ਇਰਫਾਨ ਪਠਾਨ ਨੇ ਪ੍ਰਸ਼ੰਸਕਾਂ ਤੋਂ ਪੁੱਛਿਆ ਸਵਾਲ ਕਿ ਕੌਣ ਰਮਜਾਨ...

05/17/2020 9:02:28 PM

ਨਵੀਂ ਦਿੱਲੀ— ਹੁਣ ਇਹ ਤਾਂ ਤੁਸੀਂ ਜਾਣ ਹੀ ਗਏ ਹੋ ਕਿ ਸਾਬਕਾ ਆਲਰਾਊਂਡਰ ਇਰਫਾਨ ਪਠਾਨ ਕਿੰਨੇ ਜ਼ਿਆਦਾ ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦੇ ਹਨ। ਇਰਫਾਨ ਪਠਾਨ ਦਿਨ ਲੱਗਭਗ ਹਰ ਦੂਜੇ ਦਿਨ ਟਿਕਟਾਕ ਵੀਡੀਓ ਜਾਂ ਫੋਟੋ ਸ਼ੇਅਰ ਕਰਦੇ ਹਨ। ਖਾਸ ਕਰਕੇ ਉਹ ਸ਼ੁੱਕਰਵਾਰ ਨੂੰ ਨਮਾਜ਼ ਦੇ ਦਿਨ ਕਿਸੇ ਨਾ ਕਿਸੇ ਖਾਸ ਸੰਦੇਸ਼ ਦੇ ਨਾਲ ਆਪਣੇ ਫੈਂਸ ਦੇ ਲਈ ਵੀਡੀਓ ਸ਼ੇਅਰ ਕਰਦੇ ਹਨ। ਹੁਣ ਜਦਕਿ ਰਮਜਾਨ ਦੇ ਦਿਨ ਚੱਲ ਰਹੇ ਹਨ ਤਾਂ ਇਰਫਾਨ ਪਠਾਨ ਨੇ ਆਪਣੇ ਹਜ ਦੇ ਦਿਨਾਂ ਦੀ ਪੁਰਾਣੀ ਫੋਟੋ ਸ਼ੇਅਰ ਕਰਦੇ ਹੋਏ ਸਵਾਲ ਕੀਤਾ ਹੈ। ਦਰਅਸਲ ਕੁਝ ਸਾਲ ਪਹਿਲਾਂ ਇਰਫਾਨ ਪਠਾਨ ਆਪਣੇ ਮਾਤਾ-ਪਿਤਾ ਦੇ ਨਾਲ ਹਜ ਦੇ ਲਈ ਮੱਕਾ-ਮਦੀਨਾ ਗਏ ਸੀ। ਉਸ ਸਮੇਂ ਦੀ ਇਕ ਤਸਵੀਰ ਇਰਫਾਨ ਪਠਾਨ ਨੇ ਸ਼ੇਅਰ ਕੀਤੀ ਹੈ। ਜਿਸ 'ਚ ਉਹ ਬਾਲਡ ਹੈ।

 
 
 
 
 
View this post on Instagram
 
 
 
 
 
 
 
 
 

Who loves spending Ramadan in Makkah?? #throwback #ramadan #love #fasting

A post shared by Irfan Pathan (@irfanpathan_official) on May 16, 2020 at 6:11am PDT


ਇਸ ਤਸਵੀਰ ਨੂੰ ਪੋਸਟ ਕਰਦੇ ਹੋਏ ਇਰਫਾਨ ਨੇ ਆਪਣੇ ਫੈਂਸ ਨੂੰ ਸਵਾਲ ਕੀਤਾ ਕਿ ਰਮਜਾਨ ਦੇ ਦਿਨਾਂ 'ਤ ਕੌਣ ਮੱਕਾ 'ਚ ਸਮਾਂ ਬਤੀਤ ਕਰਨਾ ਪਸੰਦ ਕਰਦਾ ਹੈ। ਜ਼ਾਹਿਰ ਹੈ ਕਿ ਤੁਸੀਂ ਸਮਝ ਸਕਦੇ ਹੋ ਕਿ ਇਸ ਸਵਾਲ ਦਾ ਜਵਾਬ ਕੀ ਹੋਣਾ ਚਾਹੀਦਾ? ਪਠਾਨ ਦੇ ਜ਼ਿਆਦਾਤਰ ਪ੍ਰਸ਼ੰਸਕਾਂ ਨੇ ਉਸਦੇ ਇਸ ਸਵਾਲ 'ਤੇ ਹਾਂ 'ਚ ਹੀ ਜਵਾਬ ਦਿੱਤਾ ਪਰ ਹਰ ਵਿਅਕਤੀ ਪਠਾਨ ਦੀ ਤਰ੍ਹਾਂ ਕਿਸਮਤ ਵਾਲਾ ਨਹੀਂ ਹੁੰਦਾ। ਜਿਸਦੇ ਨਸੀਬ 'ਚ ਹੁੰਦਾ ਹੈ। ਉਸ ਨੂੰ ਹੀ ਹਜ ਜਾਂ ਮੱਕਾ ਜਾਣ ਦਾ ਮੌਕਾ ਮਿਲਦਾ ਹੈ।

Gurdeep Singh

This news is Content Editor Gurdeep Singh