ਖ਼ਰਾਬ ਫਾਰਮ 'ਤੇ ਈਸ਼ਾਨ ਕਿਸ਼ਨ ਦਾ ਬਿਆਨ- ਵੱਡੇ ਤੋਂ ਵੱਡੇ ਖਿਡਾਰੀਆਂ ਨੂੰ ਵੀ ਇਸ ਤੋਂ ਜੂਝਣਾ ਪਿਆ ਹੈ

05/18/2022 6:09:32 PM

ਮੁੰਬਈ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਸਭ ਤੋਂ ਮਹਿੰਗੇ ਵਿਕੇ ਕ੍ਰਿਕਟਰ ਈਸ਼ਾਨ ਕਿਸ਼ਨ ਉਮੀਦਾਂ 'ਤੇ ਖ਼ਰੇ ਨਹੀਂ ਉਤਰ ਸਕੇ ਪਰ ਮੁੰਬਈ ਇੰਡੀਅਨਜ਼ ਦੇ ਵਿਕਟਕੀਪਰ ਬੱਲੇਬਾਜ਼ ਨੂੰ ਆਪਣੀ ਫਾਰਮ ਦੀ ਚਿੰਤਾ ਨਹੀਂ ਹੈ ਤੇ ਉਸ ਦਾ ਕਹਿਣਾ ਹੈ ਕਿ ਸਰਵਸ੍ਰੇਸ਼ਠ ਖਿਡਾਰੀਆਂ ਨੂੰ ਵੀ ਕਦੀ ਨਾ ਕਦੀ ਖ਼ਰਾਬ ਫ਼ਾਰਮ ਤੋਂ ਜੂਝਣਾ ਪਿਆ ਹੈ। ਮੁੰਬਈ ਨੇ ਈਸ਼ਾਨ ਕਿਸ਼ਨ ਨੂੰ 15 ਕਰੋੜ 25 ਲੱਖ ਰੁਪਏ 'ਚ ਖ਼ਰੀਦਿਆ ਸੀ ਪਰ ਉਹ 13 ਮੈਚਾਂ 'ਚ 30.83 ਦੀ ਔਸਤ ਨਾਲ 370 ਦੌੜਾਂ ਹੀ ਬਣਾ ਸਕੇ। ਮੁੰਬਈ ਲਗਾਤਾਰ ਅੱਠ ਹਾਰ ਦੇ ਬਾਅਦ ਪਲੇਅ ਆਫ਼ ਦੀ ਦੌੜ ਤੋਂ ਬਾਹਰ ਹੋ ਚੁੱਕੀ ਹੈ।

ਇਹ ਵੀ ਪੜ੍ਹੋ : ਵੱਡੇ-ਵੱਡੇ ਗੇਂਦਬਾਜ਼ਾਂ ਦਾ ਕੁਟਾਪਾ ਚਾੜ੍ਹਨ ਵਾਲੇ ਸਹਿਵਾਗ ਨੂੰ ਇਸ ਗੇਂਦਬਾਜ਼ ਤੋਂ ਲਗਦਾ ਸੀ ਡਰ, ਖ਼ੁਦ ਕੀਤਾ ਖ਼ੁਲਾਸਾ

ਈਸ਼ਾਨ ਨੇ ਸਨਰਾਈਜ਼ਰਜ਼ ਹੈਦਰਾਬਾਦ ਦੇ ਖ਼ਿਲਾਫ਼ ਮੰਗਲਵਾਰ ਨੂੰ ਤਿੰਨ ਦੌੜਾਂ ਤੋਂ ਮਿਲੀ ਹਾਰ ਦੇ ਬਾਅਦ ਕਿਹਾ, 'ਸਰਵਸ੍ਰੇਸ਼ਠ ਖਿਡਾਰੀਆਂ ਨੂੰ ਫਾਰਮ ਨਾਲ ਜੂਝਣਾ ਪਿਆ ਹੈ। ਮੈਂ ਕ੍ਰਿਸ ਗੇਲ ਨੂੰ ਵੀ ਸਥਾਪਿਤ ਹੋਣ ਲਈ ਸਮਾਂ ਲੈਂਦੇ ਦੇਖਿਆ ਹੈ।' ਉਨ੍ਹਾਂ ਕਿਹਾ, 'ਹਰ ਦਿਨ ਨਵਾਂ ਹੈ ਤੇ ਹਰ ਮੈਚ ਨਵਾਂ ਹੈ। ਕਈ ਵਾਰ ਚੰਗੀ ਸ਼ੁਰੂਆਤ ਮਿਲਦੀ ਹੈ ਤੇ ਕਈ ਵਾਰ ਵਿਰੋਧੀ ਗੇਂਦਬਾਜ਼ ਤਿਆਰੀ ਦੇ ਨਾਲ ਉਤਰਦੇ ਹਨ। ਬਾਹਰ ਜੋ ਲੋਕ ਚਾਹੁੰਦੇ ਹਨ, ਡਰੈਸਿੰਗ ਰੂਪ ਦੇ ਅੰਦਰ ਦੀ ਰਣਨੀਤੀ ਉਸ ਤੋਂ ਅਲਗ ਹੁੰਦੀ ਹੈ। 

ਇਹ ਵੀ ਪੜ੍ਹੋ : ਮੈਚ ਜਿੱਤ ਕੇ ਬੋਲੇ ਵਿਲੀਅਮਸਨ- ਇਹ ਖਿਡਾਰੀ ਹੈ SRH ਦਾ ਬੋਨਸ ਹਥਿਆਰ

ਉਨ੍ਹਾਂ ਕਿਹਾ, 'ਕ੍ਰਿਕਟ 'ਚ ਇਹ ਕਦੀ ਯਕੀਨੀ ਨਹੀਂ ਹੁੰਦਾ ਕਿ ਤੁਹਾਡੀ ਇਕ ਭੂਮਿਕਾ ਹੈ ਤੇ ਤੁਸੀਂ ਮੈਦਾਨ 'ਤੇ ਉਤਰਦੇ ਹੀ ਗੇਂਦ ਨੂੰ ਲਗਾਤਾਰ ਹਿੱਟ ਕਰਨ ਲੱਗੋਗੇ। ਜੇਕਰ ਤੁਸੀਂ ਟੀਮ ਬਾਰੇ ਸੋਚੋ ਤਾਂ ਆਪਣੀ ਭੂਮਿਕਾ ਸਪੱਸ਼ਟ ਹੋਣੀ ਜ਼ਰੂਰੀ ਹੈ। ਸਨਰਾਈਜ਼ਰਜ਼ ਹੈਦਰਾਬਾਦ ਦੇ ਕੋਚ ਟਾਮ ਮੂਡੀ ਨੇ ਕਿਹਾ ਕਿ ਟਿਮ ਡੇਵਿਡ ਨੇ ਜੇਕਰ ਮੁੰਬਈ ਦੇ ਲਈ ਹਮਲਾਵਰ ਪਾਰੀ ਨਹੀਂ ਖੇਡੀ ਹੁੰਦੀ ਤਾਂ ਉਸ ਦੀ ਟੀਮ ਦਾ ਰਨ ਰੇਟ ਬਿਹਤਰ ਹੁੰਦਾ ਜਿਸ ਨਾਲ ਪਲੇਅ ਆਫ਼ 'ਚ ਪੁੱਜਣ ਦੀ ਸੰਭਾਵਨਾ ਵਧਦੀ। ਸਨਰਾਈਜ਼ਰਜ਼ ਅਜੇ 12 ਅੰਕ ਦੇ ਨਾਲ ਅੱਠਵੇਂ ਸਥਾਨ 'ਤੇ ਹੈ।  

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 

Tarsem Singh

This news is Content Editor Tarsem Singh