ISSF ਵਿਸ਼ਵ ਕੱਪ: 3 ਨਿਸ਼ਾਨੇਬਾਜ਼ ਕੋਰੋਨਾ ਪੀੜਤ

03/20/2021 2:59:32 PM

ਨਵੀਂ ਦਿੱਲੀ (ਭਾਸ਼ਾ) : ਇੱਥੇ ਚੱਲ ਰਹੇ ਆ ਈ.ਐਸ.ਐਸ.ਐਫ. ਵਿਸ਼ਵ ਕੱਪ ਵਿਚ ਹਿੱਸਾ ਲੈ ਰਹੇ 3 ਨਿਸ਼ਾਨੇਬਾਜ਼ ਕੋਰੋਨਾ ਵਾਇਰਸ ਜਾਂਚ ਵਿਚ ਪਾਜ਼ੇਟਿਵ ਪਾਏ ਗਏ। ਭਾਰਤੀ ਰਾਸ਼ਟਰੀ ਰਾਈਫਲ ਸੰਘ ਦੇ ਸੂਤਰਾਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।

ਤਿੰਨੇ ਨਿਸ਼ਾਨੇਬਾਜ਼ ਹੋਟਲ ਵਿਚ ਇਕਾਂਤਵਾਸ ਵਿਚ ਹੈ। ਉਨ੍ਹਾਂ ਨਾਲ ਕਮਰਾ ਸਾਂਝਾ ਕਰ ਰਹੇ ਨਿਸ਼ਾਨੇਬਾਜ਼ਾਂ ਨੂੰ ਵੀ ਕੋਰੋਨਾ ਜਾਂਚ ਦੇ ਬਾਅਦ ਇਕਾਂਤਵਾਸ ਵਿਚ ਭੇਜਿਆ ਗਿਆ ਹੈ। ਉਨ੍ਹਾਂ ਦੀ ਜਾਂਚ ਦੀ ਰਿਪੋਰਟ ਅਜੇ ਨਹੀਂ ਆਈ ਹੈ। ਇਕ ਸੂਤਰ ਨੇ ਕਿਹਾ ਕਿ ਇਨ੍ਹਾਂ ਤਿੰਨਾਂ ਨਿਸ਼ਾਨੇਬਾਜ਼ਾ ਵਿਚੋਂ 2 ਭਾਰਤੀ ਹਨ। ਟੂਰਨਾਮੈਂਟ ਲਈ ਟੀਮਾਂ ਦੇ ਆਉਣ ਦੇ  ਬਾਅਦ ਤੋਂ ਹੁਣ ਤੱਕ 4 ਨਿਸ਼ਾਨੇਬਾਜ਼ ਪੀੜਤ ਪਾਏ ਗਏ ਹਨ। ਇਸ ਤੋਂ ਪਹਿਲਾਂ ਵੀਰਵਾਰ ਨੂੰ ਇਕ ਸਿਖ਼ਰ ਅੰਤਰਰਾਸ਼ਟਰੀ ਨਿਸ਼ਾਨੇਬਾਜ਼ ਪੀੜਤ ਪਾਇਆ ਗਿਆ ਸੀ, ਜਿਸ ਨੂੰ ਹਸਪਤਾਲ ਭੇਜ ਦਿੱਤਾ ਗਿਆ ਹੈ।

cherry

This news is Content Editor cherry