ਯੂਰੋ 2020 ਟਰਾਫੀ ਨਾਲ ਰੋਮ ਪੁੱਜੀ ਇਟਲੀ ਦੀ ਟੀਮ, ਜਸ਼ਨ ’ਚ ਡੁੱਬੇ ਪ੍ਰਸ਼ੰਸਕ

07/12/2021 3:06:14 PM

ਰੋਮ (ਏਜੰਸੀ) : ਇੰਗਲੈਂਡ ਖ਼ਿਲਾਫ਼ ਐਤਵਾਰ ਨੂੰ ਪੈਨਲਟੀ ਸ਼ੂਟ ਆਊਟ ਵਿਚ ਯੂਰਪੀ ਫੁੱਟਬਾਲ ਚੈਂਪੀਅਨਸ਼ਿਪ ਜਿੱਤਣ ਦੇ ਬਾਅਦ ਇਟਲੀ ਦੀ ਟੀਮ ਸੋਮਵਾਰ ਨੂੰ ਰੋਮ ਪਰਤ ਆਈ। ਜਸ਼ਨ ਮਨਾ ਰਹੇ ਪ੍ਰਸ਼ੰਸਕ ਟੀਮ ਦੇ ਸਵਾਗਤ ਲਈ ਟੀਮ ਦੇ ਹੋਟਲ ਦੇ ਬਾਹਰ ਇੱਕਠੇ ਹੋਏ ਸਨ। ਇਟਲੀ ਦੇ ਲੋਕਾਂ ਨੇ ਯੂਰਪੀ ਚੈਂਪੀਅਨਸ਼ਿਪ ਵਿਚ

ਜਿੱਤ ਦਾ ਜਸ਼ਨ ਮਨਾਇਆ। ਇਹ ਨੌਜਵਾਨਾਂ ਦੀ ਮੌਜੂਦਗੀ ਵਾਲੀ ਰਾਸ਼ਟਰੀ ਟੀਮ ਲਈ ਹੀ ਨਵੀਂ ਸ਼ੁਰੂਆਤ ਨਹੀਂ ਹੈ, ਸਗੋਂ ਦੇਸ਼ ਲਈ ਵੀ ਹੈ ਜੋ ਕੋਰੋਨਾ ਵਾਇਰਸ ਮਹਾਮਾਰੀ ਦੀ ਮਾਰ ਤੋਂ ਉਭਰਨ ਦੇ ਬਾਅਦ ਆਮ ਸਥਿਤੀ ਵਿਚ ਪਰਤਣ ਦੀ ਕੋਸ਼ਿਸ਼ ਕਰ ਰਿਹਾ ਹੈ।

ਇਹ ਵੀ ਪੜ੍ਹੋ: 6 ਮਹੀਨੇ ਦੀ ਹੋਈ ਵਾਮਿਕਾ, ਵਿਰੁਸ਼ਕਾ ਨੇ ਪ੍ਰਸ਼ੰਸਕਾਂ ਨੂੰ ਦਿਖਾਈ ਧੀ ਦੀ ਝਲਕ, ਤਸਵੀਰਾਂ ਵਾਇਰਲ

ਪ੍ਰਸ਼ੰਸਕ ਕਾਰ ਦੇ ਹੋਰਨ ਵਜਾ ਕੇ ਆਪਣੀ ਖ਼ੁਸ਼ੀ ਪ੍ਰਗਟ ਕਰ ਰਹੇ ਸਨ ਤਾਂ ਕੋਈ ਆਤਿਸ਼ਬਾਜ਼ੀ ਨਾਲ ਜਸ਼ਨ ਮਨਾ ਰਿਹਾ ਸੀ। ਰਾਤ ਵਿਚ ਇਟਲੀ ਦੀਆਂ ਸੜਕਾਂ ’ਤੇ ਲੋਕ ਗਾਅ ਰਹੇ ਸਨ ਅਤੇ ਝੂਮ ਰਹੇ ਸਨ। ਇਟਲੀ ਨੇ ਐਤਵਾਰ ਨੂੰ ਪੈਨਲਟੀ ਸ਼ੂਟ ਆਊਟ ਵਿਚ ਇੰਗਲੈਂਡ ਨੂੰ ਹਰਾਉਣ ਦੇ ਬਾਅਦ 2006 ਦੇ ਵਿਸ਼ਵ ਕੱਪ ਦੇ ਬਾਅਦ ਪਹਿਲੀ ਵਾਰ ਕੋਈ ਵੱਡਾ ਟੂਰਨਾਮੈਂਟ ਜਿੱਤਿਆ।

ਇਹ ਵੀ ਪੜ੍ਹੋ: ਯੂਰੋ 2020 ਫਾਈਨਲ ਦੌਰਾਨ ਝੜਪ ਨੂੰ ਲੈ ਕੇ 45 ਗ੍ਰਿਫ਼ਤਾਰ

ਇੰਗਲੈਂਡ ਦਾ ਸੁਫ਼ਨਾ ਟੁੱਟਿਆ
ਇੰਗਲੈਂਡ ਦੀ ਟੀਮ ਪਿਛਲੇ 55 ਸਾਲ ਤੋਂ ਫੁੱਟਬਾਲ ਦਾ ਕੋਈ ਵੱਡਾ ਟੂਰਨਾਮੈਂਟ ਨਹੀਂ ਜਿੱਤ ਸਕੀ। ਅਜਿਹੇ ਵਿਚ ਉਹ ਐਤਵਾਰ ਨੂੰ ਖ਼ਿਤਾਬੀ ਜਿੱਤ ਦਾ ਆਪਣਾ ਸੋਕਾ ਖ਼ਤਮ ਕਰਨ ਦੇ ਇਰਾਦੇ ਨਾਲ ਮੈਦਾਲ ’ਤੇ ਉਤਰੀ ਸੀ ਪਰ ਪੈਨਲਟੀ ਸ਼ੂਟ ਆਊ ਵਿਚ ਇਟਲੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜਿੱਤ ਦਰਜ ਕੀਤੀ ਅਤੇ ਇੰਗਲੈਂਡ ਦਾ ਖ਼ਿਤਾਬ ਜਿੱਤਣ ਦਾ ਸੁਫ਼ਨਾ ਟੁੱਟ ਗਿਆ।

ਇਹ ਵੀ ਪੜ੍ਹੋ: ਕ੍ਰਿਕਟਰ ਹਰਭਜਨ ਸਿੰਘ ਦੇ ਘਰ ਆਈਆਂ ਖ਼ੁਸ਼ੀਆਂ, ਪਤਨੀ ਨੇ ਦਿੱਤਾ ਪੁੱਤਰ ਨੂੰ ਜਨਮ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

cherry

This news is Content Editor cherry