ਜੇਕਰ ਮੈਨੂੰ ਕਮਜ਼ੋਰ ਪੱਖ ਦੇ ਰੂਪ ਵਿਚ ਦੇਖਿਆ ਜਾਂਦਾ ਹੈ ਤਾਂ ਇਸ ਨਾਲ ਮੈਨੂੰ ਫਾਇਦਾ ਹੋਵੇਗਾ : ਜੋਸੇਫ

06/28/2020 6:50:19 PM

ਮਾਨਚੈਸਟਰ– ਅਲਜਾਰੀ ਜੋਸੇਫ ਨੂੰ ਵੈਸਟਇੰਡੀਜ਼ ਦੇ ਤੇਜ਼ ਗੇਂਦਬਾਜ਼ੀ ਹਮਲੇ ਵਿਚ ਸਭ ਤੋਂ ਕਮਜ਼ੋਰ ਕੜੀ ਮੰਨਿਆ ਜਾ ਰਿਹਾ ਹੈ ਪਰ ਇਸ ਨੌਜਵਾਨ ਤੇਜ਼ ਗੇਂਦਬਾਜ਼ ਦਾ ਮੰਨਣਾ ਹੈ ਕਿ ਸਾਥੀ ਤੇਜ਼ ਗੇਂਦਬਾਜ਼ਾਂ ਦੀ ਤੁਲਨਾ ਵਿਚ ‘ਅਣਜਾਣ’ ਹੋਣ ਦੇ ਕਾਰਣ ਉਸ ਨੂੰ 8 ਜੁਲਾਈ ਤੋਂ ਇੰਗਲੈਂਡ ਵਿਰੁੱਧ ਸ਼ੁਰੂ ਹੋ ਰਹੀ ਟੈਸਟ ਲੜੀ ਵਿਚ ਫਾਇਦਾ ਹੋ ਸਕਦਾ ਹੈ। ਕੋਰੋਨਾ ਵਾਇਰਸ ਮਹਾਮਾਰੀ ਦੇ ਵਿਚਾਲੇ ਵੈਸਟਇੰਡੀਜ਼ ਦੀ ਟੀਮ ਜੈਵਿਕ ਤੌਰ ’ਤੇ ਸੁਰੱਖਿਅਤ ਮਾਹੌਲ ਵਿਚ ਇੰਗਲੈਂਡ ਵਿਰੁੱਧ 3 ਟੈਸਟ ਮੈਚਾਂ ਦੀ ਲੜੀ ਖੇਡੇਗੀ। 23 ਸਾਲਾ ਜੋਸੇਫ ਨੇ ਹੁਣ ਤਕ 9 ਟੈਸਟ ਮੈਚ ਖੇਡੇ ਹਨ ਜਦਕਿ ਉਹ ਸ਼ੇਨਨ ਗੈਬ੍ਰੀਏਲ ਦੀ ਅਗਵਾਈ ਵਾਲੇ ਤੇਜ਼ ਗੇਂਦਬਾਜ਼ੀ ਹਮਲੇ ਦਾ ਹਿੱਸਾ ਹੈ, ਜਿਸ ਵਿਚ ਕੇਮਰ ਰੋਚ ਤੇ ਜੈਸਨ ਹੋਲਡਰ ਵੀ ਸ਼ਾਮਲ ਹਨ।

ਜੋਸੇਫ ਨੇ ਕਿਹਾ,‘‘ਬੇਸ਼ੱਕ ਉਨ੍ਹਾਂ ਖਿਡਾਰੀਆਂ ਕੋਲ ਮੇਰੇ ਨਾਲੋਂ ਵੱਧ ਤਜਰਬਾ ਹੈ ਤੇ ਮੈਂ ਜ਼ਿਆਦਾਤਰ ਸੋਚਦਾਂ ਹਾ ਕਿ ਟੀਮਾਂ ਮੈਨੂੰ ਕਮਜ਼ੋਰ ਕੜੀ ਮੰਨਦੀਆਂ ਹਨ। ਮੈਨੂੰ ਲੱਗਦਾ ਹੈ ਕਿ ਮੇਰਾ ਕੰਮ ਉਨ੍ਹਾਂ ਗੇਂਦਬਾਜ਼ਾਂ ਦਾ ਸਮਰਥਨ ਕਰਨਾ ਤੇ ਦਬਾਅ ਬਣਾਈ ਰੱਖਣਾ ਹੈ।’’ ਇਸ ਤੇਜ਼ ਗੇਂਦਬਾਜ਼ ਨੇ ਕਿਹਾ,‘‘ਅਜਿਹਾ ਜ਼ਰੂਰੀ ਨਹੀਂ ਕਿ ਇਹ ਉਮਰ ਦੇ ਕਾਰਣ ਹੈ ਪਰ ਇਹ ਮੈਚਾਂ ਦੀ ਗਿਣਤੀ ਦੇ ਕਾਰਣ ਹੈ, ਜਿਹੜੇ ਮੈਂ ਬਾਕੀ ਤਿੰਨੇ ਗੇਂਦਬਾਜ਼ਾਂ ਦੀ ਤੁਲਨਾ ਵਿਚ ਖੇਡੇ ਹਨ। ’’ ਜੋਸੇਫ ਨੇ ਹਾਲਾਂਕਿ ਕਿਹਾ ਕਿ ਉਸ ਨੂੰ ਅਣਜਾਣ ਹੋਣ ਦਾ ਫਾਇਦਾ ਮਿਲ ਸਕਦਾ ਹੈ ਤੇ ਉਨ੍ਹਾਂ ਨੂੰ ਸ਼ਾਇਦ ਨਹੀਂਪਤਾ ਪਰ ਮੈਨੂੰ ਪਤਾ ਹੈ ਕਿ ਮੈਂ ਕਿਸੇ ਵੀ ਵਿਰੋਧੀ ’ਤੇ ਹਾਵੀ ਹੋ ਸਕਦਾ ਹੈ। ਮੈਂ ਇਸ ਦੌਰੇ ਦੀ ਟੀਮ ਨੂੰ ਰੈਂਕਿੰਗ ਵਿਚ ਉੱਪਰ ਲਿਜਾਣ ਵਿਚ ਮਦਦ ਕਰਨ ਦੇ ਮੌਕੇ ਦੇ ਤੌਰ ’ਤੇ ਦੇਖਦਾ ਹਾਂ। ਮੈਨੂੰ ਖੇਡਣ ਦਾ ਮੌਕਾ ਮਿਲਦਾ ਹੈ ਤਾਂ ਮੈਂ ਇਸਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰਾਂਗਾ ਅਤੇ ਕਪਤਾਨ ਤੇ ਟੀਮ ਦੀ ਲੋੜ ਅਨੁਸਾਰ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਾਂਗਾ।’’

Ranjit

This news is Content Editor Ranjit