IWF ਨੇ ਸੰਜੀਤਾ ਚਾਨੂ ’ਤੇ ਲੱਗੇ ਡੋਪਿੰਗ ਦੋਸ਼ ਕੀਤੇ ਖਾਰਿਜ

06/11/2020 12:19:32 PM

ਨਵੀਂ ਦਿੱਲੀ- ਅੰਤਰਰਾਸ਼ਟਰੀ ਵੇਟਲਿਫਟਿੰਗ ਮਹਾਂਸੰਘ (ਆਈ. ਡਬਲਯੂ. ਐੱਫ.) ਨੇ ਭਾਰਤੀ ਵੇਟਲਿਫਟਰ ਦੇ ਸੰਜੀਤਾ ਚਾਨੂ ਖਿਲਾਫ ਲਾਏ ਗਏ ਡੋਪਿੰਗ ਦੇ ਦੋਸ਼ਾਂ ਨੂੰ ਉਸ ਦੇ ਨਮੂਨਿਆਂ ’ਚ ਇਕਸਾਰਤਾ ਨਾ ਪਾਏ ਜਾਣ ਕਾਰਨ ਖਾਰਿਜ ਕਰ ਦਿੱਤਾ ਹੈ। ਇਸ ਤੋਂ ਬਾਅਦ ਰਾਸ਼ਟਰਮੰਡਲ ਖੇਡਾਂ ਦੀ ਸੋਨ ਤਮਗਾ ਜੇਤੂ ਇਸ ਖਿਡਾਨ ਨੇ ਮੁਆਫੀ ਮੰਗਣ ਅਤੇ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਆਈ. ਡਬਲਯੂ. ਐੱਫ. ਨੇ ਵਿਸ਼ਵ ਡੋਪਿੰਡ ਰੋਕੂ ਏਜੰਸੀ (ਵਾਡਾ) ਦੀਆਂ ਸਿਫਾਰਿਸ਼ਾਂ ਦੇ ਆਧਾਰ ’ਤੇ ਇਹ ਫੈਸਲਾ ਕੀਤਾ ਹੈ। ਇਹ 26 ਸਾਲਾ ਵੇਟਲਿਫਟਰ ਸ਼ੁਰੂ ਤੋਂ ਹੀ ਖੁਦ ਨੂੰ ਨਿਰਦੋਸ਼ ਦੱਸ ਰਹੀ ਸੀ। ਉਸ ਨੂੰ ਆਈ. ਡਬਲਯੂ. ਐੱਫ. ਦੇ ਕਾਨੂੰਨੀ ਸਲਾਕਾਰ ਲੀਲਾ ਸਾਗੀ ਦੇ ਹਸਤਾਖਰਾਂ ਵਾਲੀ ਈਮੇਲ ਦੇ ਜਰੀਏ ਆਖਰੀ ਫੈਸਲੇ ਤੋਂ ਜਾਣੂ ਕਰਵਾ ਦਿੱਤਾ ਗਿਆ ਹੈ। ਈਮੇਲ ਵਿਚ ਕਿਹਾ ਕਿ ਵਾਡਾ ਨੇ ਸਿਫਾਰਿਸ਼ ਕੀਤੀ ਹੈ ਕਿ ਨਮੂਨੇ ਦੇ ਆਧਾਰ ’ਤੇ ਖਿਡਾਰੀ ਖ਼ਿਲਾਫ ਮਾਮਲਾ ਖਤਮ ਕੀਤਾ ਜਾਣਾ ਚਾਹੀਦਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਆਈ. ਡਬਲਯੂ. ਐੱਫ. ਨੇ ਵਾਡਾ ਨੂੰ 28 ਮਈ ਨੂੰ ਦੱਸਿਆ ਸੀ ਕਿ ਚਾਨੂ ਦੇ ਨਮੂਨਿਆਂ ਦੇ ਵਿਸ਼ਲੇਸ਼ਨ ਸਮੇਂ ਉਸ ’ਚ ਇਕਸਾਰਤਾ ਨਹੀਂ ਪਾਈ ਗਈ।

ਚਾਰੂ ਨੇ ਕਿਹਾ ਕਿ ਮੈਂ ਬਹੁਤ ਖੁਸ਼ ਹਾਂ ਕਿ ਮੈਨੂੰ ਅਧਿਕਾਰਕ ਤੌਰ ’ਤੇ ਡੋਪਿੰਗ ਦੇ ਦੋਸ਼ਾਂ ਤੋਂ ਮੁਕਤ ਕਰ ਦਿੱਤਾ ਗਿਆ ਹੈ। ਇਸ ਦੌਰਾਨ ਮੈਂ ਜੋ ਮੌਕੇ ਗੁਆਏ ਉਨ੍ਹਾਂ ਦਾ ਕੀ ਹੋਵੇਗਾ। ਮੈਂ ਜਿਸ ਮਾਨਸਿਕ ਤਕਲੀਫ ’ਚੋਂ ਲੰਘੀ ਹਾਂ, ਉਸ ਦੀ ਜ਼ਿੰਮੇਵਾਰੀ ਕੌਣ ਲਵੇਗਾ। ਚਾਨੂੰ ਨੇ ਕਿਹਾ ਕਿ ਆਈ. ਡਬਲਯੂ. ਐੱਫ. ਦੇ ਸਖਤ ਰਵੱਈਏ ਕਾਰਨ ਉਸ ਤੋਂ ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰਨ ਦਾ ਮੌਕਾ ਖੋਹ ਲਿਆ ਹੈ। ਉਸ ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰਨ ਲਈ ਉਸ ਨੂੰ ਮੁਆਫੀ ਮੰਗਣੀ ਚਾਹੀਦੀ ਹੈ ਅਤੇ ਉਸ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੈ। ਉਸ ਨੇ ਕਿਹਾ ਕਿ ਕੀ ਇਹ ਮਜ਼ਾਕ ਹੈ, ਕੀ ਆਈ. ਡਬਲਯੂ. ਐੱਫ. ਖਿਡਾਰੀਆਂ ਦੇ ਕਰੀਅਰ ਦੀ ਪ੍ਰਵਾਹ ਨਹੀਂ ਕਰਦਾ। ਇਸ ਦੇ ਲਈ ਜ਼ਿੰਮੇਵਾਰ ਵਿਅਕਤੀ ਜਾਂ ਸੰਗਠਨ ਨੂੰ ਸਜ਼ਾ ਮਿਲਣੀ ਚਾਹੀਦੀ ਹੈ।

Ranjit

This news is Content Editor Ranjit