ਸਿਨਰ ਫ਼ਾਈਨਲ ’ਚ, ਅਗਾਸੀ, ਨਡਾਲ ਤੇ ਜੋਕੋਵਿਚ ਦੀ ਬਰਾਬਰੀ ਕੀਤੀ

04/03/2021 5:37:41 PM

ਮਿਆਮੀ— ਸਾਬਕਾ ਜੂਨੀਅਰ ਸਕੀਇੰਗ ਚੈਂਪੀਅਨ ਜਾਨਿਕ ਸਿਨਰ ਮਿਆਮੀ ਓਪਨ ਟੈਨਿਸ ਟੂਰਨਾਮੈਂਟ ਦੇ ਪੁਰਸ਼ ਸਿੰਗਲ ਦੇ ਫ਼ਾਈਨਲ ’ਚ ਪਹੁੰਚਣ ਵਾਲੇ ਚੌਥੇ ਨਾਬਾਲਗ ਖਿਡਾਰੀ ਬਣ ਗਏ ਹਨ। ਇਟਲੀ ਦੇ ਇਸ 19 ਸਾਲਾ ਖਿਡਾਰੀ ਨੇ ਸਪੇਨ ਦੇ ਰਾਬਰਟੋ ਬਾਤੀਸਤਾ ਆਗੁਟ ਨੂੰ 5-7, 6-4, 6-4 ਨਾਲ ਹਰਾਕੇ ਫ਼ਾਈਨਲ ’ਚ ਪ੍ਰਵੇਸ਼ ਕੀਤਾ। 
ਇਹ ਵੀ ਪੜ੍ਹੋ : ਤੀਰਅੰਦਾਜ਼ਾਂ ਨੂੰ ਅਗਲੇ ਹਫ਼ਤੇ ਦਿੱਤੀ ਜਾਵੇਗੀ ਕੋਵਿਡ-19 ਟੀਕੇ ਦੀ ਦੂਜੀ ਖੁਰਾਕ

ਉਸ ਤੋਂ ਪਹਿਲਾਂ ਨੋਵਾਕ ਜੋਕੋਵਿਚ, ਰਾਫ਼ੇਲ ਨਡਾਲ ਤੇ ਆਂਦਰੇ ਅਗਾਸੀ ਨੇ ਆਪਣੀ ਅਲ੍ਹੜ ਉਮਰੇ ਮਿਆਮੀ ਓਪਨ ਦੇ ਫ਼ਾਈਨਲ ’ਚ ਪ੍ਰਵੇਸ਼ ਕੀਤਾ। ਸਿਨਰ ਪਹਿਲੇ ਸਕੀਂਗ ਦੇ ਖਿਡਾਰੀ ਸਨ ਪਰ 13 ਸਾਲਾ ਦੀ ਉਮਰ ’ਚ ਉਨ੍ਹਾਂ ਨੇ ਟੈਨਿਸ ਨੂੰ ਅਪਨਾਅ ਲਿਆ। ਸਿਨਰ ਫ਼ਾਈਨਲ ’ਚ ਪੋਲੈਂਡ ਦੇ 26ਵੀਂ ਰੈਂਕਿੰਗ ਦੇ ਹੁਬਰਟ ਹਰਕਾਜ ਨਾਲ ਭਿੜਨਗੇ ਜਿਨ੍ਹਾਂ ਨੇ ਚੌਥਾ ਦਰਜਾ ਪ੍ਰਾਪਤ ਆਂਦਰੇ ਰੂਬਵੇਲ ਨੂੰ 6-3, 6-4 ਨਾਲ ਹਰਾਇਆ। ਮਹਿਲਾ ਸਿੰਗਲ ਦਾ ਫ਼ਾਈਨਲ ਵਿਸ਼ਵ ਦੀ ਨੰਬਰ ਇਕ ਖਿਡਾਰਨ ਐਸ਼ਲੇ ਬਾਰਟੀ ਤੇ ਅੱਠਵਾਂ ਦਰਜਾ ਪ੍ਰਾਪਤ ਬਿਆਂਕਾ ਆਂਦਰੀਸਕੂ ਵਿਚਾਲੇ ਖੇਡਿਆ ਜਾਵੇਗਾ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।  
      

Tarsem Singh

This news is Content Editor Tarsem Singh