ਬੁਮਰਾਹ ਅਤੇ ਮੰਧਾਨਾ ਨੇ ਜਿੱਤਿਆ ''ਸਾਲ ਦੇ ਸਰਵਸ੍ਰੇਸ਼ਠ ਕ੍ਰਿਕਟਰ'' ਦਾ ਪੁਰਸਕਾਰ

10/25/2019 5:02:27 PM

ਬੈਂਗਲੁਰੂ— ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅਤੇ ਮਹਿਲਾ ਬੱਲੇਬਾਜ਼ ਸਮ੍ਰਿਤੀ ਮੰਧਾਨਾ ਵਿਜ਼ਡਨ ਇੰਡੀਆ ਅਲਮਾਨਾਕ ਸਾਲ ਦੇ ਸਰਵਸ੍ਰੇਸ਼ਠ ਕ੍ਰਿਕਟਰ ਦਾ ਪੁਰਸਕਾਰ ਜਿੱਤਣ ਵਾਲੇ ਦੋ ਭਾਰਤੀਆਂ ਸ਼ਾਮਲ ਹਨ। ਏਸ਼ੀਆ ਤੋਂ ਪਾਕਿਸਤਾਨ ਦੇ ਫਖਰ ਜ਼ਮਾਂ, ਸ਼੍ਰੀਲੰਕਾ ਦੇ ਦਿਮੁਥ ਕਰੁਣਾਰਤਨੇ ਅਤੇ ਅਫਗਾਨਿਸਤਾਨ ਦੇ ਰਾਸ਼ਿਦ ਖਾਨ ਨੇ ਪੁਰਸਕਾਰ ਜਿੱਤੇ ਹਨ। ਸਾਲਾਨਾ ਕ੍ਰਿਕਟ ਪੁਰਸਕਾਰਾਂ 'ਚ ਸਤਵੇਂ ਸੈਸ਼ਨ 'ਚ ਮਯੰਕ ਅਗਰਵਾਲ ਦਾ ਵੀ ਨਾਂ ਸ਼ਾਮਲ ਹੈ।

ਮੰਧਾਨਾ 'ਸਾਲ ਦੀ ਸਰਵਸ੍ਰੇਸ਼ਠ ਕ੍ਰਿਕਟਰ' ਦਾ ਪੁਰਸਕਾਰ ਜਿੱਤਣ ਵਾਲੀ ਤੀਜੀ ਭਾਰਤੀ ਹੈ। ਇਸ ਤੋਂ ਪਹਿਲਾਂ ਮਿਤਾਲੀ ਰਾਜ ਅਤੇ ਦੀਪਤੀ ਸ਼ਰਮਾ ਇਹ ਪੁਰਸਕਾਰ ਜਿੱਤ ਚੁੱਕੀਆਂ ਹਨ। ਗੁੰਡੱਪਾ ਵਿਸ਼ਵਨਾਥ ਅਤੇ ਲਾਲਾ ਅਮਰਨਾਥ ਨੂੰ ਵਿਜ਼ਡਨ ਇੰਡੀਆ ਹਾਲ ਆਫ ਫੇਮ 'ਚ ਸ਼ਾਮਲ ਕੀਤਾ ਗਿਆ। ਪਹਿਲੀ ਭਾਰਤੀ ਟੀਮ ਦੇ ਇਤਿਹਾਸ ਨੂੰ ਬਿਆਨ ਕਰਦੀ ਪ੍ਰਸ਼ਾਂਤ ਕਿਦਾਂਬੀ ਦੀ ਕਿਤਾਬ 'ਕ੍ਰਿਕਟ ਕੰਟਰੀ' ਨੂੰ ਵਿਜ਼ਡਨ ਇੰਡੀਆ ਵੱਲੋਂ 'ਸਾਲ ਦੀ ਸਰਵਸ੍ਰੇਸ਼ਠ ਕਿਤਾਬ' ਚੁਣਿਆ ਗਿਆ।

Tarsem Singh

This news is Content Editor Tarsem Singh