ਇਸ ਵਿੰਡੀਜ਼ ਖਿਡਾਰੀ ਨੇ ਟੈਸਟ ’ਚ ਪੂਰਾ ਕੀਤਾ ਵਿਕਟਾਂ ਦਾ ਸੈਂਕੜਾ, ਪਿੱਛੇ ਛੱਡੇ ਕਈ ਮਹਾਨ ਖਿਡਾਰੀ

09/01/2019 2:04:17 PM

ਸਪੋਰਸਟ ਡੈਸਕ— ਵੈਸਟਇੰਡੀਜ਼ ਦੇ ਕਪਤਾਨ ਜੇਸਨ ਹੋਲਡਰ ਟੈਸਟ ਕ੍ਰਿਕਟ ’ਚ ਗੇਂਦਬਾਜ਼ੀ ਦੇ ਮਾਮਲੇ ’ਚ ਕਿਸੇ ਤੋਂ ਵੀ ਘੱਟ ਨਹੀਂ ਹਨ। ਜੇਸਨ ਹੋਲਡਰ ਨੇ ਭਾਰਤ ਖਿਲਾਫ ਦੂਜੇ ਟੈਸਟ ਮੈਚ ’ਚ ਆਪਣੀ ਰਫ਼ਤਾਰ ਅਤੇ ਉਛਾਲ ਭਰੀ ਗੇਂਦਬਾਜ਼ੀ ਨਾਲ ਭਾਰਤੀ ਬੱਲੇਬਾਜਾਂ ਦਾ ਕੜਾ ਇਮਤਿਹਾਨ ਲਿਆ ਅਤੇ 77 ਦੌੜਾਂ ਦੇ ਕੇ 5 ਵਿਕਟਾਂ ਹਾਸਲ ਕੀਤੀਆਂ। ਇਸ ਦੇ ਨਾਲ ਹੀ ਹੋਲਡਰ ਨੇ ਕਈ ਮਹਾਨ ਖਿਡਾਰੀਆਂ ਨੂੰ ਪਿੱਛੇ ਛੱਡ ਦੇ ਹੋਏ ਇਸ ਦੂਜੇ ਟੈਸਟ ਮੈਚ ਦੇ ਦੂਜੇ ਦਿਨ ਇਕ ਅਨੋਖਾ ਰਿਕਾਰਡ ਆਪਣੇ ਨਾਂ ਦਰਜ ਕਰ ਲਿਆ। ਹੋਲਡਰ ਨੇ ਸ਼ਨੀਵਾਰ ਨੂੰ ਜਮੈਕਾ ’ਚ ਭਾਰਤ ਖਿਲਾਫ ਦੂਜੇ ਟੈਸਟ ’ਚ ਦੀ ਪਹਿਲੀ ਪਾਰੀ ’ਚ ਹਨੁਮਾ ਵਿਹਾਰੀ ਨੂੰ ਆਊਟ ਕਰਨ ਦੇ ਨਾਲ ਹੀ ਆਪਣੀ 100ਵੀਂ ਟੈਸਟ ਵਿਕਟ ਹਾਸਲ ਕੀਤੀ। ਇਸ ਦੇ ਨਾਲ ਹੀ ਹੋਲਡਰ ਨੇ ਆਪਣੇ ਕਰੀਅਰ ਦੇ 39ਵੇਂ ਟੈਸਟ ’ਚ ਆਪਣੇ 1000 ਦੌੜਾਂ ਅਤੇ 100 ਵਿਕਟਾਂ ਦਾ ਡਬਲ ਲੈਣ ਦਾ ਰਿਕਾਰਡ ਬਣਾ ਦਿੱਤਾ। ਟੈਸਟ ਕ੍ਰਿਕੇਟ ’ਚ 1000 ਅਤੇ 100 ਵਿਕਟਾਂ ਦਾ ਡਬਲ ਪੂਰਾ ਕਰਨ ਵਾਲੇ ਵੈਸਟਇੰਡਜ਼ ਦੇ ਸਭ ਤੋਂ ਤੇਜ਼ ਖਿਡਾਰੀ ਬਣ ਗਏ ਹਨ। ਇਹ ਉਪਲੱਬਧੀ ਹਾਸਲ ਕਰਦੇ ਹੋਏ ਹੋਲਡਰ ਨੇ ਗੈਰੀ ਸੋਬਰਸ, ਮੈਲਕਮ ਮਾਰਸ਼ਲ ਅਤੇ ਕਰਟਲੀ ਏਂਬਰੋਸ ਜਿਹੇ ਮਹਾਨ ਵਿੰਡੀਜ਼ ਖਿਡਾਰੀਆਂ ਨੂੰ ਪਿੱਛੇ ਛੱਡ ਦਿੱਤਾ। ਹੋਲਡਰ ਤੋਂ ਪਹਿਲਾਂ ਇਹ ਰਿਕਾਰਡ 48 ਟੈਸਟ ’ਚ ਇਹ ਕਮਾਲ ਕਰਨ ਵਾਲੇ ਸਰ ਗੈਰੀ ਸੋਬਰਸ ਦੇ ਨਾਂ ਸੀ। 

ਵੈਸਟਇੰਡੀਜ਼ ਲਈ ਸਭ ਤੋਂ ਤੇਜ਼ 1000 ਦੌੜਾਂ, 100 ਵਿਕੇਟ ਦਾ ਟੈਸਟ ਡਬਲ
39-  ਜੇਸਨ ਹੋਲਡਰ
48 - ਗੈਰੀ ਸੋਬਰਸ
49 - ਮੈਲਕਮ ਮਾਰਸ਼ਲ
69 - ਕਰਟਲੀ ਏਂਬਰੋਸ
90 - ਕਾਰਲ ਹੂਪਰ