ਪਹਿਲੇ ਟੈਸਟ ''ਚ ਜਡੇਜਾ-ਅਸ਼ਵਿਨ ''ਚੋਂ ਇਕ ਨੂੰ ਰਹਿਣਾ ਪੈ ਸਕਦੈ ਬਾਹਰ

11/15/2017 9:54:21 PM

ਨਵੀਂ ਦਿੱਲੀ—ਭਾਰਤ ਅਤੇ ਸ੍ਰੀਲੰਕਾ ਵਿਚਾਲੇ ਵੀਰਵਾਰ ਨੂੰ ਪਹਿਲਾ ਟੈਸਟ ਮੈਚ ਖੇਡਿਆ ਜਾਵੇਗਾ। ਰਵਿੰਦਰ ਜਡੇਜਾ ਅਤੇ ਰਵੀਚੰਦਰਨ ਅਸ਼ਵਿਨ ਦੀ ਸ਼੍ਰੀਲੰਕਾ ਦੇ ਖਿਲਾਫ ਟੈਸਟ ਸੀਰੀਜ਼ ਲਈ ਭਾਰਤੀ ਪਲੇਇੰਗ ਇਲੇਵਨ 'ਚ ਵਾਪਸੀ ਤੈਅ ਮੰਨੀ ਜਾ ਰਹੀ ਸੀ। ਜਡੇਜਾ ਇਸ ਸਮੇਂ ਦੁਨੀਆਂ ਦੇ ਦੂਜੇ ਨੰਬਰ ਦੇ ਅਤੇ ਅਸ਼ਵਿਨ ਚੌਥੇ ਨੰਬਰ ਦੇ ਗੇਂਦਬਾਜ਼ ਹਨ। ਲਿਹਾਜਾ ਭਾਰਤੀ ਪਿਚ ਉੱਤੇ ਟੈਸਟ ਮੈਚ ਵਿੱਚ ਇਨ੍ਹਾਂ ਦਾ ਖੇਡਣਾ ਤੈਅ ਲੱਗ ਰਿਹਾ ਸੀ। ਪਰ ਪਹਿਲਾਂ ਟੈਸਟ ਦੇ ਵੇਨਿਊ ਈਡੇਨ ਗਾਰਡਨ 'ਚ ਜਿਸ ਤਰ੍ਹਾਂ ਦੀ ਪਿਚ ਤਿਆਰ ਕੀਤੀ ਗਈ ਹੈ ਉਸ ਤੋਂ ਇਹੀ ਸੰਕੇਤ ਮਿਲ ਰਹੇ ਹਨ ਕਿ ਇਨ੍ਹਾਂ ਦੋਨਾਂ 'ਚੋਂ ਕਿਸੇ ਇਕ ਨੂੰ ਹੀ ਟੀਮ 'ਚ ਸ਼ਾਮਲ ਕੀਤਾ ਜਾਵੇਗਾ। ਤੇਜ ਗੇਂਦਬਾਜ਼ਾਂ ਦੀ ਮਦਦਗਾਰ ਪਿਚ 'ਤੇ ਭਾਰਤੀ ਟੀਮ ਅਕਸਰ 6-1-4 ਦਾ ਕੰਬੀਨੇਸ਼ਨ ਅਪਣਾਉਂਦੀ ਹੈ। ਯਾਨੀ ਪਲੇਇੰਗ ਇਲੈਵਨ ਵਿੱਚ ਛੇ ਬੱਲੇਬਾਜ਼, ਇੱਕ ਵਿਕਟਕੀਪਰ ਅਤੇ ਚਾਰ ਗੇਂਦਬਾਜ ਰੱਖੇ ਜਾਂਦੇ ਹਨ। ਚਾਰ ਗੇਂਦਬਾਜਾਂ ਵਿੱਚ ਤਿੰਨ ਤੇਜ਼ ਤੇ ਇੱਕ ਸਪਿਨਰ ਹੁੰਦੇ ਹਨ। ਇਹੀ ਕੰਬੀਨੇਸ਼ਨ ਕੋਲਕਾਤਾ 'ਚ ਅਜਮਾਇਆ ਗਿਆ ਤਾਂ ਜਡੇਜਾ ਅਤੇ ਅਸ਼ਵਿਨ 'ਚੋਂ ਇੱਕ ਦਾ ਬਾਹਰ ਬੈਠਣਾ ਤੈਅ ਹੋ ਜਾਵੇਗਾ।
ਪੰਡਿਆ ਦੇ ਆਰਾਮ ਨੇ ਵਿਗੜਿਆ ਖੇਡ
ਹਾਰਦਿਕ ਪੰਡਿਆ ਨੂੰ ਆਰਾਮ ਦਿੱਤਾ ਗਿਆ ਹੈ। ਜੇਕਰ ਉਹ ਟੀਮ 'ਚ ਹੁੰਦਾ ਤਾਂ ਜਡੇਜਾ-ਅਸ਼ਵਿਨ ਦੋਵਾਂ ਨੂੰ ਮੌਕਾ ਦੇਣਾ ਆਸਾਨ ਹੋ ਜਾਂਦਾ। ਪੰਡਿਆ ਤੀਸਰੇ ਪੇਸਰ ਦੀ ਭੂਮਿਕਾ ਨਿਭਾਉਂਦੇ ਅਤੇ ਛੇਵੇਂ ਨੰਬਰ 'ਤੇ ਬੱਲੇਬਾਜੀ ਲਈ ਵੀ ਉਤਰਦੇ। ਹੁਣ ਕਪਤਾਨ ਕੋਹਲੀ ਦੇ ਕੋਲ ਦੋ ਵਿਕਲਪ ਹਨ। ਜਾਂ ਤਾਂ ਪੰਜ ਬੱਲੇਬਾਜ਼ ਖੇਡਣ ਤੇ ਤਿੰਨ ਤੇਜ਼ ਗੇਂਦਬਾਜ਼ ਅਤੇ ਦੋ ਸਪਿਨਰ। ਅਜਿਹਾ ਹੋਣ 'ਤੇ ਜਡੇਜਾ ਅਤੇ ਅਸ਼ਵਿਨ ਖੇਡ ਸਕਣਗੇ। ਦੂਜਾ ਵਿਕਲਪ ਫਿਰ 6-1-4 ਦਾ ਕੰਬੀਨੇਸ਼ਨ ਹੀ ਬਚਦਾ ਹੈ।
40 'ਚ 26 ਵਿਕਟ ਲਏ ਸਨ ਤੇਜ਼ ਗੇਂਦਬਾਜ਼ਾਂ ਨੇ
2016 'ਚ ਈਡਨ ਗਾਰਡਨ 'ਚ ਨਵੀਂ ਪਿਚ ਵਿਛਾਈ ਗਈ ਹੈ। ਉਦੋਂ ਤੋਂ ਇੱਥੇ ਪੇਸਰ ਨੂੰ ਜ਼ਿਆਦਾ ਮਦਦ ਮਿਲੀ ਹੈ।ਪਿਛਲੇ ਟੈਸਟ (ਭਾਰਤ-ਨਿਊਜੀਲੈਂਡ) ਮੈਚ 'ਚ ਤੇਜ਼ ਗੇਂਦਬਾਜ਼ਾਂ ਨੇ 26 ਵਿਕਟਾਂ ਲਈਆਂ ਸਨ।ਇਸ ਸਾਲ ਦੇ ਸ਼ੁਰੂਆਤ 'ਚ ਹੀ ਭਾਰਤ ਅਤੇ ਸ੍ਰੀਲੰਕਾ ਦੀ ਟੀਮਾਂ ਆਮਣੇ-ਸਾਹਮਣੇ ਹੋਈਆਂ ਸਨ।
ਭਾਰਤ ਦੇ ਉਪ-ਕਪਤਾਨ ਅਜਿੰਕਯਾ ਰਹਾਣੇ ਨੇ ਅਭਿਆਸ ਮੈਚ ਉਪਰੰਤ ਕਿਹਾ ਕਿ ਸ੍ਰੀਲੰਕਾ ਖ਼ਿਲਾਫ਼ ਲੜੀ ਲਈ ਭਾਰਤੀ ਟੀਮ ਦਾ ਧਿਆਨ ਟੈਸਟ ਮੈਚਾਂ ਨੂੰ ਜਿੱਤ ਕੇ ਨੰਬਰ ਇਕ ਦਾ ਤਾਜ ਬਰਕਰਾਰ ਰੱਖਣ 'ਤੇ ਹੈ। ਜ਼ਿਕਰਯੋਗ ਹੈ ਕਿ ਇਸੇ ਸਾਲ ਸ੍ਰੀਲੰਕਾ ਦੌਰੇ 'ਤੇ ਗਈ ਭਾਰਤੀ ਟੀਮ ਨੇ ਉਸ ਨੂੰ ਕ੍ਰਿਕਟ ਦੇ ਹਰ ਫਾਰਮੈਟ 'ਚ ਹਰਾਇਆ ਸੀ। ਹੁਣ ਸ੍ਰੀਲੰਕਾ ਕ੍ਰਿਕਟ ਟੀਮ ਭਾਰਤ 'ਚ ਖੇਡਣ ਆਈ ਹੈ। ਸ੍ਰੀਲੰਕਾ ਨੂੰ ਆਪਣੇ ਇਸ ਭਾਰਤ ਦੌਰੇ 'ਤੇ 3 ਟੈਸਟ, 3 ਵਨਡੇ ਮੈਚ ਤੇ ਏਨੇ ਹੀ ਟੀ-20 ਮੈਚ ਖੇਡਣੇ ਹਨ। ਅਭਿਆਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਜਿੰਕਯਾ ਰਹਾਣੇ ਨੇ ਕਿਹਾ ਕਿ ਸ੍ਰੀਲੰਕਾ ਦੌਰੇ ਤੋਂ ਇਹ ਲੜੀ ਪੂਰੀ ਤਰ੍ਹਾਂ ਵੱਖਰੀ ਹੈ।