ਧੋਨੀ ਅਤੇ ਯੁਵਰਾਜ ਨਾਲ ਖੇਡ ਚੁੱਕਾ ਇਹ ਕ੍ਰਿਕਟਰ ਹੋਇਆ ਬਲੈਕਮੇਲਿੰਗ ਦਾ ਸ਼ਿਕਾਰ, ਜਾਣੋ ਪੂਰਾ ਮਾਮਲਾ

10/21/2019 10:56:19 AM

ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਈਸ਼ਵਰ ਪਾਂਡੇ ਸਾਈਬਰ ਕ੍ਰਾਈਮ ਦੇ ਸ਼ਿਕਾਰ ਹੋਏ ਹਨ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਚ ਪੋਸਟ ਲਿਖ ਕੇ ਲੋਕਾਂ ਤੋਂ ਸਪੋਰਟ ਮੰਗਿਆ ਹੈ। ਈਸ਼ਵਰ ਪਾਂਡੇ ਨੂੰ ਲਗਾਤਾਰ ਸੋਸ਼ਲ ਮੀਡੀਆ ਅਕਾਊਂਟ 'ਚ ਬਲੈਕਮੇਲ ਕੀਤਾ ਜਾ ਰਿਹਾ ਹੈ।

ਕ੍ਰਿਕਟਰ ਈਸ਼ਵਰ ਪਾਂਡੇ ਰੀਵਾ ਦੇ ਰਹਿਣ ਵਾਲੇ ਹਨ। ਉਹ ਮੈਚ ਖੇਡਣ ਲਈ ਰੀਵਾ ਤੋਂ ਬਾਹਰ ਹਨ। ਸ਼ਨੀਵਾਰ ਨੂੰ ਉਨ੍ਹਾਂ ਨੇ ਆਪਣੀ ਫੇਸਬੁਕ ਪੋਸਟ 'ਤੇ ਲਿਖਿਆ- ਕਿਉਂ ਯਾਸਮੀਨ ਨਾਂ ਦੀ ਆਈ.ਡੀ. ਤੋਂ ਉਨ੍ਹਾਂ ਕੋਲ ਬਲੈਕਮੇਲਿੰਗ ਦੇ ਮੈਸੇਜ ਆ ਰਹੇ ਹਨ। ਉਹ ਇਨ੍ਹਾਂ ਮੈਸੇਜ ਕਾਰਨ ਬਹੁਤ ਡਰੇ ਹੋਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਵੀ ਹੈ ਅਤੇ ਅਜਿਹੇ ਮੈਸੇਜ ਨਾਲ ਉਨ੍ਹਾਂ ਦਾ ਅਤੇ ਉਨ੍ਹਾਂ ਦੇ ਪਰਿਵਾਰ ਦਾ ਅਕਸ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਲਈ ਉਹ ਲੋਕਾਂ ਤੋਂ ਬੁਰੇ ਸਮੇਂ 'ਚ ਮਦਦ ਦੀ ਅਪੀਲ ਕਰ ਰਹੇ ਹਨ।

ਸਾਈਬਰ ਸੈਲ 'ਚ ਕੀਤੀ ਸ਼ਿਕਾਇਤ
ਈਸ਼ਵਰ ਨੇ ਸਾਈਬਰ ਸੈਲ 'ਚ ਇਸ ਦੀ ਸ਼ਿਕਾਇਤ ਕੀਤੀ ਹੈ। ਉਨ੍ਹਾਂ ਨੇ ਸ਼ਿਕਾਇਤ ਦੀ ਕਾਪੀ ਵੀ ਸ਼ੇਅਰ ਕੀਤੀ ਹੈ। ਹਾਲਾਂਕਿ ਉਨ੍ਹਾਂ ਸੋਸ਼ਲ ਮੀਡੀਆ ਤੋਂ ਆਪਣੀ ਪੋਸਟ ਹਟਾ ਲਈ ਹੈ। ਈਸ਼ਵਰ ਨੇ ਆਪਣਾ ਅਕਾਊਟ ਵੀ ਹੈਕ ਕੀਤੇ ਜਾਣ ਦਾ ਖਦਸ਼ਾ ਜਤਾਇਆ ਹੈ। ਈਸ਼ਵਰ ਫਿਲਹਾਲ ਬੀ. ਐੱਸ. ਐੱਨ. ਐੱਲ. 'ਚ ਕੰਮ ਕਰ ਰਹੇ ਹਨ।

ਆਈ. ਪੀ. ਐੱਲ. 'ਚ ਪ੍ਰਦਰਸ਼ਨ
ਈਸ਼ਵਰ ਪਾਂਡੇ ਨੇ 2013 'ਚ ਆਈ. ਪੀ. ਐੱਲ. 'ਚ ਡੈਬਿਊ ਕੀਤਾ ਸੀ। ਇਸ 'ਚ ਉਹ ਸਿਫਰ 'ਤੇ ਆਊਟ ਹੋਏ ਸਨ। ਜਦਕਿ ਉਨ੍ਹਾਂ ਨੇ 2 ਓਵਰਾਂ 'ਚ 33 ਦੌੜਾਂ ਦਿੱਤੀਆਂ ਸਨ ਅਤੇ ਵਿਕਟ ਲੈਣ 'ਚ ਉਨ੍ਹਾਂ ਨੂੰ ਕੋਈ ਸਫਲਤਾ ਨਹੀਂ ਮਿਲੀ। ਆਈ. ਪੀ. ਐੱਲ. 'ਚ ਉਨ੍ਹਾਂ ਨੇ 25 ਮੈਚਾਂ 'ਚ 18 ਵਿਕਟਾਂ ਲਈਆਂ ਹਨ। ਈਸ਼ਵਰ ਪਾਂਡੇ ਚੇਨਈ ਸੁਪਰ ਕਿੰਗਜ਼ ਵੱਲੋਂ ਵੀ ਖੇਡ ਚੁੱਕੇ ਹਨ। ਈਸ਼ਵਰ ਪਾਂਡੇ ਨੇ ਆਪਣਾ ਆਖਰੀ ਮੈਚ 2015 'ਚ ਕਿੰਗਜ਼ ਇਲੈਵਨ ਪੰਜਾਬ ਖਿਲਾਫ ਖੇਡਿਆ ਸੀ। 2015 'ਚ ਈਸ਼ਵਰ ਪਾਂਡੇ ਚੇਨਈ ਸੁਪਰ ਦੀ ਟੀਮ 'ਚ ਸ਼ਾਮਲ ਸਨ। ਇਸ ਮੈਚ 'ਚ ਉਨ੍ਹਾਂ ਨੇ ਤਿੰਨ ਓਵਰਾਂ 'ਚ 22 ਦੌੜਾਂ ਦੇ ਕੇ ਇਕ ਵਿਕਟ ਲਿਆ ਸੀ।

Tarsem Singh

This news is Content Editor Tarsem Singh