ ਤੋਂ ਬਾਅਦ ਮੰਗਲਵਾਰ ਨੂੰ ਬੰਗਲਾਦੇਸ਼ ਨੂੰ 95 ਦੌੜਾਂ ਨਾਲ ਹਰਾ ਦਿੱਤਾ ਹੈ।
ਜਸਪ੍ਰੀਤ ਬੁਮਰਾਹ ਨੇ ਵਿਖਾਈ ਆਪਣੀ ਯਾਰਕਰ ਗੇਂਦਬਾਜ਼ੀ ਦਾ ਦਮ
ਵਿਸ਼ਵ ਕੱਪ 'ਚ ਭਾਰਤੀ ਟੀਮ ਮਜ਼ਬੂਤ ਦਾਅਵੇਦਾਰ ਦੇ ਰੂਪ 'ਚ ਉੱਤਰ ਰਹੀ ਹੈ ਜਿਸ ਦੀ ਸਭ ਤੋਂ ਵੱਡੀ ਤਾਕਤ ਗੇਂਦਬਾਜ਼ੀ ਮੰਨੀ ਜਾ ਰਹੀ ਹੈ। ਭਾਰਤੀ ਟੀਮ ਦੀ ਗੇਂਦਬਾਜ਼ੀ ਨੇ ਦੂੱਜੇ ਵਾਰਮ ਅਪ ਮੈਚ 'ਚ ਜ਼ਬਰਦਸਤ ਕਮਾਲ ਵਿਖਾਇਆ। ਬੰਗਲਾਦੇਸ਼ ਦੀ ਪਾਰੀ ਦੀ ਸ਼ੁਰੂਆਤ ਕਰਨ 'ਚ ਕਾਮਯਾਬ ਰਹੀ ਤਾਂ 10ਵੇਂ ਓਵਰ 'ਚ ਜਸਪ੍ਰੀਤ ਬੁਮਰਾਹ ਅਟੈਕ 'ਤੇ ਆਏ ਤੇ ਇਸ ਓਵਰ ਦੀ ਚੌਥੀ ਗੇਂਦ 'ਤੇ ਸੌਂਮਿਆ ਸਰਕਾਰ ਨੂੰ ਚੱਲਦਾ ਕੀਤਾ। ਸੌਂਮਿਆ ਸਰਕਾਰ ਦੇ ਆਊਟ ਹੋਣ ਤੋਂ ਬਾਅਦ ਖ਼ੁਰਾਂਟ ਬੱਲੇਬਾਜ਼ ਸ਼ਾਕਿਬ ਅਲ ਹਸਨ ਬੱਲੇਬਾਜ਼ੀ ਕਰਨ ਪੁੱਜੇ। ਸ਼ਾਕੀਬ ਅਲ ਹਸਨ ਤੋਂ ਬੰਗਲਾਦੇਸ਼ ਨੂੰ ਉਮੀਦਾਂ ਸੀ ਪਰ ਬੁਮਰਾਹ ਨੇ ਅਗਲੀ ਹੀ ਗੇਂਦ ਮਤਲਬ ਇਸ ਓਵਰ ਦੀ ਪੰਜਵੀ ਗੇਂਦ ਜ਼ਬਰਦਸਤ ਯਾਰਕਰ ਗੇਂਦ ਪਾਈ। ਇਸ ਗੇਂਦ ਨੂੰ ਸ਼ਾਕੀਬ ਬਿਲਕੁੱਲ ਵੀ ਸਮਝ ਨਹੀਂ ਸਕੇ ਤੇ ਕਲੀਨ ਬੋਲਡ ਹੋ ਗਏ।

ਭਾਰਤ ਦੇ ਯਾਰਕਰ ਕਿੰਗ ਜਸਪ੍ਰੀਤ ਬੁਮਰਾਹ ਨੇ ਇਹ ਗੇਂਦ 141 ਕਿ.ਮੀ. ਪ੍ਰਤੀ ਘੰਟੇ ਦੀ ਰਫਤਾਰ ਤੋਂ ਪਾਈ ਜੋ ਸਟਿਕ ਯਾਰਕਰ 'ਤੇ ਸ਼ਾਕੀਬ ਬਚਾਅ ਦੀ ਕੋਸ਼ਿਸ਼ ਕਰਦੇ ਤਾਂ ਵਿਖੇ ਪਰ ਉਨ੍ਹਾਂ ਦੇ ਆਫ ਸਟੰਪ 'ਤੇ ਜਾ ਲੱਗੀ। ਜਿਸ ਤੋਂ ਬਾਅਦ ਸ਼ਾਕੀਬ ਦੇ ਕੋਲ ਨਿਰਾਸ਼ ਹੋਣ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ।