ਦ੍ਰਾਵਿੜ ਤੇ ਜੋਸ਼ੀ ਸਾਹਮਣੇ ਇਸ਼ਾਂਤ ਨੇ 2 ਘੰਟੇ ਤਕ ਕੀਤੀ ਗੇਂਦਬਾਜ਼ੀ

11/18/2020 9:31:04 PM

ਬੈਂਗਲੁਰੂ– ਭਾਰਤੀ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਨੇ ਚੋਣਕਾਰ ਪ੍ਰਮੁੱਖ ਸੁਨੀਲ ਜੋਸ਼ੀ ਤੇ ਰਾਸ਼ਟਰੀ ਕ੍ਰਿਕਟ ਅਕੈਡਮੀ (ਐੱਨ. ਸੀ. ਏ.) ਦੇ ਮੁਖੀ ਰਾਹੁਲ ਦ੍ਰਾਵਿੜ ਦੀ ਹਾਜ਼ਰੀ ਵਿਚ ਬੁੱਧਵਾਰ ਨੂੰ ਬੈਂਗਲੁਰੂ ਦੇ ਐੱਮ. ਚਿੰਨਾਸਵਾਮੀ ਸਟੇਡੀਅਮ ਵਿਚ ਦੋ ਘੰਟੇ ਤਕ ਗੇਂਦਬਾਜ਼ੀ ਕੀਤੀ ਤੇ ਇਸ ਦੌਰਾਨ ਉਹ ਪੂਰੀ ਤਰ੍ਹਾਂ ਨਾਲ ਫਿੱਟ ਨਜ਼ਰ ਆਇਆ। ਬੀ. ਸੀ. ਸੀ. ਆਈ. ਦੇ ਇਕ ਅਧਿਕਾਰੀ ਨੇ ਇਸਦੀ ਜਾਣਕਾਰੀ ਦਿੱਤੀ। ਇਸ਼ਾਂਤ ਆਪਣੀ ਫਿਟਨੈੱਸ ਨੂੰ ਬਿਹਤਰ ਕਰਨ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ ਤਾਂ ਕਿ ਉਹ ਆਸਟਰੇਲੀਆ ਵਿਰੁੱਧ ਟੈਸਟ ਸੀਰੀਜ਼ ਵਿਚ ਖੇਡ ਸਕੇ। ਭਾਰਤ ਤੇ ਆਸਟਰੇਲੀਆ ਦੇ ਵਿਚ ਟੈਸਟ ਸੀਰੀਜ਼ ਦੀ ਸ਼ੁਰੂਆਤ 17 ਦਸੰਬਰ ਤੋਂ ਐਡੀਲੇਡ 'ਚ ਹੋਵੇਗੀ। ਇਸ਼ਾਂਤ ਅੱਜ ਸਵੇਰੇ ਕਰਪੋਰੇਟ ਕ੍ਰਿਕਟ ਮੈਚ ਦੇ ਲੰਚ ਬ੍ਰੇਕ ਦੇ ਦੌਰਾਨ ਸਟੇਡੀਅਮ 'ਚ ਪਿੱਚ ਦੇ ਇਕ ਪਾਸੇ ਗੇਂਦਬਾਜ਼ੀ ਕਰ ਰਹੇ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਕੁਝ ਸਟ੍ਰੇਚਿੰਗ ਰੂਟੀਨ ਦੀ ਪਾਲਣਾ ਕੀਤੀ ਤੇ ਫਿਰ ਫੀਲਡਿੰਗ ਦੇ ਲਈ ਵਾਪਸ ਆ ਗਏ। ਇਸ ਦੌਰਾਨ ਮੈਦਾਨ ਤੋਂ ਬਾਹਰ ਉਨ੍ਹਾਂ ਨੇ ਸੁਨੀਲ ਜੋਸ਼ੀ ਦੇ ਨਾਲ ਗੱਲਬਾਤ ਵੀ ਕੀਤੀ। ਇਸ਼ਾਂਤ ਆਸਟਰੇਲੀਆ 'ਚ ਟੈਸਟ ਸੀਰੀਜ਼ ਖੇਡਣ ਦੇ ਲਈ ਪੂਰੀ ਤਰ੍ਹਾਂ ਫਿੱਟ ਹੋਣ ਦੀ ਕੋਸ਼ਿਸ਼ ਕਰ ਰਹੇ ਹਨ।

Gurdeep Singh

This news is Content Editor Gurdeep Singh