ਉਮੀਦ ਹੈ ਕਿ ਰਾਹੁਲ ਨੂੰ 5ਵੇਂ ਸਥਾਨ ''ਤੇ ਬਰਕਰਾਰ ਰੱਖਿਆ ਜਾਵੇਗਾ : ਸਹਿਵਾਗ

01/20/2020 10:51:34 PM

ਨਵੀਂ ਦਿੱਲੀ— ਸਾਬਕਾ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਨੂੰ ਲੱਗਦਾ ਹੈ ਕਿ ਜੇਕਰ ਲੋਕੇਸ਼ ਰਾਹੁਲ ਟੀ-20 'ਚ 5ਵੇਂ ਨੰਬਰ 'ਤੇ ਕੁਝ ਵਾਰ ਅਸਫਲ ਹੁੰਦਾ ਹੈ ਤਾਂ ਭਾਰਤੀ ਟੀਮ ਪ੍ਰਬੰਧਕ ਉਸ ਨੂੰ ਇਸ ਸਥਾਨ 'ਤੇ ਬਰਕਰਾਰ ਨਹੀਂ ਰੱਖੇਗਾ, ਜਿਵੇਂ ਕਿ ਮਹਿੰਦਰ ਸਿੰਘ ਧੋਨੀ ਦੇ ਸਮੇਂ 'ਚ ਹੁੰਦਾ ਸੀ ਜਦੋ ਹਰ ਕਿਸੇ ਨੂੰ ਮੌਕਾ ਦਿੱਤਾ ਜਾਂਦਾ ਸੀ। ਸਹਿਵਾਗ ਨੇ ਕਿਹਾ ਕਿ ਲੋਕੇਸ਼ ਰਾਹੁਲ 5ਵੇਂ ਨੰਬਰ 'ਤੇ ਬੱਲੇਬਾਜ਼ੀ ਕਰਦੇ ਹੋਏ ਚਾਰ ਵਾਰ ਅਸਫਲ ਰਹਿੰਦਾ ਹੈ ਤਾਂ ਮੌਜੂਦਾ ਭਾਰਤੀ ਟੀਮ ਪ੍ਰਬੰਧਕ ਉਸਦਾ ਸਥਾਨ ਬਦਲਣ ਦੀ ਕੋਸ਼ਿਸ਼ ਕਰੇਗਾ। ਹਾਲਾਂਕਿ ਧੋਨੀ ਦੇ ਨਾਲ ਅਜਿਹਾ ਨਹੀਂ ਹੁੰਦਾ ਸੀ, ਜੋ ਜਾਣਦੇ ਸਨ ਕਿ ਖਿਡਾਰੀਆਂ ਦਾ ਇਸ ਹਾਲਾਤ 'ਚ ਸਮਰਥਨ ਕਰਨਾ ਬਹੁਤ ਅਹਿਮ ਹੁੰਦਾ ਹੈ ਕਿਉਂਕਿ ਉਹ ਖੁਦ ਇਸ ਮੁਸ਼ਕਿਲ ਦੌਰ 'ਚ ਗੁਜਰ ਚੁੱਕੇ ਹਨ। ਸਹਿਵਾਗ ਨੇ ਕਿਹਾ ਕਿ ਜਦੋ ਧੋਨੀ ਕਪਤਾਨ ਸਨ ਤਾਂ ਟੀਮ ਚੋਣ 'ਚ ਥੋੜੀ ਸਪੱਸ਼ਟਤਾ ਰਹਿੰਦੀ ਸੀ। ਉਨ੍ਹਾਂ ਨੇ ਕਿਹਾ ਕਿ ਜਦੋਂ ਧੋਨੀ ਕਪਤਾਨ ਸੀ ਤਾਂ ਬੱਲੇਬਾਜ਼ੀ ਇਕਾਈ 'ਚ ਹਰ ਖਿਡਾਰੀ ਦੇ ਸਥਾਨ ਦੇ ਸਬੰਧ 'ਚ ਬਹੁਤ ਸਪੱਸ਼ਟਤਾ ਰਹਿੰਦੀ ਸੀ। ਉਹ ਪ੍ਰਤੀਭਾ ਦਾ ਮਾਹਰ ਸੀ ਤੇ ਉਨ੍ਹਾਂ ਖਿਡਾਰੀਆਂ ਨੂੰ ਪਹਿਚਾਣਿਆ ਜੋ ਭਾਰਤੀ ਕ੍ਰਿਕਟ ਨੂੰ ਅੱਗੇ ਲੈ ਕੇ ਗਏ।

Gurdeep Singh

This news is Content Editor Gurdeep Singh