UAE ਤੇ ਅਫਗਾਨਿਸਤਾਨ ਵਿਰੁੱਧ ਵਨ ਡੇ ਸੀਰੀਜ਼ ਲਈ ਆਇਰਲੈਂਡ ਦੀ ਟੀਮ ਦਾ ਐਲਾਨ

12/11/2020 8:56:44 PM

ਡਬਲਿਨ- ਕ੍ਰਿਕਟ ਆਇਰਲੈਂਡ ਨੇ ਯੂ. ਏ. ਈ. ਤੇ ਅਫਗਾਨਿਸਤਾਨ ਜਨਵਰੀ 'ਚ ਹੋਣ ਵਾਲੀ 2 ਵਨ ਡੇ ਸੀਰੀਜ਼ ਲਈ 16 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਅਫਗਾਨਿਸਤਾਨ ਵਿਰੁੱਧ ਵਨ ਡੇ ਸੀਰੀਜ਼ ਵਿਸ਼ਵ ਕੱਪ ਸੁਪਰ ਲੀਗ ਦਾ ਹਿੱਸਾ ਹੋਵੇਗੀ। ਅਗਸਤ ਦੀ ਸ਼ੁਰੂਆਤ 'ਚ ਵਿਸ਼ਵ ਚੈਂਪੀਅਨਸ ਇੰਗਲੈਂਡ 'ਤੇ ਦੌੜਾਂ ਦਾ ਪਿੱਛਾ ਕਰਦੇ ਸਮੇਂ ਦਰਜ ਕੀਤੀ ਗਈ ਜਿੱਤ ਤੋਂ ਬਾਅਦ ਆਇਰਲੈਂਡ ਦੀ ਇਹ ਪਹਿਲੀ ਅੰਤਰਰਾਸ਼ਟਰੀ ਸੀਰੀਜ਼ ਹੋਵੇਗੀ।
ਕ੍ਰਿਕਟ ਆਇਰਲੈਂਡ ਨੇ ਕਿਹਾ ਕਿ ਖਿਡਾਰੀ ਤੇ ਸਪੋਰਟ ਸਟਾਫ ਦੌਰੇ 'ਤੇ ਨਹੀਂ ਹਨ, ਕੋਵਿਡ-19 ਸੁਰੱਖਿਅਤ ਹਾਲਾਤਾਂ 'ਚ ਘਰ 'ਤੇ ਰਹਿਣਗੇ। ਗੈਰੀ ਵਿਲਸਨ ਆਪਣੇ ਦੂਜੇ ਬੱਚੇ ਦੇ ਜਨਮ ਲਈ ਆਇਰਲੈਂਡ ਟੀਮ 'ਚ ਸ਼ਾਮਲ ਨਹੀਂ ਹੋਣਗੇ। ਉਸਦੀ ਜਗ੍ਹਾ ਨੀਲ ਰਾਕ ਕ੍ਰਿਕਟ ਕੀਪਿੰਗ ਕਵਰ ਹੋਣਗੇ। ਜਾਰਜ ਡਾਕਰੇਲ, ਵਿਲੀਅਮ ਪੋਰਟਰਫੀਲਡ, ਬੁਆਡ ਰੈਨਕਿਨ ਨੂੰ ਵੀ ਜਗ੍ਹਾ ਨਹੀਂ ਮਿਲੀ ਹੈ।
ਆਇਰਲੈਂਡ ਦੀ ਟੀਮ ਨੇ 2020 'ਚ ਸਿਰਫ 12 ਅੰਤਰਰਾਸ਼ਟਰੀ ਮੈਚ ਖੇਡੇ ਹਨ, ਹਾਲਾਂਕਿ ਮੁੱਖ ਕੋਚ ਗ੍ਰਾਹਮ ਫੋਰਡ ਦਾ ਮੰਨਣਾ ਹੈ ਕਿ ਟੀਮ ਨੇ ਜੋ ਤਰੱਕੀ ਕੀਤੀ ਹੈ ਉਸ ਤੋਂ ਬਹੁਤ ਖੁਸ਼ ਹਨ। ਫੋਰਡ ਨੇ ਕਿਹਾ-2020 ਇਕ ਮੁਸ਼ਕਿਲ ਸਾਲ ਰਿਹਾ ਹੈ ਪਰ ਲੈਡਸ ਨੇ ਖੁਦ ਨੂੰ ਚੰਦੀ ਤਰ੍ਹਾਂ ਤਿਆਰ ਕੀਤਾ ਹੈ। ਅਸੀਂ ਜੋ ਹਾਸਲ ਕਰਨ 'ਚ ਕਾਮਯਾਬ ਰਹੇ ਹਾਂ ਉਸ 'ਤੇ ਅਸੀਂ ਮਾਣ ਕਰ ਸਕਦੇ ਹਾਂ। ਸਾਡੇ ਸਾਹਮਣੇ ਹੁਣ 2 ਚੁਣੌਤੀਪੂਰਨ ਸੀਰੀਜ਼ਾਂ ਹਨ। ਅਸੀਂ ਅੱਗੇ ਵੱਲ ਦੇਖ ਰਹੇ ਹਾਂ।
ਆਇਰਲੈਂਡ ਟੀਮ- ਐਂਡਰਿਊ ਬਾਲਬਰਨੀ (ਕਪਤਾਨ), ਮਾਰਕ ਅਡੇਇਰ, ਕਰਟਿਸ ਕੈਮਰਫ, ਡੇਵਿਡ ਡੇਲਾਨੀ, ਗੈਰੇਥ ਡੇਲਾਨੀ, ਜੋਸ਼ ਲਿਟਿਲ, ਐਂਡਰਿਊ ਮੈਕਬ੍ਰਾਈਨ, ਬੈਰੀ ਮੈਕਾਰਥੀ, ਜੇਮਸ ਮੈੱਕਲਮ, ਕੇਵਿਨ ਓ ਬ੍ਰਾਇਨ, ਨੀਲ ਰਾਕ, ਸਿਮੀ ਸਿੰਘ, ਪਾਲ ਸਟਰਲਿੰਗ, ਹੈਰੀ ਟੇਕਟਰ, ਲੋਰਕਨ ਟਕਰ, ਕ੍ਰੇਗ ਯੰਗ।

ਨੋਟ- UAE ਤੇ ਅਫਗਾਨਿਸਤਾਨ ਵਿਰੁੱਧ ਵਨ ਡੇ ਸੀਰੀਜ਼ ਲਈ ਆਇਰਲੈਂਡ ਦੀ ਟੀਮ ਦਾ ਐਲਾਨ। ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।

Gurdeep Singh

This news is Content Editor Gurdeep Singh