ਬੁਮਰਾਹ ਅਤੇ ਹਾਰਦਿਕ ਫਿੱਟ ਹੋਣ ਦੇ ਕਰੀਬ, ਜਾਣੋ ਕਦੋਂ ਕਰ ਸਕਦੇ ਹਨ ਵਾਪਸੀ

12/21/2019 3:05:36 PM

ਸਪੋਰਟਸ ਡੈਸਕ— ਸੱਟ ਕਾਰਨ ਟੀਮ ਇੰਡੀਆ ਤੋਂ ਬਾਹਰ ਚਲ ਰਹੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਵਾਪਸੀ ਵੈਸੇ ਤਾਂ ਅਗਲੇ ਸਾਲ ਜਨਵਰੀ 'ਚ ਨਿਊਜ਼ੀਲੈਂਡ ਦੇ ਦੌਰੇ ਨਾਲ ਹੋਣੀ ਸੀ ਪਰ ਉਹ ਇਸ ਤੋਂ ਪਹਿਲਾਂ ਹੀ ਜਨਵਰੀ ਦੇ ਪਹਿਲੇ ਹਫਤੇ ਤੋਂ ਵਾਪਸੀ ਕਰ ਸਕਦੇ ਹਨ ਜਦਕਿ ਕਮਰ ਦੀ ਸੱਟ ਕਰਕੇ ਮੈਦਾਨ ਤੋਂ ਬਾਹਰ ਚਲ ਰਹੇ ਹਾਰਦਿਕ ਪੰਡਯਾ ਦੀ ਵੀ ਸ਼੍ਰੀਲੰਕਾ ਜਾਂ ਆਸਟਰੇਲੀਆ ਖਿਲਾਫ ਸੀਰੀਜ਼ ਤੋਂ ਵਾਪਸੀ ਹੋ ਸਕਦੀ ਹੈ। ਬੁਮਰਾਹ ਨੂੰ ਅਗਸਤ 'ਚ ਵੈਸਟਇੰਡੀਜ਼ ਦੌਰੇ ਦੇ ਦੌਰਾਨ ਸੱਟ ਲੱਗੀ ਸੀ ਅਤੇ ਉਹ ਕਮਰ ਦੀ ਸੱਟ ਦੀ ਵਜ੍ਹਾ ਕਰਕੇ ਸਤੰਬਰ ਤੋਂ ਕ੍ਰਿਕਟ ਦੇ ਮੈਦਾਨ ਤੋਂ ਦੂਰ ਹਨ।

ਬੁਮਰਾਹ ਸੱਟ ਤੋਂ ਉਭਰਨ ਦੀ ਕੋਸ਼ਿਸ਼ 'ਚ ਲੱਗੇ ਹੋਏ ਹਨ ਅਤੇ ਇਸ ਲਈ ਉਨ੍ਹਾਂ ਨੇ ਇੰਗਲੈਂਡ ਦੇ ਡਾਕਟਰਾਂ ਦੀ ਸਲਾਹ ਲੈਣ ਤੋਂ ਲੈ ਕੇ ਮਾਹਰਾਂ ਦੀ ਸਲਾਹ 'ਚ ਟ੍ਰੇਨਿੰਗ ਵੀ ਕੀਤੀ ਹੈ। ਬੁਮਰਾਹ ਨੇ ਵੈਸਟਇੰਡੀਜ਼ ਖਿਲਾਫ ਦੂਜੇ ਵਨ-ਡੇ ਤੋਂ ਪਹਿਲਾਂ ਨੈਟਸ 'ਤੇ ਗੇਂਦਬਾਜ਼ੀ ਕੀਤੀ ਸੀ। ਖਬਰਾਂ ਮੁਤਾਬਕ ਬੁਮਰਾਹ ਦੇ ਫਿੱਟ ਹੋਣ ਦੀ ਪ੍ਰਕਿਰਿਆ ਸ਼ਾਨਦਾਰ ਰਹੀ ਹੈ ਅਤੇ ਉਮੀਦ ਹੈ ਕਿ ਉਹ ਜਲਦ ਕ੍ਰਿਕਟ 'ਚ ਵਾਪਸੀ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਭਾਰਤੀ ਟੀਮ ਨੂੰ ਜਨਵਰੀ 2020 'ਚ 5 ਤੋਂ 10 ਜਨਵਰੀ ਤਕ ਤਿੰਨ ਟੀ-20 ਮੈਚਾਂ ਦੀ ਸੀਰੀਜ਼ 'ਚ ਸ਼੍ਰੀਲੰਕਾ ਦੀ ਮੇਜ਼ਬਾਨੀ ਕਰਨੀ ਹੈ ਜਦਕਿ 14 ਤੋਂ 19 ਜਨਵਰੀ ਤਕ ਉਸ ਤਿੰਨ ਵਨ-ਡੇ ਮੈਚਾਂ ਦੀ ਸੀਰੀਜ਼ ਲਈ ਆਸਟਰੇਲੀਆ ਦੀ ਮੇਜ਼ਬਾਨੀ ਕਰਨੀ ਹੈ।

ਮੁੰਬਈ ਇੰਡੀਅਨਜ਼ ਨੇ ਬਣਾਈ ਹੋਈ ਹੈ ਪੰਡਯਾ, ਬੁਮਰਾਹ ਦੀ ਸਥਿਤੀ 'ਤੇ ਕਰੀਬੀ ਨਜ਼ਰ
ਬੁਮਰਾਹ ਦੀ ਸੱਟ ਤੋਂ ਉਭਰਨ ਦੀ ਪ੍ਰਕਿਰਿਆ ਅਤੇ ਰਿਹੈਬਲੀਟੇਸ਼ਨ 'ਤੇ ਉਨ੍ਹਾਂ ਦੀ ਆਈ. ਪੀ. ਐੱਲ. ਟੀਮ ਮੁੰਬਈ ਇੰਡੀਅਨਜ਼ ਕਰੀਬੀ ਨਜ਼ਰ ਬਣਾਏ ਹੋਏ ਹਨ। ਗੁਜਰਾਤ ਦੇ ਇਸ ਪੇਸਰ ਨੇ ਮੁੰਬਈ ਦੀ ਚਾਰ ਖਿਤਾਬੀ ਜਿੱਤ 'ਚ ਅਹਿਮ ਭੂਮਿਕਾ ਨਿਭਾਈ ਹੈ। ਸ਼ੁੱਕਰਵਾਰ ਨੂੰ ਮੁੰਬਈ ਇੰਡੀਅਨਜ਼ ਦੇ ਕੋਚ ਮਹੇਲਾ ਜੈਵਰਧਨੇ ਨੇ ਬੁਮਰਾਹ ਦੇ ਸੱਟ 'ਚ ਤੇਜ਼ੀ ਨਾਲ ਹੁੰਦੇ ਸੁਧਾਰ 'ਤੇ ਖੁਸ਼ੀ ਜਤਾਈ ਅਤੇ ਕਿਹਾ, ''ਇਹ ਚੰਗਾ ਹੈ ਕਿ ਉਨ੍ਹਾਂ ਨੇ ਟ੍ਰੇਨਿੰਗ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਵਿਸ਼ਾਖਾਪਟਨਮ 'ਚ ਭਾਰਤੀ ਟੀਮ ਲਈ ਨੈਟਸ 'ਚ ਗੇਂਦਬਾਜ਼ੀ ਕੀਤੀ ਸੀ। ਮੁੰਬਈ ਇੰਡੀਅਨਜ਼ ਦਾ ਸਟਾਫ ਉਸ ਦੇ ਸੁਧਾਰ 'ਤੇ ਕਰੀਬੀ ਨਜ਼ਰ ਬਣਾਏ ਹੋਏ ਹਨ। ਉਨ੍ਹਾਂ ਕਿਹਾ, ''ਹਾਰਦਿਕ ਪੰਡਯਾ ਵੀ ਸੱਟ ਤੋਂ ਰਿਕਵਰੀ ਕਰ ਰਹੇ ਹਨ। ਮੈਂ ਬਹੁਤ ਖੁਸ਼ ਹਾਂ। ਉਮੀਦ ਹੈ ਕਿ ਉਹ ਸ਼੍ਰੀਲੰਕਾ ਜਾਂ ਆਸਟਰੇਲੀਆ ਖਿਲਾਫ ਖੇਡਣਗੇ। ਮੈਂ ਅਜੇ ਯਕੀਨੀ ਤੌਰ 'ਤੇ ਨਹੀਂ ਕਹਿ ਸਕਦਾ ਕਿ ਉਹ ਕਿੰਨੀ ਜਲਦੀ ਵਾਪਸੀ ਕਰਨਗੇ, ਪਰ ਜੇਕਰ ਉਹ ਜਨਵਰੀ-ਫਰਵਰੀ ਤੱਕ ਖੇਡਦੇ ਹਨ ਤਾਂ ਇਹ ਠੀਕ ਹੈ।

Tarsem Singh

This news is Content Editor Tarsem Singh