ਅਜਿਹਾ ਨਹੀਂ ਲੱਗ ਰਿਹਾ ਸੀ ਕਿ ਸ਼ੁਭਮਨ ਪਹਿਲੀ ਵਾਰ ਕਪਤਾਨੀ ਕਰ ਰਿਹਾ ਹੈ : ਸਾਈ ਕਿਸ਼ੋਰ

03/25/2024 5:55:42 PM

ਅਹਿਮਦਾਬਾਦ, (ਭਾਸ਼ਾ) ਗੁਜਰਾਤ ਟਾਈਟਨਜ਼ ਦੇ ਸਪਿਨਰ ਆਰ ਸਾਈ ਕਿਸ਼ੋਰ ਨੇ ਕਿਹਾ ਕਿ ਉਹ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) 'ਚ ਮੁੰਬਈ ਇੰਡੀਅਨਜ਼ ਦੇ ਖਿਲਾਫ ਮੈਚ ਦੌਰਾਨ ਕਿਸੇ ਵੀ ਸਮੇਂ ਅਜਿਹਾ ਨਹੀਂ ਲੱਗਦਾ ਸੀ ਕਿ ਸ਼ੁਭਮਨ ਗਿੱਲ ਪਹਿਲੀ ਵਾਰ ਟੀਮ ਦੀ ਅਗਵਾਈ ਕਰ ਰਹੇ ਹਨ। ਕਿਸ਼ੋਰ ਸਮੇਤ ਗੁਜਰਾਤ ਦੇ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਪਣੀ ਟੀਮ ਨੂੰ 6 ਦੌੜਾਂ ਨਾਲ ਜਿੱਤ ਦਿਵਾਉਣ 'ਚ ਅਹਿਮ ਭੂਮਿਕਾ ਨਿਭਾਈ। ਮੈਚ ਤੋਂ ਬਾਅਦ ਪ੍ਰੈੱਸ ਕਾਨਫਰੰਸ 'ਚ ਕਿਸ਼ੋਰ ਨੇ ਕਿਹਾ, ''ਸ਼ੁਭਮਨ ਨੇ ਟੀਮ ਦੀ ਚੰਗੀ ਅਗਵਾਈ ਕੀਤੀ। ਕਿਸੇ ਸਮੇਂ ਵੀ ਅਜਿਹਾ ਨਹੀਂ ਲੱਗਦਾ ਸੀ ਜਿਵੇਂ ਉਹ ਪਹਿਲੀ ਵਾਰ ਕਪਤਾਨੀ ਕਰ ਰਿਹਾ ਹੋਵੇ। ਇੱਥੋਂ ਤੱਕ ਕਿ ਇੱਕ ਸਪਿਨਰ ਦੇ ਤੌਰ 'ਤੇ ਮੇਰੇ ਲਈ, ਉਸਨੇ ਜੋ ਜਾਣਕਾਰੀ ਦਿੱਤੀ ਉਹ ਸ਼ਾਨਦਾਰ ਸੀ। 

ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਗੁਜਰਾਤ ਟਾਈਟਨਜ਼ ਨੇ 6 ਵਿਕਟਾਂ 'ਤੇ 168 ਦੌੜਾਂ ਬਣਾਈਆਂ ਅਤੇ ਫਿਰ ਮੁੰਬਈ ਇੰਡੀਅਨਜ਼ ਨੂੰ 162 ਦੌੜਾਂ 'ਤੇ ਰੋਕ ਦਿੱਤਾ। ਕਿਸ਼ੋਰ ਨੇ ਕਿਹਾ, ''ਸਾਨੂੰ ਲੱਗਾ ਕਿ ਅਸੀਂ 10 ਦੌੜਾਂ ਘੱਟ ਬਣਾਈਆਂ ਹਨ ਪਰ ਜਿਸ ਤਰ੍ਹਾਂ ਅਸੀਂ ਪਿਛਲੇ ਦੋ ਸਾਲਾਂ 'ਚ ਤਿਆਰ ਹੋਏ ਹਾਂ, ਅਸੀਂ ਕਦੇ ਹਾਰ ਨਾ ਮੰਨਣ 'ਤੇ ਜ਼ੋਰ ਦਿੰਦੇ ਹਾਂ। ਭਾਵੇਂ ਅਸੀਂ ਜਿੱਤੀਏ ਜਾਂ ਹਾਰੀਏ, ਸਾਨੂੰ ਸਾਡੇ ਖੇਡਣ ਦੇ ਤਰੀਕੇ 'ਤੇ ਮਾਣ ਹੈ। ਅਸੀਂ ਬਹੁਤ ਵਧੀਆ ਮੁਕਾਬਲਾ ਕੀਤਾ। (ਮੁੱਖ ਕੋਚ) ਆਸ਼ੀਸ਼ ਨਹਿਰਾ ਨੇ ਵੀ ਇਹੀ ਗੱਲ ਕਹੀ। ਪਿਛਲੇ ਦੋ ਸਾਲਾਂ ਵਿਚ ਉਸ ਨੇ ਜੋ ਟੀਮ ਕਲਚਰ ਬਣਾਇਆ ਹੈ, ਉਸ ਦਾ ਪੂਰਾ ਸਿਹਰਾ ਉਸ ਨੂੰ ਜਾਂਦਾ ਹੈ। ਅਸੀਂ ਸਿਰਫ਼ ਨਤੀਜੇ ਬਾਰੇ ਨਹੀਂ ਸੋਚਦੇ। ਅਸੀਂ ਮੁਕਾਬਲਾ ਕਰਨ ਅਤੇ ਖੇਡ ਵਿੱਚ ਬਣੇ ਰਹਿਣ 'ਤੇ ਧਿਆਨ ਦਿੰਦੇ ਹਾਂ।'' 

Tarsem Singh

This news is Content Editor Tarsem Singh