ISL 2020: ਓਡਿਸ਼ਾ ਨੂੰ ਹਰਾ ਟਾਪ 'ਤੇ ਪਹੁੰਚਿਆ ਏ. ਟੀ. ਕੇ. ਮੋਹਨ ਬਾਗਾਨ

12/04/2020 3:34:26 AM

ਨਵੀਂ ਦਿੱਲੀ- ਏ. ਟੀ. ਕੇ. ਮੋਹਨ ਬਾਗਾਨ ਵੀਰਵਾਰ ਨੂੰ ਓਡਿਸ਼ਾ ਐੱਫ. ਸੀ. ਨੂੰ ਹਰਾ ਕੇ ਇੰਡੀਅਨ ਸੁਪਰ ਲੀਗ ਦੀ ਪੁਆਇੰਟ ਟੇਬਲ 'ਚ ਟਾਪ 'ਤੇ ਪਹੁੰਚ ਗਿਆ। ਰਾਏ ਕ੍ਰਿਸ਼ਨਾ ਇਸ ਜਿੱਤ ਦੇ ਹੀਰੋ ਰਹੇ, ਜਿਨ੍ਹਾਂ ਨੇ ਇੰਜਰੀ ਟਾਈਮ 'ਚ ਸ਼ਾਨਦਾਰ ਗੋਲ ਕੀਤਾ। ਏ. ਟੀ. ਕੇ. ਮੋਹਨ ਬਾਗਾਨ ਨੇ ਫਾਤੋਰਦਾ 'ਚ ਖੇਡੇ ਗਏ ਮੁਕਾਬਲੇ 'ਚ ਓਡਿਸ਼ਾ ਦੇ ਵਿਰੁੱਧ 1-0 ਨਾਲ ਜਿੱਤ ਦਰਜ ਕੀਤੀ। ਕ੍ਰਿਸ਼ਨਾ (90+5ਵੇਂ ਮਿੰਟ) ਦਾ ਇਸ ਤਰ੍ਹਾਂ ਤਿੰਨ ਮੈਚਾਂ 'ਚ ਇਹ ਤੀਜਾ ਗੋਲ ਸੀ, ਜਿਸ ਦੌਰਾਨ ਏ. ਟੀ. ਕੇ. ਮੋਹਨ ਬਾਗਾਨ ਦੀ ਟੀਮ ਆਈ. ਐੱਸ. ਐੱਲ. ਅੰਕ ਸੂਚੀ 'ਚ ਚੋਟੀ 'ਤੇ ਪਹੁੰਚ ਗਈ। ਪਹਿਲੇ ਹਾਫ 'ਚ ਦੋਵਾਂ ਹੀ ਟੀਮਾਂ ਨੂੰ ਕਈ ਮੌਕੇ ਮਿਲੇ ਪਰ ਸਫਲਤਾ ਨਹੀਂ ਮਿਲ ਸਕੀ। ਇਸ ਤੋਂ ਬਾਅਦ ਕ੍ਰਿਸ਼ਨਾ ਨੇ ਇੰਜਰੀ ਟਾਈਮ 'ਚ ਗੋਲ ਕਰ ਆਪਣੀ ਟੀਮ ਨੂੰ ਬੜ੍ਹਤ ਹਾਸਲ ਕਰਵਾਈ, ਜੋ ਫੈਸਲਾਕੁੰਨ ਸਾਬਤ ਹੋਈ। ਓਡਿਸ਼ਾ ਹੁਣ ਤੱਕ ਜਿੱਤ ਦਾ ਖਾਤਾ ਨਹੀਂ ਖੋਲ੍ਹ ਸਕਿਆ ਹੈ। ਉਸਦਾ ਇਕ ਮੈਚ ਡਰਾਅ ਰਿਹਾ, ਜਦਕਿ ਦੋ 'ਚ ਉਸ ਨੂੰ ਹਾਰ ਝੱਲਣੀ ਪਈ। ਉੱਥੇ ਹੀ ਏ. ਟੀ. ਕੇ. ਮੋਹਨ ਬਾਗਾਨ ਨੇ ਆਪਣੇ ਤੀਜੇ ਮੈਚ 'ਚ ਲਗਾਤਾਰ ਤੀਜੀ ਜਿੱਤ ਦਰਜ ਕੀਤੀ।

 

ਇਹ ਵੀ ਪੜ੍ਹੋ : IND vs AUS : ਵਧੇ ਹੋਏ ਮਨੋਬਲ ਨਾਲ ਟੀ20 ਸੀਰੀਜ਼ 'ਚ ਉਤਰੇਗੀ ਟੀਮ ਇੰਡੀਆ


ਨੋਟ- ਓਡਿਸ਼ਾ ਨੂੰ ਹਰਾ ਟਾਪ 'ਤੇ ਪਹੁੰਚਿਆ ਏ. ਟੀ. ਕੇ. ਮੋਹਨ ਬਾਗਾਨ। ਇਸ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ

Gurdeep Singh

This news is Content Editor Gurdeep Singh