ਬੱਲੇਬਾਜ਼ ਦਾ ਗੇਂਦਬਾਜ਼ੀ ਕਰਨ ''ਚ ਸਮਰੱਥ ਹੋਣਾ ਮਹੱਤਵਪੂਰਨ : ਰੈਨਾ

12/09/2020 2:37:26 AM

ਨਵੀਂ ਦਿੱਲੀ– ਆਪਣੀ ਗੇਂਦਬਾਜ਼ੀ ਨਾਲ ਕਈ ਵਾਰ ਵੱਡੀਆਂ ਸਾਂਝੇਦਾਰੀਆਂ ਤੋੜਨ ਵਾਲਾ ਸੁਰੇਸ਼ ਰੈਨਾ ਚੰਗੀ ਤਰ੍ਹਾਂ ਜਾਣਦਾ ਹੈ ਕਿ ਕੰਮਚਲਾਊ ਗੇਂਦਬਾਜ਼ੀ ਦੇ ਕਈ ਬਦਲ ਟੀਮ ਨੂੰ ਸੰਤੁਲਨ ਤੇ ਵਿਲੱਖਣਤਾ ਦਿੰਦੇ ਹਨ, ਜਿਸ ਦੀ ਭਾਰਤੀ ਟੀਮ ਨੂੰ ਅੱਜਕੱਲ ਕਮੀ ਮਹਿਸੂਸ ਹੋ ਰਹੀ ਹੈ।
ਪਿੱਠ ਦੀ ਸਰਜਰੀ ਤੋਂ ਬਾਅਦ ਆਲਰਾਊਂਡਰ ਹਾਰਦਿਕ ਪੰਡਯਾ ਗੇਂਦਬਾਜ਼ੀ (ਸਿਰਫ ਇਕ ਮੈਚ ਨੂੰ ਛੱਡ ਕੇ) ਨਹੀਂ ਕਰ ਰਿਹਾ ਹੈ ਤੇ ਅਜਿਹੇ ਵਿਚ ਭਾਰਤ ਨੂੰ ਆਸਟਰੇਲੀਆ ਵਿਰੁੱਧ ਮੰਗਲਵਾਰ ਨੂੰ ਖਤਮ ਹੋਈ ਸੀਮਤ ਓਵਰਾਂ ਦੀ ਲੜੀ ਵਿਚ ਛੇਵੇਂ ਗੇਂਦਬਾਜ਼ੀ ਬਦਲ ਦੀ ਕਮੀ ਮਹਿਸੂਸ ਹੋਈ। ਰੈਨਾ ਨੇ ਕਿਹਾ, ''ਬੱਲੇਬਾਜ਼ ਦਾ ਗੇਂਦਬਾਜ਼ੀ ਕਰਨਾ ਤੇ ਗੇਂਦਬਾਜ਼ ਦਾ ਬੱਲੇਬਾਜ਼ੀ ਕਰਨਾ ਕਾਫੀ ਮਹੱਤਵਪੂਰਨ ਹੁੰਦਾ ਹੈ। ਇਹ ਹਮੇਸ਼ਾ ਟੀਮ ਲਈ ਉਪਯੋਗੀ ਹੁੰਦਾ ਹੈ।''
ਉਸ ਨੇ ਕਿਹਾ,''ਕਪਤਾਨ ਲਈ ਇਹ ਬੇਹੱਦ ਮਹੱਤਵਪੂਰਨ ਹੁੰਦਾ ਹੈ ਕਿ ਕੋਈ ਬੱਲੇਬਾਜ਼ 4-5 ਓਵਰ ਗੇਂਦਬਾਜ਼ੀ ਕਰੇ ਤੇ ਦੌੜ ਗਤੀ 'ਤੇ ਰੋਕ ਲਾਏ, ਜਿਸ ਤੋਂ ਬਾਅਦ ਤੁਹਾਡੇ ਸਰਵਸ੍ਰੇਸ਼ਠ ਗੇਂਦਬਾਜ਼ ਦੁਬਾਰਾ ਗੇਂਦਬਾਜ਼ੀ ਲਈ ਆਉਣ।''
ਕੰਮਚਲਾਊ ਆਫ ਸਪਿਨ ਗੇਂਦਬਾਜ਼ੀ ਕਰਨ ਵਾਲੇ 34 ਸਾਲਾ ਰੈਨਾ ਨੇ ਕਿਹਾ ਕਿ ਸਚਿਨ ਤੇਂਦੁਲਕਰ ਤੇ ਵਰਿੰਦਰ ਸਹਿਵਾਗ ਵਰਗੇ ਧਾਕੜ ਬੱਲੇਬਾਜ਼ ਨਿਯਮਤ ਰੂਪ ਨਾਲ ਗੇਂਦਬਾਜ਼ੀ ਕਰਦੇ ਸਨ, ਜਿਸ ਨਾਲ ਟੀਮ ਵਿਚ ਸੰਤੁਲਨ ਬਣਾਉਣ ਵਿਚ ਮਦਦ ਮਿਲਦੀ ਸੀ।''

ਨੋਟ- ਬੱਲੇਬਾਜ਼ ਦਾ ਗੇਂਦਬਾਜ਼ੀ ਕਰਨ 'ਚ ਸਮਰੱਥ ਹੋਣਾ ਮਹੱਤਵਪੂਰਨ : ਰੈਨਾ। ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।

Gurdeep Singh

This news is Content Editor Gurdeep Singh