ਸਰਫਰਾਜ਼ ਤੇ ਪਾਟੀਦਾਰ ’ਚੋਂ ਕਿਸੇ ਇਕ ਨੂੰ ਚੁਣਨਾ ਮੁਸ਼ਕਿਲ ਬਦਲ : ਵਿਕਰਮ ਰਾਠੌੜ

01/31/2024 7:17:37 PM

ਵਿਸ਼ਾਖਾਪਟਨਮ– ਭਾਰਤ ਦੇ ਬੱਲੇਬਾਜ਼ੀ ਕੋਚ ਵਿਕਰਮ ਰਾਠੌੜ ਨੇ ਬੁੱਧਵਾਰ ਨੂੰ ਕਿਹਾ ਕਿ ਇੰਗਲੈਂਡ ਵਿਰੁੱਧ ਦੂਜੇ ਟੈਸਟ ਮੈਚ ਲਈ ਰਜਤ ਪਾਟੀਦਾਰ ਤੇ ਸਰਫਰਾਜ਼ ਖਾਨ ਵਿਚੋਂ ਕਿਸੇ ਇਕ ਨੂੰ ਚੁਣਨਾ ‘ਮੁਸ਼ਕਿਲ’ ਬਦਲ ਹੋਵੇਗਾ। ਭਾਰਤੀ ਟੀਮ ਸ਼ੁੱਕਰਵਾਰ ਤੋਂ ਹੋਣ ਵਾਲੇ ਇਸ ਮੈਚ ਨੂੰ ਜਿੱਤ ਕੇ 5 ਮੈਚਾਂ ਦੀ ਲੜੀ ਵਿਚ ਵਾਪਸੀ ਕਰਨਾ ਚਾਹੇਗੀ। ਹੈਦਰਾਬਾਦ ਵਿਚ ਖੇਡੇ ਗਏ ਪਹਿਲੇ ਮੈਚ ਵਿਚ ਹਾਰ ਦੇ ਨਾਲ ਆਲਰਾਊਂਡਰ ਰਵਿੰਦਰ ਜਡੇਜਾ ਤੇ ਲੋਕੇਸ਼ ਰਾਹੁਲ ਦੀ ਸੱਟ ਦੇ ਕਾਰਨ ਦੂਜੇ ਟੈਸਟ ਵਿਚੋਂ ਬਾਹਰ ਹੋਣ ਨਾਲ ਭਾਰਤ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਤਜਰਬੇਕਾਰ ਵਿਰਾਟ ਕੋਹਲੀ ਪਹਿਲਾਂ ਹੀ ਲੜੀ ਦੇ ਸ਼ੁਰੂਆਤੀ ਦੋ ਟੈਸਟਾਂ ਲਈ ਉਪਲਬਧ ਨਹੀਂ ਹੈ। ਇਨ੍ਹਾਂ ਹਾਲਾਤ ’ਚ ਚੋਣਕਾਰਾਂ ਨੂੰ ਸਰਫਰਾਜ਼ ਖਾਨ, ਸੌਰਭ ਕੁਮਾਰ ਤੇ ਵਾਸ਼ਿੰਗਟਨ ਸੁੰਦਰ ਨੂੰ ਟੀਮ ਵਿਚ ਸ਼ਾਮਲ ਕਰਨ ਲਈ ਮਜਬੂਰ ਹੋਣਾ ਪਿਆ। ਰਜਤ ਪਾਟੀਦਾਰ ਪਹਿਲਾਂ ਤੋਂ ਹੀ ਟੀਮ ਦਾ ਹਿੱਸਾ ਹੈ। ਸਰਫਰਾਜ਼, ਸੌਰਭ ਤੇ ਪਾਟੀਦਾਰ ਨੇ ਰਾਸ਼ਟਰੀ ਟੀਮ ਲਈ ਡੈਬਿਊ ਨਹੀਂ ਕੀਤਾ ਹੈ।

ਇਹ ਵੀ ਪੜ੍ਹੋ- ਸਾਬਕਾ ਕਪਤਾਨ ਸ਼ਾਹਿਦ ਅਫਰੀਦੀ ਦੀ PCB ਨੂੰ ਸਲਾਹ, ਤਿੰਨਾਂ ਫਾਰਮੈਟਾਂ ਲਈ ਰੱਖੋ ਇੱਕੋ ਹੀ ਕਪਤਾਨ
ਰਾਠੌੜ ਨੇ ਕਿਹਾ,‘‘ਮੇਰਾ ਮੰਨਣਾ ਹੈ ਕਿ ਇਸ ਤਰ੍ਹਾਂ ਦੀਆਂ ਵਿਕਟਾਂ ’ਤੇ ਉਹ ਅਸਲ ਵਿਚ ਟੀਮ ਨੂੰ ਮਜ਼ਬੂਤੀ ਪ੍ਰਦਾਨ ਕਰਨਗੇ। ਜੇਕਰ ਸਾਨੂੰ ਉਨ੍ਹਾਂ ਵਿਚੋਂ ਸਿਰਫ ਇਕ ਨੂੰ ਚੁਣਨਾ ਪਵੇਗਾ ਤਾਂ ਨਿਸ਼ਚਿਤ ਤੌਰ ’ਤੇ ਇਹ ਮੁਸ਼ਕਿਲ ਹੋਵੇਗਾ। ਇਹ ਫੈਸਲਾ ਮੁੱਖ ਕੋਚ ਰਾਹੁਲ ਦ੍ਰਾਵਿੜ ਤੇ ਕਪਤਾਨ ਰੋਹਿਤ ਸ਼ਰਮਾ ਵਲੋਂ ਕੀਤਾ ਜਾਵੇਗਾ।’’
ਉਸ ਨੇ ਕਿਹਾ ਕਿ ਹਾਲਾਤ ਨੂੰ ਧਿਆਨ ਵਿਚ ਰੱਖਦੇ ਹੋਏ ਹੀ ਆਖਰੀ-11 ਤੈਅ ਕੀਤੀ ਜਾਵੇਗੀ। ਇਸ ਸਾਬਕਾ ਬੱਲੇਬਾਜ਼ ਨੇ ਕਿਹਾ, ‘‘ਪਿੱਚ ਦੇ ਬਾਰੇ ਵਿਚ ਕੁਝ ਭਵਿੱਖਬਾਣੀ ਕਰਨਾ ਮੁਸ਼ਕਿਲ ਹੋਵੇਗਾ। ਇੱਥੇ ਸਪਿਨਰਾਂ ਨੂੰ ਟਰਨ ਮਿਲੇਗੀ। ਹੋ ਸਕਦਾ ਹੈ ਕਿ ਮੈਚ ਦੇ ਪਹਿਲੇ ਦਿਨ ਜ਼ਿਆਦਾ ਟਰਨ ਨਾ ਮਿਲੇ ਪਰ ਇਸ ਤੋਂ ਬਾਅਦ ਨਿਸ਼ਚਿਤ ਤੌਰ ’ਤੇ ਟਰਨ ਮਿਲੇਗੀ।’’

ਇਹ ਵੀ ਪੜ੍ਹੋ- ਬਾਈਚੁੰਗ ਭੂਟੀਆ ਨੇ ਚੌਬੇ ਦਾ ਅਸਤੀਫਾ ਮੰਗਿਆ
ਭਾਰਤੀ ਟੀਮ ਹੈਦਰਾਬਾਦ ਟੈਸਟ ਵਿਚ ਹਾਰ ਤੋਂ ਬਾਅਦ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂ. ਟੀ. ਸੀ.) ਦੀ ਅੰਕ ਸੂਚੀ ਵਿਚ ਪੰਜਵੇਂ ਸਥਾਨ ’ਤੇ ਖਿਸਕ ਗਈ ਹੈ। ਟੀਮ ਇਸ ਮੁਕਾਬਲੇ ਵਿਚ ਦਮਦਾਰ ਵਾਪਸੀ ਕਰਨਾ ਚਾਹੇਗੀ। ਰਾਠੌੜ ਨੇ ਕਿਹਾ ਕਿ ਟੀਮ ਨੂੰ ਉਸ ਹਾਰ ਤੋਂ ਉੱਭਰ ਕੇ ਅੱਗੇ ਵਧਣ ਦੀ ਲੋੜ ਹੈ।’’
ਉਸ ਨੇ ਕਿਹਾ,‘‘ਹਾਰ ਦੀ ਨਿਰਾਸ਼ਾ ਨੂੰ ਬਰਕਰਾਰ ਰੱਖਣ ਦਾ ਕੋਈ ਸਵਾਲ ਹੀ ਨਹੀਂ ਉੱਠਦਾ। ਤੁਸੀਂ ਹਰ ਮੈਚ ਤੋਂ ਕੁਝ ਸਿੱਖਦੇ ਹੋ। ਜ਼ਾਹਿਰ ਹੈ ਕਿ ਉਸ ਮੁਕਾਬਲੇ ਵਿਚ ਅਸੀਂ ਬੱਲੇਬਾਜ਼ੀ, ਗੇਂਦਬਾਜ਼ੀ ਤੇ ਫੀਲਡਿੰਗ ਵਿਚ ਚੰਗਾ ਕਰ ਸਕਦੇ ਸੀ। ਅਸੀਂ ਕਾਫੀ ਚਰਚਾ ਕਰ ਰਹੇ ਹਾਂ ਤੇ ਇਕ-ਦੂਜੇ ਦੇ ਵਿਚਾਰ ਨੂੰ ਸੁਣ ਰਹੇ ਹਾਂ। ਉਮੀਦ ਹੈ ਕਿ ਅਗਲੇ ਮੈਚ ਵਿਚ ਚੰਗਾ ਕਰਾਂਗੇ।’’

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।

Aarti dhillon

This news is Content Editor Aarti dhillon