ਵਿਵੀਅਨ ਰਿਚਰਡਸ ਹੋਏ ਬੁਮਰਾਹ ਦੀ ਗੇਂਦਬਾਜ਼ੀ ਦੇ ਮੁਰੀਦ, ਦਿੱਤਾ ਇਹ ਵੱਡਾ ਬਿਆਨ

08/24/2019 1:46:06 PM

ਸਪੋਰਟਸ ਡੈਸਕ— ਵੈਸਟਇੰਡੀਜ਼ ਦੇ ਧਾਕੜ ਬੱਲੇਬਾਜ਼ ਸਰ ਵਿਵੀਅਨ ਰਿਚਰਡਸ ਦਾ ਮੰਨਣਾ ਹੈ ਕਿ ਜੇਕਰ ਉਹ ਵਰਤਮਾਨ 'ਚ ਖੇਡ ਰਹੇ ਹੁੰਦੇ, ਤਾਂ ਜਸਪ੍ਰੀਤ ਬੁਮਰਾਹ ਦੇ ਸਾਹਮਣੇ ਬੱਲੇਬਾਜ਼ੀ 'ਚ ਘਬਰਾਉਂਦੇ। ਉਨ੍ਹਾਂ ਮੁਤਾਬਕ ਵਰਤਮਾਨ 'ਚ ਬੁਮਰਾਹ ਸਭ ਤੋਂ ਖਤਰਨਾਕ ਗੇਂਦਬਾਜ਼ ਹੈ। ਇਕ ਵੈੱਬਸਾਈਟ ਨਾਲ ਗੱਲਬਾਤ ਦੇ ਦੌਰਾਨ ਸਰ ਵਿਵੀਅਨ ਰਿਚਰਡਸ ਨੇ ਕਿਹਾ, ''ਮੈਂ ਬੁਮਰਾਹ ਦੀ ਜਗ੍ਹਾ ਡੈਨਿਸ ਲਿਲੀ ਦਾ ਸਾਹਮਣਾ ਕਰਨਾ ਪਸੰਦ ਕਰਾਂਗਾ ਕਿਉਂਕਿ ਉਨ੍ਹਾਂ ਕੋਲ ਇਕ ਸਟੀਕ ਐਕਸ਼ਨ ਨਹੀਂ ਸੀ। ਲਿਲੀ ਨੂੰ ਦੇਖ ਕੇ ਤੁਸੀਂ ਪਤਾ ਲਗਾ ਸਕਦੇ ਹੋ ਕਿ ਉਹ ਕੀ ਕਰ ਰਹੇ ਹਨ ਪਰ ਬੁਮਰਾਹ ਦੇ ਨਾਲ ਅਜਿਹਾ ਨਹੀਂ ਹੈ। ਬੁਮਰਾਹ ਦੇ ਰੂਪ 'ਚ ਭਾਰਤ ਦੇ ਕੋਲ ਆਪਣੀ ਟੀਮ 'ਚ ਇਕ ਅਜਿਹਾ ਹੀਰਾ ਹੈ ਜੇਕਰ ਉਹ ਲੰਬੇ ਸਮੇਂ ਤਕ ਫਿੱਟ ਰਹੇਗਾ ਤਾਂ ਆਉਣ ਵਾਲੇ ਲੰਬੇ ਸਮੇਂ ਤਕ ਬੱਲੇਬਾਜ਼ਾਂ ਨੂੰ ਪਰੇਸ਼ਾਨ ਕਰਦੇ ਰਹੇਗਾ।''

ਤੁਹਾਨੂੰ ਦਸ ਦਈਏ ਕਿ 25 ਸਾਲਾ ਡੈੱਥ ਓਵਰ ਸਪੈਸ਼ਲਿਸਟ ਬੁਮਰਾਹ ਭਾਰਤੀ ਟੈਸਟ ਕ੍ਰਿਕਟ ਦੇ ਇਤਿਹਾਸ 'ਚ ਸਭ ਤੋਂ ਤੇਜ਼ 50 ਵਿਕਟ ਲੈਣ ਵਾਲੇ ਭਾਰਤ ਦੇ ਪਹਿਲੇ ਤੇਜ਼ ਗੇਂਦਬਾਜ਼ ਬਣ ਗਏ। ਬੁਮਰਾਹ ਨੇ ਆਪਣੇ ਟੈਸਟ ਕਰੀਅਰ ਦੇ 11ਵੇਂ ਮੈਚ 'ਚ ਹੀ ਇਸ ਮੁਕਾਮ ਨੂੰ ਹਾਸਲ ਕੀਤਾ। ਬੁਮਰਾਹ ਨੇ ਮੁਹੰਮਦ ਸ਼ੰਮੀ ਅਤੇ ਵੈਂਕਟੇਸ਼ ਪ੍ਰਸਾਦ ਨੂੰ ਪਿੱਛੇ ਛੱਡ ਦਿੱਤਾ ਹੈ। ਦੋਵੇਂ ਗੇਂਦਬਾਜ਼ਾਂ (ਵੈਂਕਟੇਸ਼ ਅਤੇ ਸ਼ੰਮੀ) ਨੇ 13ਵੇਂ ਟੈਸਟ ਮੈਚ 'ਤ ਸਭ ਤੋਂ ਤੇਜ਼ 50 ਵਿਕਟ ਲੈ ਦਾ ਕਮਾਲ ਕੀਤਾ ਸੀ, ਪਰ ਬੁਮਰਾਹ ਨੇ ਇਨ੍ਹਾਂ ਦੋਹਾਂ ਨੂੰ ਪਛਾੜਦੇ ਹੋਏ ਸਿਰਫ 11 ਮੈਚ 'ਚ 50 ਟੈਸਟ ਵਿਕਟ ਲੈ ਕੇ ਕਾਮਯਾਬੀ ਦਾ ਨਵਾਂ ਇਤਿਹਾਸ ਲਿਖ ਦਿੱਤਾ ਹੈ।

Tarsem Singh

This news is Content Editor Tarsem Singh