ਜਮਸ਼ੇਦਪੁਰ ਨੂੰ 2-1 ਨਾਲ ਹਰਾ ਕੇ ਪੁਣੇ ਪਹੁੰਚੀ ਚੋਟੀ ''ਤੇ

01/25/2018 9:03:00 AM

ਪੁਣੇ, ( ਬਿਊਰੋ)— ਐੱਫ.ਸੀ. ਪੁਣੇ ਸਿਟੀ ਨੇ ਬੁੱਧਵਾਰ ਨੂੰ ਆਪਣੇ ਘਰ ਸ਼੍ਰੀ ਛੱਤਰਪਤੀ ਸ਼ਿਵਾਜੀ ਸਟੇਡੀਅਮ 'ਚ ਖੇਡੇ ਗਏ ਹੀਰੋ ਇੰਡੀਅਨ ਸੁਪਰ ਲੀਗ (ਆਈ.ਐੱਸ.ਐੱਲ.) ਦੇ ਚੌਥੇ ਸੀਜ਼ਨ ਦੇ ਮੈਚ 'ਚ ਜਮਸ਼ੇਦਪੁਰ ਐੱਫ.ਸੀ. ਨੂੰ 2-1 ਨਾਲ ਹਰਾਉਂਦੇ ਹੋਏ 10 ਟੀਮਾਂ ਦੇ ਸਕੋਰ ਬੋਰਡ 'ਚ ਪਹਿਲਾ ਸਥਾਨ ਹਾਸਲ ਕਰ ਲਿਆ। ਇਸ ਜਿੱਤ ਦੇ ਬਾਅਦ ਪੁਣੇ ਦੇ 12 ਮੈਚਾਂ 'ਚ 7 ਜਿੱਤ, ਚਾਰ ਹਾਰ ਅਤੇ ਇਕ ਡਰਾਅ ਦੇ ਨਾਲ 22 ਅੰਕ ਹੋ ਗਏ ਹਨ ਅਤੇ ਉਹ ਤੀਜੇ ਸਥਾਨ 'ਤੇ ਪਹੁੰਚ ਗਈ। 

ਜਦਕਿ ਜਮਸ਼ੇਦਪੁਰ 16 ਅੰਕਾਂ ਦੇ ਨਾਲ ਪੰਜਵੇਂ ਸਥਾਨ 'ਤੇ ਕਾਬਜ਼ ਹਨ। ਪੁਣੇ ਨੇ ਇਹ ਜਿੱਤ ਪਹਿਲੇ ਹਾਫ 'ਚ 0-1 ਨਾਲ ਪਿਛੜਨ ਦੇ ਬਾਅਦ ਹਾਸਲ ਕੀਤੀ। ਪਹਿਲੇ ਹਾਫ ਦੇ 29ਵੇਂ ਮਿੰਟ 'ਚ ਵੇਲਿੰਗਟਨ ਪ੍ਰੀਓਰੀ ਨੇ ਜਮਸ਼ੇਦਪੁਰ ਦੇ ਲਈ ਗੋਲ ਕਰਦੇ ਹੋਏ ਉਸ ਨੂੰ ਅੱਗੇ ਕਰ ਦਿੱਤਾ ਸੀ, ਪਰ ਪੁਣੇ ਨੇ ਗੁਰਤੇਜ ਸਿੰਘ (62ਵੇਂ ਮਿੰਟ) ਅਤੇ ਇਮਿਲਿਆਨੋ ਅਲਫਾਰੋ (66ਵੇਂ ਮਿੰਟ) ਦੀ ਮਦਦ ਨਾਲ 4 ਗੋਲ ਕਰਦੇ ਹੋਏ ਆਪਣੀ ਜਿੱਤ ਯਕੀਨੀ ਬਣਾਈ।