ਜਾਫਨਾ ਸਟਾਲੀਅੰਸ ਨੇ ਜਿੱਤਿਆ ਲੰਕਾ ਪ੍ਰੀਮੀਅਰ ਲੀਗ ਦਾ ਖਿਤਾਬ

12/18/2020 3:28:03 AM

ਹੰਬਨਟੋਟਾ– ਆਲਰਾਊਂਡਰ ਸ਼ੋਏਬ ਮਲਿਕ (46 ਦੌੜਾਂ ਤੇ 13 ਦੌੜਾਂ ’ਤੇ 2 ਵਿਕਟਾਂ) ਦੇ ਆਲਰਾਊਂਡਰ ਪ੍ਰਦਰਸ਼ਨ ਦੀ ਬਦੌਲਤ ਜਾਫਨਾ ਸਟਾਲੀਅੰਸ ਨੇ ਗਾਲੇ ਗਲੇਡੀਏਅਟਰਸ ਨੂੰ 53 ਦੌੜਾਂ ਨਾਲ ਹਰਾ ਕੇ ਲੰਕਾ ਪ੍ਰੀਮੀਅਰ ਲੀਗ ਦੇ ਪਹਿਲੇ ਸੈਸ਼ਨ ਦਾ ਖਿਤਾਬ ਜਿੱਤ ਲਿਆ।


ਜਾਫਨਾ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਮਲਿਕ ਦੀਆਂ 35 ਦੌੜਾਂ ’ਤੇ 3 ਚੌਕਿਆਂ ਤੇ 1 ਛੱਕੇ ਦੀ ਮਦਦ ਨਾਲ ਸਭ ਤੋਂ ਵੱਧ 46 ਦੌੜਾਂ ਬਣਾਈਆਂ, ਜਿਸ ਦੀ ਬਦੌਲਤ ਟੀਮ ਨੇ 20 ਓਵਰਾਂ ਵਿਚ 6 ਵਿਕਟਾਂ ’ਤੇ 188 ਦੌੜਾਂ ਦਾ ਮਜ਼ਬੂਤ ਸਕੋਰ ਖੜ੍ਹਾ ਕੀਤਾ। ਟੀਚੇ ਦਾ ਪਿੱਛਾ ਕਰਨ ਉਤਰੀ ਗਾਲੇ ਦੀ ਟੀਮ 20 ਓਵਰਾਂ ਵਿਚ 9 ਵਿਕਟਾਂ ’ਤੇ 135 ਦੌੜਾਂ ਹੀ ਬਣਾ ਸਕੀ।

ਨੋਟ- ਜਾਫਨਾ ਸਟਾਲੀਅੰਸ ਨੇ ਜਿੱਤਿਆ ਲੰਕਾ ਪ੍ਰੀਮੀਅਰ ਲੀਗ ਦਾ ਖਿਤਾਬ । ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।

Gurdeep Singh

This news is Content Editor Gurdeep Singh